ਤਾਂਕਿ ਮੈਂ ਹਾਲੈਂਡ ਜਾਵਾਂ। ਮੈਨੂੰ ਮਜਬੂਰਨ ਚੀਜ਼ਾਂ ਵੇਚਨੀਆਂ ਪਈਆਂ ਸਨ। ਮੈਨੂੰ ਆਪਣੀ ਬੱਘੀ ਵੀ ਵੇਚਨੀ ਪਈ ਹੈ.....ਪਰ ਮੈਂ ਇਹ ਨਹੀਂ ਸਾਂ ਸਹਾਰ ਸਕਦੀ ਕਿ ਆਪਣਾ ਪਿਆਰਾ "ਵਿਚਨਾ" ਨਾਮੀ ਘੋੜਾ ਕਿਸੇ ਹੋਰ ਕੋਲ ਜਾਣ ਦੇਵਾਂ, ਏਸ ਲਈ ਸੋਨੇ ਦੇ ਛੁਰੇ ਨਾਲ ਮੈਂ ਅਜ ਸਵੇਰੇ ਉਹਨੂੰ ਮਾਰ ਦਿਤਾ ਹੈ।"
ਪਰ ਫਿਰ ਭੀ ਇਤਨੀ ਖਰਚਾਲੂ ਇਸਤ੍ਰੀ ਲਈ ਸਖਤ ਸਮੇਂ ਆ ਗਏ ਸਨ। ਕਈ ਪੁਰਾਨੇ ਮਿੱੱਤ੍ਰ ਲੜਾਈ ਵਿਚ ਚਲੇ ਗਏ ਸਨ, ਜਿਹੜੇ ਹੈਸਨ ਉਹ ਜ਼ਾਤੀ ਨੁਕਸਾਨ ਅਤੇ ਨੈਸ਼ਨ ਦੇ ਖ਼ਤਰੇ ਨੂੰ ਵੇਖਕੇ ਬਹੁਤੀਆਂ ਰੰਗ ਰਲੀਆਂ ਨਹੀਂ ਸਨ ਕਰਦੇ। ਉਨ੍ਹਾਂ ਕਮਰਿਆਂ ਵਿਚ ਜਿਨ੍ਹਾਂ ਵਿਚ ਬੇਫਿਕਰ ਹੋਕੇ ਅਰਾਮ ਕੀਤਾ ਸੀ ਅਜ ਜ਼ਖ਼ਮੀ ਆਦਮੀਆਂ ਦੀਆਂ ਚੀਸਾਂ ਨਾਲ ਭਰੇ ਹੋਏ ਸਨ। ਰਹਿਣ ਦੇ ਖ਼ਰਚ ਵੀ ਵਧ ਗਏ ਸਨ, ਏਸ ਲਈ ਕਿਸੇ ਅਮੀਰ ਮਿੱਤ੍ਰ ਦੀ ਲੋੜ ਸੀ ਜਿਹੜਾ ਉਹਨੂੰ ਪਹਿਲੀ ਤਰ੍ਹਾਂ ਸ਼ਾਨ ਨਾਲ ਰਹਿਣ ਲਈ ਖਰਚਾ ਦੇ ਸਕੇ। ਭਾਵੇਂ "ਪ੍ਰਦੇਸੀ ਮਾਮਲਿਆਂ ਦੀ ਵਜ਼ੀਰੀ" ਵਿਚ ਇਕ ਪੁਰਾਣਾ ਅਫਸਰ ਮਿਤ੍ਰ ਤੇ ਸੀ ਅਤੇ ਉਹਦੇ ਸਦਕਾ ਹੋਰ ਨਿਕੇ ਨਿਕੇ ਅਫਸਰ ਵੀ, ਪਰ ਤਦ ਵੀ ਇਕ ਅਮੀਰ ਸਰਪ੍ਰਸਤ ਦੀ ਭਾਲ ਜ਼ਰੂਰ ਸੀ।
ਮੈਜਰ ਮੈਸਰਤ ਇਕ ਉਮੀਦਵਾਰ ਬਾਰੇ ਦਸਦਾ ਹੈ, ਜਿਸ ਨੇ ਲੜਾਈ ਦੀਆਂ ਚੀਜ਼ਾਂ ਵੇਚ ਵੇਚ ਕੇ ਬੜਾ ਧੰਨ ਖਟਿਆ ਸੀ। ਉਹ ਰਈਸ ਜਾਣਿਆ ਜਾਣ ਲਗ ਪਿਆ ਸੀ, ਪਰ ਉਹ ਆਪਣੀ ਬਲੰਦ ਨਜ਼ਰੀ ਤੇ ਨਹੀਂ ਸੀ ਪਹੁੰਚ ਸਕਿਆ, ਕਿਉਂਕਿ ਉਹਨੂੰ ਕੋਈ ਚਲਾਕ ਤੇ ਸੁੰਦਰ ਇਸਤ੍ਰੀ ਨਹੀਂ ਸੀ ਮਿਲੀ। ਕਿਉਂਕਿ ਮਾਤਾ ਹਰੀ ਪੈਰਸ ਵਿਚ ਮਸ਼ਹੂਰ ਸੀ। ਏਸ ਆਦਮੀ ਨੇ ਮਾਤਾ ਹਰੀ ਵਲ ਨਜ਼ਰਾਂ ਕੀਤੀਆਂ। ਮਾਤਾ-ਹਰੀ ਦੇ ਨੈਣ ਅਗੇ ਹੀ ਹਰ ਵੇਲੇ ਇਕ-
੭੨.