ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/72

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਰਾਰਾਂ ਨਾਲ ਭਰੇ ਹੁੰਦੇ ਸਨ, ਏਸ ਲਈ ਗਲ ਇਤਨੀ ਚੰਗੀ ਤਰ੍ਹਾਂ ਅਗੇ ਵਧ ਗਈ ਕਿ ਏਸ ਅਮੀਰ ਆਦਮੀ ਨੇ ਬੜੀ ਹੀ ਸ਼ਾਨ ਨਾਲ-ਮਾਨੋ ਬਰਾਤ-ਪਾਰਟੀ ਸੀ-ਫ਼ੀਸਟ ਦਿਤੀ। ਏਸ ਅਮੀਰ ਆਦਮੀ ਨੇ ਆਪਣੀ ਅਮੀਰੀ ਦਾ ਪੂਰੀ ਤਰ੍ਹਾਂ ਦਾਜ ਪਾਇਆ। ਸਭ ਕੁਝ ਠੀਕ ਹੁੰਦਾ ਗਿਆ ਜਦ ਕਿ ਖਾਨਸਾਮੇ ਨੇ ਇਕ ਕੀਮਤੀ ਸਿਗਰਟਾਂ ਦਾ ਡੱਬਾ ਆਣ ਰਖਿਆ। ਉਹਨੇ ਨਫ਼ਰਤ ਨਾਲ ਪਰੇ ਕਰਦੇ ਹੋਏ ਆਖਿਆ "ਮੇਰੇ ਕੋਲ ਬੜੀਆਂ ਵਧੀਆ ਸਿਗਰਟਾਂ ਹਨ, ਭਾਵੇਂ ਇਤਨੀਆਂ ਮਹਿੰਗੀਆਂ ਨਹੀਂ", ਇਹ ਆਖ ਕੇ ਇਕ ਮਾਮੂਲੀ ਕਿਸਮ ਦੀਆਂ ਸਿਗਰਟਾਂ ਦਾ ਡੱਬਾ ਉਥੇ ਰਖ ਦਿਤਾ।

ਮਾਤਾ ਹਰੀ ਆਂਪਣੀ ਨਾ-ਮਨਜ਼ੂਰੀ ਨੂੰ ਛਿਪਾ ਨਾ ਸਕੀ। ਉਹ ਨਾਲ ਬੈਠੇ ਮਿੱਤਰ ਨਾਲ ਗਲਾਂ ਕਰਦੀ ਸੁਣੀ ਗਈ:-

"ਪਾਗਲ! ਬੁੱਢਾ ਭੂਤਨਾ! ਮੈਂ ਈਹੋ ਜਹੇ ਆਦਮੀਆਂ ਨਾਲ ਕਦੀ ਰਿਸ਼ਤਾ ਗੰਢ ਸਕਦੀ।"

ਉਹ ਆਦਮੀ ਨਫ਼ੇ ਵਿਚ ਰਿਹਾ, ਕਿਉਂਕਿ ਏਸ ਤਰ੍ਹਾਂ ਜਲਦੀ ਮਿਤ੍ਰਤਾ ਟੁਟ ਜਾਣ ਨਾਲ ਉਹਦੇ ਉਤੇ ਕਿਸੀ ਸਾਜ਼ਸ਼ ਦਾ ਸ਼ੱਕ ਨਾ ਹੋਇਆ-ਜਿਵੇਂ ਕਿ ਮਾਤਾ ਹਰੀ ਦੇ ਵਾਕਫ਼ਾਂ ਉਤੇ ਆਮ ਕੀਤਾ ਜਾਂਦਾ ਸੀ। ਇਹ ਗਲ ਦਸਦੀ ਹੈ ਕਿ ਮਾਤਾ ਹਰੀ ਅਤਿ ਅੱਯਾਸ਼ੀ ਦੇ ਸਾਮਾਨ ਚਾਹੁੰਦੀ ਸੀ, ਅਤੇ ਨਾਲ ਇਹ ਏਸ ਗਲ ਦੀ ਵੀ ਪ੍ਰੋੜ੍ਹਤਾ ਕਰਦੀ ਹੈ ਕਿ ਮਾਤਾ ਹਰੀ ਕਮੀਨੇ ਅਤੇ ਕੰਜੂਸ ਆਦਮੀਆਂ ਨੂੰ ਨਫਰਤ ਵੀ ਕਰਦੀ ਸੀ। ਏਸ ਬਹਾਨੇ ਨਾਲ ਉਹ ਅੱਯਾਸ਼ੀਆਂ ਕਰਦੀ ਸੀ ਤੇ ਰੁਪਿਆਂ ਦੀ ਸੋਟ ਕਰਦੀ ਸੀ। ਏਸ ਤਰ੍ਹਾਂ ਖੁਲ੍ਹੀ ਤਰ੍ਹਾਂ ਪੈਸਾ ਦੇਣ ਕਰ ਕੇ-ਭਾਵੇਂ ਕਿਥੇ ਤੇ ਕਿਸ ਤਰ੍ਹਾਂ ਦਿਤਾ ਜਾਂਦਾ ਸੀ-ਉਹਦੀ ਸਖ਼ਾਵਤ ਮਸ਼ਹੂਰ ਹੋ

੭੩.