ਸਮੱਗਰੀ 'ਤੇ ਜਾਓ

ਪੰਨਾ:ਮਾਨ-ਸਰੋਵਰ.pdf/147

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਜਿਹੜਾ ਤੈਨੂੰ ਵੀ ਖ਼ਿਜ਼ਰ ਨੇ ਨਹੀਂ ਦਿੱਤਾ,
ਫਿੱਟੇ ਮੂੰਹ ਜਿਹੇ ਆਬਿ-ਹਯਾਤ ਦਾ ਨੀ।

ਤੇਰੀ ਕਬਰ ਤੇ ਆਵਣਾ ਇਕ ਵਾਰੀ,
ਲੱਖਾਂ ਤੀਰਥਾਂ ਦੇ ਹੁੰਦਾ ਤੁੱਲ ਅੜੀਏ।
ਮੜ੍ਹੀ ਵੇਖ ਜੇ ਬਣੇ ਮਜੌਰ ਕੋਈ,
ਤਾਂ ਵੀ ਤਰੇ ਨ ਦੀਦ ਦਾ ਮੁੱਲ ਅੜੀਏ।

ਮੱਥੇ ਟੇਕਦੇ ਨੇ ਲੋਕੀ ਸਾਧੂਆਂ ਨੂੰ,
ਸਾਧੂ ਤੇਰਿਆਂ ਪੈਰਾਂ ਤੇ ਝੁਕਦੇ ਨੇ।
ਖੋਜੀ ਇਸ਼ਕ ਹਕੀਕੀ ਦੇ ਰੋਜ਼ ਆ ਕੇ,
ਮਿੱਟੀ ਮੜ੍ਹੀ ਦੀ ਨੈਣਾਂ ਤੇ ਚੁੁੱਕਦੇ ਨੇ।

ਮੱਕਾ ਮੋਮਨਾਂ ਦਾ, ਕਾਂਸ਼ੀ ਬਾਹਮਣਾਂ ਦੀ,
ਤਰਬਾਂ ਛੇੜਦਾ ਰਹੇ ਰਾਂਝਣ ਯਾਰ ਤੇਰਾ।
ਸੱਜਦੇ ਕਰਨ ਸ਼ਾਇਰ ਰਾਣੀ ਇਸ਼ਕ ਦੀ ਨੂੰ,
'ਮਾਨ' ਵੱਸਦਾ ਰਹੇ ਮਜ਼ਾਰ ਤੇਰਾ।

-੧੪੩-