ਪੰਨਾ:ਮਾਤਾ ਹਰੀ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਲਈ ਅਸਾਂ ਦੋਹਾਂ ਵਿਚੋਂ ਇਕ ਨੂੰ ਸਜਾ ਭਗਤਣੀ ਪਏਗੀ।" ਇਹ ਆਖ ਕੇ ਮਾਰੀਆ ਲੇਸਰ ਨੇ ਹੌਲੀ ਹੀ ਮੇਜ਼ ਦੇ ਖ਼ਾਨੇ ਵਿਚੋਂ ਭਰੀ ਹੋਈ ਪਸਤੌਲ ਕਢੀ ਅਤੇ ਉਹਨੂੰ ਉਥੇ ਹੀ ਭੁੰਨ ਸੁਟਿਆ।

ਮਾਰੀਆ ਨੇ ਐਂਟਵਾਰਪ ਵਿਚ ਚੰਗਾ ਘਰ ਲਿਆ ਹੋਇਆ ਸੀ ਅਤੇ ਉਥੇ ਹੀ ਸਾਰੀਆਂ ਜਾਸੂਸਾਂ ਨੂੰ ਸਿਖਿਆ ਆਦਿ ਦੇਂਦੀ ਸੀ। ਜਦ ਕੋਈ ਜਾਸੂਸ ਆਉਂਦਾ ਸੀ ਤਾਂ ਚੰਗੀ ਤਰ੍ਹਾਂ ਉਹਦੀ ਦੇਖ-ਭਾਲ ਕਰਦੀ ਸੀ। ਕਈ ਸਵਾਲ ਪੁਛ ਕੇ ਉਹਦੀ ਲਿਆਕਤ ਪਰਖਦੀ ਤੇ ਫੇਰ ਆਖਦੀ:

"ਤੂੰ ਸਿਆਣਾ ਆਦਮੀ ਏਂ। ਚੰਗਾ ਪੜ੍ਹਿਆ ਲਿਖਿਆ ਵੀ ਹੈਂਂ ਤੇ ਕਈ ਦੇਸਾਂ ਦੀਆਂ ਬੋਲੀਆਂ ਵੀ ਜਾਣਦਾ ਹੈਂ। ਇਹ ਸਭ ਕੁਝ ਚੰਗਾ ਹੈ, ਪਰ ਕਾਫ਼ੀ ਨਹੀਂ। ਤੈਨੂੰ ਚੁਸਤ; ਲਚਕਦਾਰ (Adaptable)ਤਾਬਿਦਾਰ,ਤਗੜਾ ਅਤੇ ਚੋਕੰਨਾ ਹੋਣਾ ਲੋੜੀਏ। ਕੀ ਇਹ ਗੁਣ ਤੇਰੇ ਵਿਚ ਹਨ? ਮੈਂ ਯਕੀਨ ਕਰਨੀ ਹਾਂ ਕਿ ਤੇਰੇ ਵਿਚ ਹਨ। ਏਸ ਕੰਮ ਵਿਚ ਤਕਲੀਫਾਂ ਬੜੀਆਂ ਹੋਣਗੀਆਂ, ਪਰ ਜਲਦੀ ਹੀ ਤੈਨੂੰ ਏਸ ਵਿਚ ਦਿਲਚਸਪੀ ਲਭਣ ਲਗ ਪਏਗੀ। ਜੇਕਰ ਤੂੰ ਵਾਧੂ ਸੋਚਾਂ ਵਿਚ ਨਹੀਂ ਪੈਣ ਵਾਲਾ ਅਤੇ ਬਹਾਦਰੀ ਦੇ ਕੰਮ ਚਾਹੁਣ ਵਾਲਾ ਹੈਂ ਤਾਂ ਇਹ ਪੇਸ਼ਾ ਤੈਨੂੰ ਬੜਾ ਹੀ ਚੰਗਾ ਲਗੇਗਾ। ਮੇਰਾ ਤੇ ਇਹ ਹੀ ਹਾਲ ਹੈ। ਮੈਂ ਤਖ਼ਤ ਬਦਲੇ ਵੀ ਇਹ ਥਾਂ ਨਾ ਛੱਡਾਂਗੀ, ਕਿਉਂਕਿ ਇਥੇ ਮੇਰੇ ਦਿਮਾਗ਼ ਨੂੰ ਪੂਰੀ ਖੁਰਾਕ ਮਿਲ ਜਾਂਦੀ ਹੈ। ਮੈਂ ਉਚੇ ਤੋਂ ਉਚੇ ਰੁਤਬੇ ਵਾਲੇ ਆਦਮੀ ਨਾਲ ਗਲ ਬਾਤ ਕਰ ਸਕਦੀ ਹਾਂ ਅਤੇ ਬਹਿ ਉਠ ਸਕਦੀ ਹਾਂ।

'ਮੈਂ ਇਕ ਹੋਰ ਗਲ ਆਖਣੀ ਹੈ। ਤੂੰ ਪ੍ਰਹੇਜ਼ਗਾਰ ਅਤੇ ਸਤਿ ਵਾਲਾ ਰਹੀਂ। ਸਵੇਰੇ ਸ਼ਾਮ ਜਲਦੀ ਹੀ ਘਰ ਆ ਜਾਇਆ ਕਰੀਂ। ਬਹੁਤੀ ਸਵੇਰ ਜਾਂ ਬਹੁਤਾ ਚਰਾਕਾ ਸ਼ਾਮ ਨੂੰ ਬਾਹਰ ਫਿਰਦੇ ਰਹੀਏ ਤਾਂ ਕਈ ਸ਼ੱਕ ਦੀਆਂ ਨਜ਼ਰਾਂ ਨਾਲ

੫੩.