ਪੰਨਾ:ਮਾਤਾ ਹਰੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਜਨਾਨੀਆਂ ਲਈ ਸਬਕ ਬਣ ਚੁਕੇ ਹੋਏ ਸਨ। ਦੂਜੇ ਦੇਸ਼ਾਂ ਦੇ ਕਰਤਾ ਧਰਤਾ ਇਸਤ੍ਰੀਆਂ ਨੂੰ ਖੁਫੀਆ ਮਹਿਕਮੇ ਵਿਚ ਬੜਾ ਹੀ ਘਟ ਲੈਂਦੇ ਹਨ-ਜੇਕਰ ਆਦਮੀ ਮਿਲਦੇ ਹੋਣ। ਪਰ ਜਰਮਨੀ ਵਾਲੇ ਇਸਤ੍ਰੀਆਂ ਨੂੰ ਖੁਫੀਆ ਮਹਿਕਮੇ ਵਿਚ ਕਾਫੀ ਥਾਂ ਦੇਂਂਦੇ ਸਨ।

ਲੋਰਾਕ ਵਿਚ ਇਕ ਬੜੀ ਮਸ਼ਹੂਰ ਜਾਸੂਸਨ ਸੀ ਜਿਸਦਾ ਨਾਮ ਮਾਰੀਆ-ਏਨ-ਲੇਸਰ ਸੀ। ਇਹ ਜੰਗ ਦੇ ਦਿਨਾਂ ਵਿਚ ਮਾਤਾ ਹਰੀ ਦੀ ਅਫਸਰਾਨੀ ਸੀ ਤੇ ਉਹਨੂੰ 'ਜਾਸੂਸਾਂ ਦੀ ਸਰਦਾਰਨੀ' ਆਖਿਆ ਜਾਂਦਾ ਸੀ। ਇਹ ਇਕ ਮਸ਼ਹੂਰ ਬਿਉਪਾਰੀ ਦੀ ਲੜਕੀ ਸੀ। ਇਹ ਬਿਉਪਾਰੀ ਆਰਟ ਦੀਆਂ ਚੀਜ਼ਾਂ ਵੇਚਦਾ ਸੀ। ਮਾਰੀਆ ਸਕੂਲ ਵਿਚ ਨਿਕਿਆਂ ਹੁੰਦਿਆਂ ਤੋਂ ਹੀ ਲਾਇਕ ਸੀ। ਤੇ ਖਾਸ ਕਰਕੇ ਦੇਸਾਂ ਦੀਆਂ ਬੋਲੀਆਂ ਸਿਖਣ ਦੀ ਬੜੀ ਚਾਹਵਾਨ ਸੀ। ਉਹਦਾ ਪਿਤਾ ਵੀ ਉਹਨੂੰ ਆਪਣੇ ਨਾਲ ਬਾਹਰ ਦੂਰ ਨੇੜੇ ਲੈ ਜਾਂਦਾ ਸੀ ਜਿਸ ਕਰਕੇ ਉਹਨੂੰ ਹੋਰ ਵੀ ਬਹੁਤ ਸਾਰੀ ਵਾਕਫੀਅਤ ਹੁੰਦੀ ਗਈ। ਮਾਰੀਆ ਲੈਸਰ ਨੂੰ ਲੋਰਾਕ ਵਿਚ ਸਬਕ ਦੇਕੇ ਫੇਰ ਖੁਦ ਮੁਖਿਤਿਆਰ ਕੰਮ ਕਰਨ ਦੀ ਖੁਲ੍ਹ ਦੇ ਦਿਤੀ ਸੀ। ਫੇਰ ਲੋਰਾਕ ਸਕੂਲ ਵਿਚ ਦੂਜਿਆਂ ਨੂੰ ਸਿਖਿਆਂ ਦੇਣ ਲਈ ਬੁਲਾਈ ਗਈ। ਮਾਰੀਆ ਆਪਣੀਆਂ ਹੱਡ ਬੀਤੀਆਂ ਸੁਣਾ ਕੇ ਸਿਖਿਆ ਦੇਂਂਦੀ ਅਤੇ ਆਖਦੀ:

‘‘ਖੁਫੀਆ ਕੰਮ ਕਰਨਾ ਇਕ ਖੇਡ ਹੈ ਜਿਸ ਵਿਚ ਕਾਮਯਾਬੀ ਲਈ ਕੋਈ ਸ਼ਲਾਘਾ ਨਹੀਂ ਤੇ ਨਾ ਕਾਮਯਾਬੀ ਲਈ ਕੋਈ ਤਰਸ ਨਹੀਂ। ਇਹ ਹਰ ਇਕ ਕੁਰਬਾਨੀ ਦੀ ਮੰਗ ਕਰਦਾ ਹੈ। ਜਾਨ ਤੇ ਵੀ ਖੇਡ ਜਾਨਾ ਪੈਂਦਾ ਹੈ। ਜੇ ਕਰ ਤੁਸੀਂ ਬਹੁਤੇ ਸੋਚਾਂ ਵਾਲੇ ਨਹੀਂ ਅਤੇ ਤੁਸੀਂ ਬਹਾਦਰੀ ਦੇ ਕੰਮ ਕਰਨੇ ਚਾਹੁੰਦੇ ਹੋ "ਤਾਂ ਜਾਸੂਸ ਦੀ ਜ਼ਿੰਦਗੀ

੫੦.