ਕਿਤਨਾ ਚਿਰ ਪਹਿਲੋਂ ਹੀ ਉਹਦੀ ਆਮਦਦੇ ਇਸ਼ਤਿਹਾਰ ਅਖ਼ਬਾਰਾਂ ਵਿਚ ਨਿਕਲ ਚੁਕੇ ਸਨ। ਇਥੇ ਮੁੜ ਪੁਰਾਣੀਆਂ ਜਿੱਤਾਂ ਦਾ ਮੁੰਹ ਦਿਸਿਆ। ਉੱਥੇ ਇਤਨੀ ਕਾਮਯਾਬੀ ਹੋਈ ਕਿ ਮਾਤਾ ਹਰੀ ਨੂੰ ਨੀਯਤ ਸਮੇਂ ਤੋਂ ਬਹੁਤਾ ਚਿਰ ਉੱਥੇ ਠਹਿਰਨਾ ਪਿਆ। ਮੈਡਰਿਡ ਵਿਚ ਰਹਿਣ ਵਾਲੇ ਆਰਟਿਸਟਾਂ ਨੇ ਜਿਨ੍ਹਾਂ ਵਿਚੋਂ ਪਹਿਲੇ ਹੀ ਕਈ ਮਾਤਾ ਹਰੀ ਨੂੰ ਜਾਣਦੇ ਸਨ, ਮਾਤਾ ਹਰੀ ਦੀ ਬੜੀ ਹੀ ਸ਼ਲਾਘਾ ਕੀਤੀ, ਪਰ ਉਹ ਦਾ ਸਮਾਂ ਹੋਰ ਨਾ ਲਿਆ ਗਿਆ। ਇਥੇ ਲੈਫਟੀਨੈਂਟ ਮਿ: ਕਾਲੀ ਅਤੇ ਮਿ: ਕਰੁਨ ਮਾਤਾ ਹਰੀ ਦੇ ਵੱਡੇ ਮਿੱਤ੍ਰ ਸਨ। ਇਹ ਜਰਮਨ ਸ਼ਫ਼ੀਰ ਦੇ ਦਫ਼ਤਰ ਵਿਚ ਸਮੁੰਦਰੀ ਅਤੇ ਜੰਗੀ ਫੌਜ ਦੇ ਅਫ਼ਸਰ ਸਮਝੇ ਜਾਂਦੇ ਸਨ।
੧੯੧੫ ਦੀ ਸਾਰੀ ਹੁਨਾਲ ਰੁੱਤੇ ਬਰਤਾਨੀਆ ਅਤੇ ਫ਼ਰਾਂਸ ਦੇ ਖ਼ੁਫ਼ੀਆ ਮਹਿਕਮੇ, ਲੰਡਨ ਅਤੇ ਪੈਰਸ ਵਿਚ ਇਹ ਹੀ ਖ਼ਬਰਾਂ ਦੇਂਦੇ ਰਹੇ ਕਿ ਮਾਤਾ ਹਰੀ ਬਹੁਤਾ ਸਮਾਂ ਇਨ੍ਹਾਂ ਅਫ਼ਸਰਾਂ ਨਾਲ ਹੀ ਗੁਜ਼ਾਰਦੀ ਸੀ ਅਤੇ ਇਹ ਵੀ ਪਤਾ ਦਿਤਾ ਕਿ ਉਹ ਇਕ ਵੇਰ ਬਾਰਸੀਲੋਨਾ ਜਰਮਨੀ ਦੇ ਖਫ਼ੀਆ ਮਹਿਕਮੇ ਦੇ ਵੱਡੇ ਦਫ਼ਤਰ ਵਿਚ ਜਾਣ ਲਈ ਉੱਥੇ ਗਈ ਸੀ ਅਤੇ ਨਾਲ ਏਹ ਵੀ ਦਸਿਆ ਕਿ ਮਾਤਾ ਹਰੀ ਜਲਦੀ ਹੀ ਹਾਲੈਂਡ ਜਾਣ ਦਾ ਖ਼ਿਆਲ ਰਖਦੀ ਸੀ।
ਹਾਲੈਂਡ ਜਾਣ ਤੋਂ ਪਹਿਲਾਂ ਮਾਤਾ ਹਰੀ ਫੇਰ ਪੈਰਸ ਗਈ ਅਤੇ ਮੁੜ ਪੁਰਾਣੀ ਜ਼ਿੰਦਗੀ ਵਲ ਮੁੜੀ ਜਿਸ ਦੀ ਲੜੀ ਮੈਡਰਿਡ ਜਾਣ ਕਰਕੇ ਟੁਟ ਗਈ ਸੀ। ਏਸ ਵਾਰੀ ਮਾਤਾ ਹਰੀ ਆਮ ਪਬਲਿਕ ਸਾਹਮਣੇ ਨਾ ਆਈ, ਪਰ ਅੱਧੀ ਅੱਧੀ ਰਾਤੇ ਉਨ੍ਹਾਂ ਥਾਂਵਾਂ ਤੇ ਜਾਂਦੀ ਰਹੀ ਜਿਥੇ ਕੰਮ ਤੋਂ ਛੁਟੇ ਹੋਏ ਅਫਸਰ ਪੈਰਸ ਵਿਚ ਖੁਸ਼ੀ ਨਾਲ ਛੁਟੀਆਂ ਕਟਨ ਦੇ ਚਾਹਵਾਨ ਹੁੰਦੇ ਹੋਏ ਰਜ ਕੇ ਰੰਗ ਰਲੀਆਂ ਕਰਦੇ ਸਨ।
੧੦੦.