ਪੰਨਾ:ਮਾਤਾ ਹਰੀ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਚਕੋੜੇ ਖਵਾਂਦੀ ਅਗੇ ਤੁਰੀ ਜਾਂਦੀ ਸੀ, ਅਤੇ ਆਪਣੇ ਪਿਛੇ ਰੰਗ-ਰਲੀਆਂ ਅਤੇ ਧੋਖੇ-ਬਾਜ਼ੀ ਦੇ ਨਿਸ਼ਾਨ ਛਡੀ ਜਾਂਦੀ ਸੀ।

ਉਨ੍ਹਾਂ ਵਿਚੋਂ ਕੁਝ ਜਿਹੜੇ ਮਾਤਾ ਹਰੀ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ, ਕਹਿੰਦੇ ਸਨ ਕਿ ਉਹਦਾ ਬਚਪਨ ਹੀ ਦਸਦਾ ਸੀ ਕਿ ਉਹਦਾ ਜੀਵਨ ਜਾਦੂ ਅਤੇ ਨਵੀਆਂ ਗੱਲਾਂ ਨਾਲ ਭਰਿਆ ਹੋਇਆ ਹੋਵੇਗਾ। ਆਪਣੇ ਕੰਮ ਵਿਚ ਚੋਟੀ ਤੇ ਹੁੰਦਿਆਂ ਹੋਇਆਂ, ਜਦ ਮਾਤਾ ਹਰੀ ਦੇ ਕਦਮਾਂ ਉਤੇ ਤਾਕਤ ਵਾਲੇ ਤੇ ਧਨਵਾਨ ਸਿਜਦਾ ਕਰਦੇ ਸਨ ਤਾਂ ਉਸ ਸੁਪਨੇ ਦਾ ਸਵਾਦ ਕਿ "ਉਹ ਕਿਧਰੇ ਪੁਜਨੀਯ ਦੇਵੀ ਹੁੰਦੀ।" ਮਾਤਾ ਹਰੀ ਜ਼ਰੁਰ ਮਹਿਸੂਸਦੀ ਹੋਣੀ ਏਂਂ। ਉਹਦੇ ਲਈ ਇਕ ਕੰਮ ਤੋਂ ਦੂਜੇ ਕੰਮ ਵਿਚ ਤਰੱਕੀ ਕਰਨੀ ਮਾਨੋ ਫੁੱਲਾਂ ਨਾਲ ਵਿਛੇ ਹੋਏ ਰਾਹ ਉਤੇ ਤੁਰਨਾ ਸੀ। ਉਹਦੀ ਸ਼ਾਨ ਬਾਦਸ਼ਾਹਾਂ ਵਾਲੀ ਸੀ, ਕਿਉਂਕਿ ਸ਼ਹਿਜ਼ਾਦੇ ਉਹਦੇ ਘਰ ਵਿਚ ਮਿਲਣ ਆਉਂਦੇ ਸਨ, ਅਤੇ ਸਫੀਰ ਆਪਣੇ ਦੁੱਖਾਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁਲ ਜਾਂਦੇ ਸਨ ਜਦ ਮਾਤਾ ਹਰੀ ਉਨ੍ਹਾਂ ਨੂੰ ਦਿਲਾਸਾ ਦੇਂਦੀ ਸੀ

ਪਰ ਫਿਰ ਵੀ ਕੋਈ ਅਣਦਿਸੀ ਤਾਕਤ ਉਹਦੇ ਉਤੇ ਕਾਲਾ ਪੜਦਾ ਜਿਹਾ ਪਾਈ ਦਿਸਦੀ ਸੀ-ਉਹਨੂੰ ਆਉਣ ਵਾਲੇ ਸਮੇਂ ਦਾ ਡਰ ਜਿਹਾ ਰਹਿੰਦਾ ਸੀ। ਉਹਨੇ ਆਪਣੇ ਇਕ ਅਤਿ ਗੂਹੜੇ ਮਿੱਤਰ ਨੂੰ ਲਿਖਿਆ:

"ਮੈਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਬਚਾ ਲੈ ਜਿਹੜੀਆਂ ਮੈਨੂੰ ਦੁਖ ਦੇਂਦੀਆਂ ਹਨ ਅਤੇ ਕੰਮ ਕਰਨ ਤੋਂ ਰੋਕਦੀਆਂ ਹਨ।"

ਜੋ ਕੰਮ ਮਾਤਾ ਹਰੀ ਨੇ ਸ਼ੁਰੂ ਵਿਚ ਖੁਫ਼ੀਆਂ ਮਹਿਕਮੇ ਵਿਚ ਕੀਤੇ ਉਨ੍ਹਾਂ ਦਾ ਬਹੁਤ ਹੀ ਘਟ ਪਤਾ ਹੈ,

੫੬.