ਪੰਨਾ:ਮਾਤਾ ਹਰੀ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੱਕਣ ਲਗ ਪੈਂਦੇ ਹਨ। ਖੁਸੀਆਂ ਮਨਾਣ ਵਾਲੀਆਂ ਥਾਵਾਂ ਤੇ ਬੇਸ਼ਕ ਜਾਇਆ ਕਰ, ਪਰ ਕਿਸੇ ਨਾਲ ਬਹੁਤਾ ਗਲੀਂਂ ਨਾ ਲਗ ਜਾਵੀਂ, ਕਿਉਂਕਿ ਤੈਨੂੰ ਪਤਾ ਹੋਵੇ ਕਿ ਹਰ ਇਕ ਦੇਸ ਦੇ ਜਾਸੂਸ ਫਿਰਦੇ ਰਹਿੰਦੇ ਹਨ ਤੇ ਉਹ ਇਸਤ੍ਰੀਆਂ ਜਿਹੜੀਆਂ ਖੁਫ਼ੀਆ ਪੁਲੀਸ ਵਿਚ ਕੰਮ ਕਰਦੀਆਂ ਹਨ, ਸਾਰਿਆਂ ਨਾਲੋਂ ਖ਼ਤਰਨਾਕ ਹਨ। ਕੋਈ ਸਕੀਮ ਬਨਾਣ ਲਗਿਆਂ ਸਾਰਿਆਂ ਪਾਸਿਆਂ ਤੋਂ ਸੋਚ ਸਮਝ ਲਈਂਂ। ਸਫਰ ਵਿਚ ਹਰ ਕਦਮ ਸੋਚ ਵਿਚਾਰ ਨਾਲ ਪੁਟੀਂ। ਜਿਸ ਆਦਮੀ ਨੂੰ ਮਿਲੇਂਂ, ਉਹਦੀ ਪੂਰੀ ਤਰ੍ਹਾਂ ਪਰਖ ਕਰਨ ਦੀ ਕੋਸ਼ਸ਼ ਕਰੀਂਂ, ਤੇ ਉਸ ਥਾਂ ਦੀ ਤਸਵੀਰ ਆਪਣੇ ਦਿਮਾਗ ਵਿਚ ਬਿਠਾਈਂ। ਆਪਣੀ ਯਾਦ-ਸ਼ਕਤੀ ਨੂੰ ਤਗੜਿਆਂ ਕਰੀਂ, ਤਾਂ ਜੋ ਘਟ ਤੋਂ ਘਟ ਲਿਖਣ ਦੀ ਲੋੜ ਪਵੇ ਅਤੇ ਜਦ ਸੁਨੇਹਾ ਭੇਜਣਾ ਹੋਵੇ ਤਾਂ ਖੁਫ਼ੀਆ-ਬੋਲੀ ਵਿਚ ਘਲੀਂਂ। ਅਖ਼ੀਰ ਵਿਚ ਜੋ ਕੁਝ ਸੁਨੇਹਾ ਅਸਾਂ ਵਲੋਂ ਤੈਨੂੰ ਮਿਲੇ ਉਹਨੂੰ ਪੜ੍ਹਕੇ ਪਾੜ ਸੁਟੀਂਂ ਕਰੀਂ।"

ਜੰਗ ਦੇ ਖ਼ਤਮ ਹੋਣ ਉਤੇ ਮਾਰੀਆ ਲੈਸਰ ਦੇ ਕੰਮ ਦੀ ਲੋੜ ਨਾ ਰਹੀ। ਉਹਦੇ ਪੁਰਾਣੇ ਸਾਥੀਆਂ ਅਤੇ ਅਫਸਰਾਂ ਉਤੇ ਹੋਰ ਹੀ ਅਫਸਰ ਆ ਗਏ ਸਨ। ਸੋਸਲਿਸਟਾਂ ਨੇ ਹੁਣ ਜਰਮਨੀ ਵਿਚ ਜ਼ੋਰ ਪਕੜ ਲਿਆ ਸੀ। ਮੇਰੀਆ ਲੈਸਰ ਨੇ ਇਨ੍ਹਾਂ ਦੇ ਬਰਖ਼ਲਾਫ਼ ਕਾਫ਼ੀ ਕੰਮ ਕੀਤਾ ਸੀ ਏਸ ਲਈ ਉਹ ਹੁਣ ਏਹਨੂੰ ਨਹੀਂ ਸਨ ਚਾਹੁੰਦੇ। ਪਤ ਖੁਫੀਆ ਕੰਮ ਕਰਨ ਦੀ ਆਦਤ ਮਾਰੀਆ ਲੈਸਰ ਦੀ ਰਗ ਰਗਵਿਚ ਭਰ ਗਈ ਸੀ। ਉਹ ਏਸ ਪੇਸ਼ੇ ਨੂੰ ਨਹੀਂ ਸੀ ਛਡ ਸਕਦੀ। ਲੋਕਾਂ ਦੇ ਏਸ ਵਤੀਰੇ ਉਤੇ ਉਹਨੂੰ ਬੜੀ ਨਾਰਾਜ਼ਗੀ ਸੀ। ਮਾਰੀਆ ਆਪਣੇ ਦੇਸ਼ ਕੋਲੋਂ ਚੰਗੇ ਵਰਤਾਉ ਦੀ ਉਮੀਦਵਾਰ ਸੀ।

ਮਾਰੀਆ ਅਤੇ ਮਾਤਾ ਹਰੀ ਅਕੱਠੀਆਂ ਹੀ ਕੰਮ

੫੪.