ਪੰਨਾ:ਮਾਤਾ ਹਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਬੇਸਕ ਹੌਲੀ ਹੌਲੀ ਮਜੇ ਨਾਲ ਅਗੇ ਜਾਵੇ ਤਾਕਿ ਉਹਦੀਆਂ ਹਰਕਤਾਂ ਦਾ ਪਤਾ ਨਾ ਲਗ ਜਾਵੇ। ਇਸ ਲਈ ਉਹਨੇ ਬਰਲਨ ਵਿਚ ਤਿੰਨ ਚਾਰ ਦਿਨ ਰਹਿਣ ਦਾ ਇਰਾਦਾ ਕੀਤਾ। ਝਟ-ਪਟ ਐਡਲਾਨ ਹੋਟਲ ਵਿਚ ਗਿਆ। ਇਥੇ ਹੀ ਲਗ-ਭਗ ਸਾਰੇ ਅਫ਼ਸਰ ਰਹਿੰਦੇ ਸਨ। ਉਹਦੇ ਜਰਮਨ ਮਿੱਤਰਾਂ ਨੇ ਜੀ-ਆਇਆਂ ਆਖਿਆ ਤੇ ਮਾਤਾ ਹਰੀ ਨੂੰ ਬੁਲਾ ਕੇ ਉਹਦੀ ਆਉ-ਭਗਤ ਕੀਤੀ।

ਮਾਤਾ ਹਰੀ ਨੇ ਕਿਹਾ:

"ਮੇਰੇ ਕਮਰੇ ਵਿਚ ਚਲੇ ਚਲੋ। ਉਹ ਵੱਖਰਾ ਜਿਹਾ ਹੈ। ਉਥੇ ਬਹੁਤ ਆਜ਼ਾਦੀ ਹੈ।"

ਸਾਰੇ ਮੰਨ ਗਏ। ਉਸ ਕਾਸਦ ਨੇ ਆਪਣਾ ਅਸਬਾਬ ਮੰਗਾਕੇ ਮਾਤਾ ਹਰੀ ਦੇ ਕਮਰੇ ਵਿਚ ਰਖ ਦਿਤਾ।ਇਕ ਖੁਫੀਆ ਸਿਪਾਹੀ ਨੂੰ ਕਾਸਦ ਦਾ ਨੌਕਰ ਬਣਾ ਦਿਤਾ ਅਤੇ ਏਹਨੇ ਹੀ ਅਸਬਾਬ ਸਟੇਸ਼ਨ ਤੋਂ ਲਿਆਂਦਾ। ਜਦ ਕਾਸਦ ਰੋਟੀ ਖਾਣ ਵਾਲੇ ਕਪੜੇ ਪਾਉਣ ਲਈ ਬਾਹਰ ਜਾਣ ਲਗਾ ਤਾਂ ਸਿਪਾਹੀ ਨੇ ਅਸਬਾਬ ਦੀ ਰਸੀਦ ਉਤੇ ਕੁਝ ਲਿਖਣ ਲਈ ਪੈਨ ਮੰਗਿਆ।ਕਾਸਦ ਨੇ ਕੁਝ ਸੋਚ ਅਤੇ ਝਿਝਕ ਪਿਛੋਂ ਪੈਨ ਦੇ ਦਿਤਾ।ਪੁਲੀਸ ਸਪਾਹੀ ਨੇ ਸਾਹਮਣੇ ਲਗੇ ਸ਼ੀਸ਼ੇ ਰਾਹੀਂ ਤੱਕਿਆ ਕਿ ਕਾਸਦ ਉਹਦੇ ਪਿਛੇ ਪਸਤੌਲ ਨੂੰ ਕੋਟ ਹੇਠਾਂ ਛਪਾਈ ਖਲੋਤਾ ਸੀ। ਸਿਪਾਹੀ ਨੇ ਖ਼ਤਰੇ ਨੂੰ ਪੂਰੀ ਤਰ੍ਹਾਂ ਜਾਣ ਲਿਆ।

ਹੁਣ ਉਸ ਸਿਪਾਹੀ ਨੇ ਪੈਨ ਵਾਪਸ ਦੇ ਦਿਤਾ, ਪਰ ਉਹ ਪੈਨ ਨਾ ਜਿਹੜਾ ਕਾਸਦ ਦਿਤਾ ਸੀ। ਇਹ ਸਭ ਕੁਝ ਉਹਨੇ ਏਸ ਤਰ੍ਹਾਂ ਸਹਿਜ ਸੁਭਾ ਕੀਤਾ ਕਿ ਕਾਸਦ ਨੇ ਐਵੇਂ ਝਾਤੀ ਜਹੀ ਮਾਰਕੇ ਉਹ ਪੈਨ ਬੋਜੇ ਵਿਚ ਪਾ ਲਿਆ ਅਤੇ ਨਾਲ ਰਸੀਦ ਵੀ।

ਕਾਸਦ ਬਰਲਿਨ ਨੂੰ ਛਡਣ ਲਈ ਤਿਆਰ ਹੋ ਗਿਆ। ਉਧਰ ਜਰਮਨ ਦੀ ਖੁਫੀਆ ਪੁਲੀਸ ਉਸ ਸ਼ਰਤਾਂ ਵਾਲੇ

੪੫.