ਪੰਨਾ:ਮਾਤਾ ਹਰੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਿਵਜੀ-ਬੱਚੀ ਦੇ ਦੇਵਤੇ ਕੋਲੋਂ ਬਹੁਤ ਮਦਦ ਮੰਗ ਰਹੀ ਸੀ।
ਬਰਤਾਨੀਆਂ ਅਤੇ ਫਰਾਂਸ ਦੀਆਂ ਫੌਜਾਂ ਬਾਰੇ ਸਾਰੀਆਂ ਖਬਰਾਂ ਜਿਹੜੀਆਂ ਮਾਤਾ ਹਰੀ ਅਕੱਠੀਆਂ ਕਰਨੀਆਂ ਚਾਹੁੰਦੀ ਸੀ ਉਹ ਇਥੋਂ ਨਹੀਂ ਸਨ ਮਿਲਦੀਆਂ। ਇਥੇ ਖਪ ਸਪ ਵਿਚ ਕਈ ਝੂਠੀਆਂ ਸੱਚੀਆਂ ਗੱਲਾਂ ਹੁੰਦੀਆਂ ਸਨ। ਖੈਰ ਜੋ ਕੁਝ ਤੇ ਜਿਵੇਂ ਉਹ ਖ਼ਬਰਾਂ ਅਕੱਠੀਆਂ ਕਰਦੀ ਅਤੇ ਫਿਰ ਉਨ੍ਹਾਂ ਨੂੰ ਹਾਲੈਂਡ ਭੇਜਦੀ,ਉਨ੍ਹਾਂ ਬਾਰੇ ਏਹ ਕਿਹਾ ਜਾ ਸਕਦਾ ਹੈ ਕਿ ਇਹ ਕਈ ਮਹੀਨਿਆਂ ਤਕ ਅਫਸਰ ਅਤੇ ਮਾਤਾ ਹਰੀ ਵਿਚ ਭੇਦ ਬਣਿਆ ਰਹਿੰਦਾ ਸੀ। ਗੁੱਸਾ ਦੇਣ ਵਾਲੀ ਇਹ ਗਲ ਸੀ ਕਿ ਉਹਦੀਆਂ ਕਰਤੂਤਾਂ ਪਕੜੀ ਦੀਆਂ ਨਹੀਂ ਸਨ। ਸੈਕੰਡ ਬੀਉਰੂ ਨੇ ਆਪਣੇ ਕੁਝ ਅਤਿ ਸਿਆਣੇ ਜਾਸੂਸ ਉਹਦੇ ਮਿਤਰ ਬਣਾਏ ਹੋਏ ਸਨ। ਉਨ੍ਹਾਂ ਨੂੰ ਉਹਦੇ ਕਸੂਰ ਬਾਰੇ ਯਕੀਨ ਗਿਆ ਸੀ ਪਰ ਉਹਨੂੰ "ਨੰਗਾ’’ ਨਹੀਂ ਸੀ ਕਰ ਸਕਦੇ। ਰੱਬ ਹੀ ਜਾਣਦਾ ਹੈ ਕਿ ਉਹ ਸੁਸਤ ਨਹੀਂ ਸੀ ਬੈਠਦੀ।

ਮਾਤਾ ਹਰੀ ਆਪਣੀ ਜਾਇਦਾਦ, ਵੇਚਣ ਦੇ ਬਹਾਨੇ ਪੈਰਸ ਵਿਚ ਆਈ। ਲੋਕਾਂ ਦੇ ਅੱਖੀਂਂ ਘੱਟਾ ਪਾਉਣ ਲਈ ਉਹ ਦੇਸ ਨੂੰ ਭੁਲ ਨਹੀਂ ਸੀ ਸਕਦੀ। ਪਰ ਉਹਦੇ ਕੋਲ ਬਹੁਤ ਮਾਲ ਅਸਬਾਬ ਕੀਮਤੀ ਕਚ ਆਦਿ ਦਾ ਸੀ, ਜਿਸਨੂੰ ਲੜਾਈ ਦੇ ਦਿਨਾਂ ਵਿਚ ਕੋਈ ਵਡੀ ਕੀਮਤ ਦੇ ਕੇ ਖ੍ਰੀਦਨ ਲਈ ਤਿਆਰ ਨਹੀਂ ਸੀ। ਮਾਤਾ ਹਰੀ ਵੀ ਹੌਕੇ ਭਰਦੀ ਸੀ ਕਿ ਉਹ ਉਨ੍ਹਾਂ ਚੀਜ਼ਾਂ ਨੂੰ ਮਜਬੂਰਨ ਵੇਚ ਰਹੀ ਸੀ ਜਿਨ੍ਹਾਂ ਨੂੰ ਉਹ ਅਤਿ ਪਿਆਰਦੀ ਸੀ। ਫੇਰ ਅਫਸਰ ਉਹਦੀ ਮਦਦ ਉਤੇ ਗਏ। ਨੈਸ਼ਨਲ ਫੰਡ ਉਹਦਾ ਮਾਲ ਖਰੀਦਨ ਲਈ ਇਕੱਠੇ ਕੀਤੇ ਗਏ। ਮਾਤਾ ਹਰੀ ਦੀ ਮਿੱੱਤ੍ਰਤਾ ਇਕ ਪੜ੍ਹੇ ਲਿਖੇ, ਸਭਿਤਾ-ਭਰਪੂਰ ਮਨੁੱਖ ਨਾਲ ਹੋਈ! ਇਹ ਇਕ ਅਜੈਬ ਘਰ ਦਾ ਰਾਖਾ ਸੀ, ਮਾਤਾ ਹਰੀ ਨੇ ਉਹਨੂੰ ਕਿਹਾ “ਮੇਰੀਆਂ ਚੀਜ਼ਾਂ ਜਲਦੀ ਹੀ ਵੇਚ ਦਿਓ

੭੧.