ਸਮੱਗਰੀ 'ਤੇ ਜਾਓ

ਪੰਨਾ:ਮਾਤਾ ਹਰੀ.pdf/96

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਕਾਂਡ ੧੦

ਅਗ ਨਾਲ ਖੇਡਾਂ

ਇਕ ਨੈਸ਼ਨਲ ਰਾਜਧਾਨੀ ਵਿਚ ਕਈ ਦੇਸਾਂ ਦੇ ਡਿਪਲੋਮੈਟ ਰਹਿੰਦੇ ਹਨ। ਸਾਰੇ ਦੇ ਸਾਰੇ ਹਰ ਇਕ ਗਲ ਉਤੇ ਇਕ ਹੀ ਪਾਲਿਸੀ ਇਖ਼ਤਿਆਰ ਨਹੀਂ ਕਰਦੇ। ਹਾਂ, ਪਰ ਇਕ ਗਲ ਹੈ ਜਿਸ ਉਤੇ ਉਹ ਸਾਰੇ ਅਕੱਠੇ ਅਵਾਜ਼ ਉਠਾਂਦੇ ਹਨ:

"ਡਿਪਲੋਮੈਟ ਨੂੰ ਮਿਲੇ ਹੱਕਾਂ ਵਿਚ ਅਸੀਂ ਘਾਟਾ ਨਹੀਂ ਆਉਣ ਦਿਆਂਗੇ।"

ਹਰ ਇਕ ਹੱਕ ਦੀ ਬੜੀ ਪੱਕੀ ਰਾਖੀ ਕੀਤੀ ਜਾਂਦੀ ਹੈ ਅਤੇ ਜੇਕਰ ਇਕ ਹੱਕ ਵੀ ਖੁਸ ਜਾਏ ਤਾਂ ਉਹਦੇ ਉਤੇ ਇਤਨਾ ਹੀ ਰੋਸ ਪ੍ਰਗਟ ਕੀਤਾ ਜਾਂਦਾ ਹੈ ਜਿੰਨਾ ਇਕ ਇਲਾਕੇ ਉਤੇ ਕਬਜ਼ਾ ਹੋਣ ਤੇ ਕੀਤਾ ਜਾਂਦਾ ਹੈ। ਏਸ ਲਈ ਜਦ ਸ਼ਕ ਪਿਆ ਕਿ ਇਕ ਮਿਲਾਪੜਾ ਪਰ ਬੇਸਮਝ ਡਿਪਲੋਮੈਟ ਆਪਣੀ ਸਾਰੀ ਡਾਕ ਰਾਹੀਂ ਆਪਣੇ ਦੇਸ ਵਲ ਗੁਪਤ ਭੇਦ ਭੇਜਦਾ ਸੀ ਤਾਂ ਫ਼ਰਾਂਸ ਦੇ ਅਫ਼ਸਰਾਂ ਨੂੰ ਕਾਫੀ ਗੁਸਾ ਚੜ੍ਹਿਆ, ਕਿਉਂਕਿ ਇਵੇਂ ਮਿਲੇ ਹੱਕਾਂ ਦਾ ਉਹ ਨਾਜਾਇਜ਼ ਲਾਭ ਉਠਾ ਰਿਹਾ

੯੭.