ਪੰਨਾ:ਮਾਨ-ਸਰੋਵਰ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਵਿਤਾ ਕਿਸੇ ਕਵੀ ਨੂੰ ਆਉਣ ਵਾਲੀਆਂ ਨਸਲਾਂ ਵਿਚ ਜੀਉਂਦਾ ਰੱਖਿਆ ਕਰਦੀ ਹੈ। ਕਿਉਂਕਿ ਆਉਣ ਵਾਲੀਆਂ ਨਸਲਾਂ ਵਿਚ ਜਿਉਣ ਲਈ ਬੜਾ ਜ਼ਰੂਰੀ ਹੈ ਕਿ ਹੋਣ ਵਾਲੀਆਂ ਸਚਿਆਈਆਂ ਨੂੰ ਕਵੀ ਪਹਿਲੋਂ ਲਿਖ ਜਾਵੇ।

ਜੱਟ ਤੇ ਜੱਟੀ, ਅਸਲ ਵਿਚ ਪੰਜਾਬੀ ਅਤੇ ਪੰਜਾਬਣ ਹੈ। ਇਹ ਕਮਾਲ ਦੀ ਕਵਿਤਾ ਹੈ, ਇਹ ਦੋਵਾਂ ਦਾ ਚਲਣ, ਜਵਾਨੀ, ਉਦੇਸ਼, ਸੁੰਦਰਤਾ ਅਤੇ ਅਣਖ ਦੀ ਸਾਹ ਲੈਂਦੀ ਤਸਵੀਰ ਹੈ। ਇਸ ਵਿਚ ਕਈ ਥਾਈਂ ਮਾਨ ਦੇ ਆਪਣੇ ਅੰਗ ਸਾਫ ਦਿਸਦੇ ਹਨ। ਕਵੀ ਆਪਣੀ ਕਵਿਤਾ ਵਿਚ ਆਪ ਹੁੰਦਾ ਹੈ। ਆਓ ਮਾਨ ਦੇ ਦਰਸ਼ਨ ਕਰੀਏ-ਤਿੱਤਰ ਵੇਖੋ:

'ਮੈਂ ਕੋਈ ਆਦਮਖੋਰ ਨਹੀਂ ਹਾਂ
ਮੈਂ ਜ਼ਾਲਮ ਦਾ ਜ਼ੋਰ ਨਹੀਂ ਹਾਂ।
ਨਹੀਂ ਕਿਸੇ ਨੂੰ ਮਾਰਨ ਜੋਗਾ
ਪਿੰਜਰੇ ਵਿਚ ਨਹੀਂ ਤਾੜਨ ਜੋਗਾ
ਮੈਂ ਕੀ ਖੰਭ ਕਿਸੇ ਦੇ ਖੋਹਣੇ
ਮੈਂ ਕੀ ਕੇਸ ਕਿਸੇ ਦੇ ਛੁਹਣੇ
ਮੈਂ ਨਹੀਂ ਹਾਂ, ਸਯਾਦ ਚਮਨ ਦਾ.........
ਮੈਂ ਹਾਂ ਆਪ ਕਿਸੇ ਦਾ ਕੈਦੀ............
ਲਗ ਲਗ ਟੁਟੀਆਂ ਮੇਰੀਆਂ ਅੱਖਾਂ।

ਹੀਰ ਦਾ ਮਰ ਵੇਖਣ ਨਾਲੋਂ ਹੀਰ ਦੇ ਮਜ਼ਾਰ ਵਾਲੀ

-੧੧-