ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/48

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੇਜ ਬੁਧੀ, ਸਾਫ ਦਮਾਗ, ਹਿਕਮਤ, ਖਿਆਲਾਂ ਦੀ ਉਡਾਰੀ, ਮਹਿਨਤ, ਅਨਭਵ ਕਰਨ ਦੀ ਤਾਕਤ ਅਤੇ “ਸੌਖੀ ਆਤਮਾ" ਦਾ ਹੋਣਾ ਜ਼ਰੂਰੀ ਸੀ। ਇਹ ਖੁਫੀਆ ਮਹਿਕਮੇ ਦੀ ਨੌਕਰੀ ਉੱਚੀ ਨੌਕਰੀ ਸਮਝੀ ਜਾਂਦੀ ਸੀ।

ਲੋਰਾਕ ਵਿਚ ਸ਼ਾਗਿਰਦਾਂ ਨੂੰ ਗੁਝੀਆਂ ਬੋਲੀਆਂ ਸਮਝਣ ਦੀ ਜਾਚ ਸਖਾਈ ਜਾਂਦੀ ਸੀ। ਇਹਦੇ ਨਾਲ ਨਾਲ ਹੀ ਉਚਾਈ ਅਤੇ ਦੂਰੀ ਨੂੰ ਮਿਣਨ ਦੀ ਜਾਚ ਵੀ ਦਸੀ ਜਾਂਦੀ ਸੀ। ਫੇਰ ਵਖਰੇ ਵਖਰੇ ਦੇਸਾਂ ਦੇ ਤਰੀਕਿਆਂ ਨਾਲ ਵਾਕਫੀ ਕਰਨੀ ਵੀ ਜ਼ਰੂਰੀ ਹੁੰਦੀ ਸੀ ਨਹੀਂ ਤੇ ਅਨਢੁਕਵੀਂ ਗਲ ਜਾਂ ਅਨਢੁਕਵਾਂ ਪੈਨਾਵਾ ਬੜਾ ਹਾਣ ਪਹੁੰਚਾਂਦਾ ਸੀ। ਜੰਗ ਦੇ ਦਿਨਾਂ ਵਿਚ ਇਕ ਬੜਾ ਸਿਆਣਾ ਬਰਤਾਨੀਆ ਦਾ ਜਾਸੂਸ ਮਾਮੂਲੀ ਜਹੀ ਗਲ ਦੇ ਕਹਿਣ ਤੋਂ ਪਕੜਿਆ ਗਿਆ। ਉਹ ਜਦ ਬਰਲਨ ਵਿਚ ਇਕ ਹੋਟਲ ਵਿਚ ਗਿਆ ਤਾਂ ਪਈ ਆਦਤ ਅਨੁਸਾਰ ਨੌਕਰ ਨੂੰ ਕਿਤਨੀ ਵਾਰੀ "ਥੈਂਕ ਯੂ’’ ਕਹਿ ਗਿਆ। ਜਰਮਨ ਵਿਚ ਇਤਨੀ “ਸਭਿਯਤਾ’’ ਨਵੀਂ ਗਲ ਜਾਪਦੀ ਸੀ। ਉਸ ਨੌਕਰ ਨੂੰ ਸ਼ਕ ਪਿਆ। ਉਹਨੇ ਰਪੋਟ ਕਰ ਦਿਤੀ ਅਤੇ ਉਹ ਜਾਸੂਸ ਪਕੜਿਆ ਗਿਆ। ਇਸ ਤਰ੍ਹਾਂ ਹੀ ਇਕ ਹੋਰ ਗਲ ਕਹੀ ਜਾਂਦੀ ਹੈ। ਫਲੈਨਡਰ ਵਿਚ ਬਰਤਾਨੀਆਂ ਅਤੇ ਫਰਾਂਸ ਦੀਆਂ ਫੌਜਾਂ ਵਿਚੋਂ ਕਬੂਤਰਾਂ ਰਾਹੀਂ ਖਬਰਾਂ ਭੇਜੀਆਂ ਜਾਂਦੀਆਂ ਸਨ। ਜਦ ਇਸ ਗਲ ਦਾ ਪਤਾ ਲਗਾ ਤਾਂ ਹੁਕਮ ਦਿਤਾ ਗਿਆ ਕਿ ਸਾਰੇ ਕਬੂਤਰਾਂ ਨੂੰ ਮਾਰ ਦਿਤਾ ਜਾਵੇ। ਇਕ ਜਾਸੂਸ ਨੇ ਕਬੂਤਰ ਨੂੰ ਤੋਤੇ ਦੀ ਸ਼ਕਲ ਵਿਚ ਬਦਲਾ ਕੇ ਬਚਾਣਾ ਚਾਹਿਆ ਕਿ ਇਵੇਂ ਉਹ ਤੋਤਾ ਬਹੁਤਾ ਨਜਰਾਂ ਵਿਚ ਨਹੀਂ ਆਉਣ ਲਗਾ। ਪਰ ਫਲੈਨਡਰਜ ਵਿਚ ਤੋਤਾ ਕਿਵੇਂ ਗੁਝਾ ਰਹਿ ਸਕਦਾ ਸੀ!

ਕੇਵਲ ਮਾਤਾ ਹਰੀ ਹੀ ਇਕ ਇਸਤ੍ਰੀ ਨਹੀਂ ਸੀ ਜਿਹੜੀ ਲੋਰਾਕ ਵਿਚ ਸਿਖਿਆ ਲੈ ਰਹੀ ਸੀ। ਉਥੇ ਪਹਿਲੇ

੪੯.