ਪੰਨਾ:ਮਾਨ-ਸਰੋਵਰ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਹ ਲੈ ਸਾਂਭ ਲੈ ਆਪਣੇ ਤੀਰ ਕਾਹਨਾ!!

(ਮਾਂਹ ਭਾਰਤ ਸਮੇਂ ਹਥਿਆਰ ਸੁੱਟਣ ਵੇਲੇ ਅਰਜਨ ਦੇ ਜਜ਼ਬਾਤ)

ਕੋਈ ਗੱਲ ਨ ਰਹਿ ਗਈ ਵੱਸ ਮੇਰੇ,
ਸੋਚ ਹੋ ਗਈ ਏ ਦਾਮਨਗੀਰ ਕਾਹਨਾ!
ਜੋਧੇ ਗ਼ੈਰਤਾਂ ਵਾਲੇ ਜੇ ਗਏ ਮਾਰੇ,
ਮਿੱਟੀ ਬਣੇਗੀ ਏਹਦੀ ਜ਼ਮੀਰ ਕਾਹਨਾ!
ਜੀਂਦੀ ਕਰੇਗਾ ਦੇਸ਼ ਦੀ ਸ਼ਾਨ ਕੇਹੜਾ,
ਫੜਕੇ ਅਣਖ ਦੀ ਹੱਥ ਸ਼ਮਸ਼ੀਰ ਕਾਹਨਾ!
ਮਤੇ ਮਣੀਆਂ ਦੇ ਮੰਦਰੀਂ ਵੱਸਣ ਵਾਲੀ,
ਮਾਹਾਰਾਣੀ ਹੋ ਜਾਏ ਫ਼ਕੀਰ ਕਾਹਨਾ!

ਮੰਗ ਖਾਵਣਾ ਮੈਂ ਮਨਜ਼ੂਰ ਕੀਤਾ,
ਲੜਨ ਲਈ ਖਰ ਖਿੱਚੀ ਲਕੀਰ ਕਾਹਨਾ।
'ਮਾਨ' ਬਖ਼ਸ਼ ਨ ਬਖ਼ਸ਼ ਗੁਨਾਹ ਮੇਰੇ,
ਐਪਰ ਸਾਂਭ ਲੈ ਆਪਣੇ ਤੀਰ ਕਾਹਨਾ!

-੧੫੨-