ਕਿਉਕਿ ਉਨ੍ਹਾਂ ਦੀ ਦਸਣ ਵਾਲੀ ਮਰ ਗਈ ਹੈ। ਜਰਮਨ ਦਾ ਖੁਫੀਆ ਮਹਿਕਮਾ ਚੰਗੇ ਅਤੇ ਕਾਫੀ ਕਾਰਣਾਂ ਕਰਕੇ ਚੁਪ ਰਹਿੰਦਾ ਹੈ। ਏਸ ਲਈ ਕੁਝ ਸਾਲਾਂ ਤੇ ਛਾਲ ਮਾਰ ਕੇ ਅਸੀਂ ਮਾਤਾ ਹਰੀ ਨੂੰ ਪੈਰਸ ਵਿਚ "ਨਾਚ ਪਰੀ" ਦੀ ਸੂਰਤ ਵਿਚ ਤੱਕਦੇ ਹਾਂ।
ਜਰਮਨੀ ਵਾਲਿਆਂ ਕੋਸ਼ਸ਼ ਕੀਤੀ ਕਿ ਫ਼ਰਾਂਸ ਦੇ ਬਹੁਤ ਸਾਰਿਆਂ ਪ੍ਰੈਸਾਂ ਨੂੰ ਕਿਵੇਂ ‘ਖ਼ਰੀਦ’ ਲਈਏ ਅਤੇ ਮੁੜ ਅਖ਼ਬਾਰਾਂ ਰਾਹੀਂ ਜਰਮਨੀ ਦੀ ਪਾਲਿਸੀ ਦਾ ਪ੍ਰਚਾਰ ਕਰੀਏ। ਮਾਤਾ ਹਰੀ ਵੀ ਏਸ ਸਕੀਮ ਵਿਚ ਕੰਮ ਕਰਨ ਲਗ ਪਈ। ੧੯੧੨ ਵਿਚ ਜਦ ਉਹ ਪੈਰਸ ਆਈ ਤਾਂ ਉਹਨੇ ਪੈਰਸ ਦੀ ਅਖਬਾਰ-ਨਵੀਸੀ ਬਾਰੇ ਕੁਝ ਜਾਣਨ ਦੀ ਕੋਸ਼ਸ਼ ਕੀਤੀ ਕਿ ਕਿਨ੍ਹਾਂ ਅਖਬਾਰਾਂ ਨੂੰ ਪੈਸੇ ਦੀ ਲੋੜ ਸੀ; ਕਿਥੇ ਪੈਸਾ ਦੇ ਕੇ ਜ਼ੋਰ ਦਿੱਤਾ ਜਾ ਸਕਦਾ ਸੀ, ਅਤੇ ਕਿਥੋਂ ਬਰਲਨ ਬਾਰੇ ਖ਼ਬਰਾਂ ਨਿਕਲਦੀਆਂ ਸਨ। ਪਰ ਏਸ ਕੰਮ ਵਿਚ ਮਾਤਾ ਹਰੀ ਦੇ ਹਮ-ਕਾਮ ਐਲਮੇਰੀਡਾ ਨੇ ਬਹੁਤ ਕੰਮ ਕੀਤਾ। ਜਿਥੇ ਐਲਮੇਰੀਡਾ ਗੱਲ ਦੀ ਤਹਿ ਤਕ ਪਹੁੰਚ ਜਾਂਦਾ ਸੀ, ਉਥੇ ਮਾਤਾ ਹਰੀ ਲਿਖਾਰੀਆਂ ਨਾਲ ਗੱਲਾਂ ਬਾਤਾਂ ਹੀ ਕਰਦੀ ਰਹਿ ਜਾਂਦੀ ਸੀ। ਏਸ ਤਰ੍ਹਾਂ ਲਿਖਾਰੀਆਂ ਨਾਲ ਮਿੱਤ੍ਰਤਾ ਪਾਉਣ ਦਾ ਇਹ ਲਾਭ ਤਾਂ ਹੋ ਜਾਂਦਾ ਸੀ ਕਿ ਉਹਦੇ ਬਾਰੇ ਚੰਗੇ ਚੰਗੇ ਨੋਟ ਨਿਕਲ ਜਾਂਦੇ ਸਨ, ਪਰ ਮਾਤਾ ਹਰੀ ਦੇ ਮਾਲਕਾਂ ਨੂੰ ਕੋਈ ਲਾਭ ਨਹੀਂ ਸੀ ਹੁੰਦਾ, ਕਿਉਂਕਿ ਇਹ ਲਿਖਾਰੀ ਅਖਬਾਰ ਦੀ ਪਾਲਿਸੀ ਨੂੰ ਨਹੀਂ ਸਨ ਤੋਰਦੇ।
ਇਕ ਗੱਲ ਵਿਚ ਮਾਤਾ ਹਰੀ ਨੇ ਕਾਫ਼ੀ ਕਾਮਯਾਬੀ ਹਾਸਲ ਕਰ ਲਈ: ਉਹ ਬਰਲਨ ਦੇ ਪੱਤਰ ਪ੍ਰੇਰਕਾਂ ਦੇ ਨਾਵਾਂ ਦਾ ਪਤਾ ਕਰ ਸਕੀ। ਜੰਗ ਦੀ ਜਦੋ-ਜਹੱਦ ਵਿਚ ਇਨ੍ਹਾਂ ਪੱਤਰ ਪ੍ਰੇਰਕਾਂ ਉਤੇ ਜ਼ੋਰ ਪਾਇਆ ਜਾ
੫੭.