ਪਰ ਉਹ ਹਮੇਸ਼ ਸਚਿਆਈ ਅਤੇ ਵਫਾਦਾਰੀ ਦਾ ਸਬੂਤ ਦੇ ਕੇ ਛੁਟ ਜਾਂਦਾ ਰਿਹਾ। ਪਰ ਅਖੀਰ ਵਿਚ ਮਾਰੀਆ ਲੈਸਰ ਨੇ ਕਿਹਾ:
“ਜੇਕਰ ਤੂੰ ਆਪਣੀ ਵਫਾਦਾਰੀ ਦਾ ਸਬੂਤ ਦੇਨਾ ਚਾਹੁੰਦਾ ਹੈਂਂ ਤਾਂ ਵਲਾਇਤ ਜਾਕੇ ਸਮੁੰਦਰੀ ਤਾਕਤ ਬਾਰੇ ਕੁਝ ਲੋੜੀਂਂਦੀ ਖਬਰ ਲਿਆ ਕੇ ਦੇ।"
ਗਰੀਬ ਮਾਰਕਸ ਇਤਨਾ ਘਬਰਾ ਗਿਆ ਕਿ ਨਾ ਨਾਂਹ ਕਰ ਸਕਦਾ ਸੀ, ਨਾ ਕੰਮ ਕਰ ਸਕਦਾ ਸੀ। ਉਹ ਪਹਿਲੀ ਰੁਕਾਵਟ ਨੂੰ ਪਾਰ ਕਰਦਾ ਕਰਦਾ ਹੀ ਪਕੜਿਆ ਗਿਆ। ਜਦ ਬਰਤਾਨਵੀ ਪੁਲਸ ਦੇ ਸਪਾਹੀ ਨੇ ਉਹਨੂੰ ਕੈਦ ਵਿਚ ਸੁਟ ਦਿਤਾ ਤਾਂ ਉਹਨੇ ਆਖਿਆ:
"ਮੈਂ ਤੁਸਾਂ ਦਾ ਬੜਾ ਧੰਨਵਾਦੀ ਹਾਂ ਕਿ ਇਸ ਤਰ੍ਹਾਂ ਕੈਦ ਕਰਕੇ ਮੈਨੂੰ ਤੁਸੀਂ ਉਸ ਭਿਆਨਕ ਇਸਤ੍ਰੀ ਕੋਲੋਂ ਬਚਾਇਆ ਹੈ।"
ਸਾਰਿਆਂ ਨਾਲੋਂ ਦੁਖਦਾਇਕ ਕਹਾਣੀ ਇਕ ਹੋਰ ਬਹਾਦਰ ਦੀ ਸੀ। ਇਹ ਬੈਲਜੀਅਮ ਦਾ ਰਹਿਣ ਵਾਲਾ ਸੀ। ਇਹ ਆਪਣੀ ਮਿਹਨਤ ਨਾਲ ਮਾਰੀਆ ਦੇ ਯਕੀਨ ਨੂੰ ਜਿਤ ਸਕਿਆ ਸੀ ਅਤੇ ਉਹਦਾ ਨਿਕਟ ਮਹਿਤੇਹਤ ਹੋ ਗਿਆ ਸੀ। ਉਹ ਮਾਰੀਆ ਲੈਸਰ ਦੀ ਲਗ-ਭਗ ਹਰ ਸਕੀਮ ਨੂੰ ਜਾਣਦਾ ਸੀ। ਹੁਣ ਇਕ ਬੜੇ ਯਕੀਨ ਵਾਲੇ ਜਾਸੂਸ ਨੂੰ ਫ਼ਰਾਂਸ ਵਲ ਕੁਝ ਅਤਿ ਜ਼ਰੂਰੀ ਕੰਮ ਲਈ ਭੇਜਿਆ ਗਿਆ, ਪਰ ਉਹ ਜਲਦੀ ਹੀ ਪਕੜਿਆ ਗਿਆ। ਇਹਦੀ ਖ਼ਬਰ ਮੇਰੀਆਂ ਨੂੰ ਮਿਲੀ, ਉਹਨੇ ਆਪਣੇ ਉਪਰ ਦਸੇ ਮਹਿਤੈਹਤ ਨੂੰ ਸਦ ਭੇਜਿਆ ਅਤੇ ਆਖਿਆ:
"ਦੁਨੀਆਂ ਵਿਚ ਦੋ ਹੀ ਸਨ ਜਿਹੜੇ ਇਹ ਜਾਣਦੇ ਸਨ ਕਿ ਉਹ ਜਾਸੂਸ ਸੀ। ਉਹ ਦੋ, ਤੂੰ ਤੇ ਮੈਂ ਹਾਂ। ਹੁਣ ਉਸ ਜਾਸੂਸ ਨਾਲ ਧੋਖਾ ਹੋਇਆ ਹੈ। ਤੂੰ ਕੀਤਾ ਹੈ ਜਾਂ ਮੈਂ।
੫੨.