ਪੰਨਾ:ਮਾਨ-ਸਰੋਵਰ.pdf/124

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਜੱਟ ਉਤੇ ਬੈਠੇ ਜਦੋਂ ਨੀ, ਬਿਨ ਪੀਤਿਆਂ ਆਵੇ ਲੋਰ।
ਮੈਨੂੰ ਵਾਜਾਂ ਮਾਰਨ ਜੱਟੀਆਂ "ਵੇ ਵਾਂਗਾ ਐਧਰ ਮੋੜ"।

ਜੱਟੀ:-ਮੇਰੇ ਸਿਪੀ ਵਰਗੇ ਬੁਲ ਵੇ-ਵਿਚ ਮੋਤੀ ਦੇਂਦੇ ਦੱਖ!
ਮੈਨੂੰ ਇੰਦਰ ਲੁੱਕ ਲੁੱਕ ਵੇਖਦਾ, ਉਹਦੀ ਕਦੇ ਨ ਰੱਜਦੀ ਅੱਖ।
ਉਹ ਆਖੇ ਵਾਰਾਂ ਤਖਤ ਮੈਂ, ਤੇ ਪਰੀਆਂ ਛੱਡ ਦਿਆਂ ਵੱਖ।
ਮੈਂ ਮਿੰਨਤਾਂ ਕਰਦਾ ਜੱਟੀਏ, ਮੈਨੂੰ ਚਾਕਰ ਆਪਣਾ ਰੱਖ।"
ਮੈਂ ਕਹਾਂ ਵੇ ਇੰਦਰਾ ਹੋਸ਼ ਕਰ, ਤੇਰੇ ਸੁਰਗ ਨੂੰ ਮਾਰਾਂ ਲੱਤ।
ਬੱਣ ਜਾਂਦੇ ਸਰੂ ਸਵੱਰਗ ਦੇ, ਮੇਰੇ ਪੇਰਾਂ ਨੂੰ ਛੋਹ ਕੱਖ।

ਜੱਟ:-ਮੈਂ ਸਿਧਰਾ ਪੱਧਰਾ ਜੱਟ ਨੀ, ਮੇਰੇ ਭੋਲੇ ਭਾਲੇ ਗੌਣ।
ਏਥੇ ਸ਼ਾਇਰ ਬੰਨ੍ਹ ਟੋਲੀਆਂ, ਮੇਰੇ ਗੌਣ ਸੁਣਨ ਨੂੰ ਔਣ।
ਲੈ ਮਸਤੀ ਇਕ ਮੇਰੀ ਹੇਕ ਚੋਂ, ਨੀ ਨੱਚਣ ਲੱਗ ਪਏ ਪੌਣ।
ਜਾਂ ਵਾਰਾਂ ਪੜਦਾ ਜੱਟੀਏ, ਅੰਗ ਅੰਗ ਮੇਰਾ ਗਰਮੌਣ।
ਓਦੋਂ ਅੱਖੀਂ ਹੋਣ ਚੰਗਾੜੀਆਂ ਲੂੰ ਲੂੰ ਨੂੰ ਲੰਬਾਂ ਔਣ।
ਜੇਹੜਾ ਝਾਲਾਂ ਝਲੇ ਮੇਰੀਆਂ, ਓਹ ਮਾਂ ਨੇ ਜੰਮਿਆਂ ਕੌਣ।

ਜੱਟੀ:-ਮੈਂ ਕੱਪੜੀਂ ਢੱਕ ਢੱਕ ਰੱਖਦੀ, ਮੇਰਾ ਡੁੱਲ੍ਹ ਡੁੱਲ੍ਹ ਪੈਂਦਾ ਰੂਪ।
ਵਲ ਖਾ ਖਾ ਜ਼ੁਲਫ਼ਾਂ ਮੇਰੀਆਂ, ਮੇਰੇ ਸਤਿ ਰੂਪ ਨੂੰ ਦੇਵਣ ਧੂਪ।
ਲੱਖਾਂ ਪਰੀਆਂ ਆ ਆ ਚੁਗਦੀਆਂ, ਮੇਰਾ ਡੁਲਦਾ ਪਿਆ ਸਰੂਪ।
ਵੇ ਲਾਲੀ ਮੇਰੇ ਨਵਾਂ ਦੀ, ਚੰਨ ਲੈਂਦਾ ਰਾਤੀਂ ਚੂਪ।
ਮੇਰੇ ਪੈਰਾਂ ਨੂੰ ਆ ਪੂਜਦੇ, ਕਈ ਤਾਜਾਂ ਵਾਲੇ ਭੂਪ।
ਉਹ ਵੀ ਲੱਖ ੨ ਸ਼ੁਕਰ ਮਨਾਉਂਦੇ, ਜੇ ਮੈਂ ਕਿਸੇ ਤੇ ਹੋਵਾਂ ਕਰੋਪ।

ਜੱਟੀ:-ਮੇਰੀ ਗਜ਼ ਗਜ਼ ਚੌੜੀ ਹਿੱਕ ਨੀ, ਮੇਰੀ ਸ਼ੇਰਾਂ ਵਰਗੀ ਜਾਨ!

-੧੨੦-