ਪੰਨਾ:ਮਾਨ-ਸਰੋਵਰ.pdf/81

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ



ਇਹ ਨਿਹੱਥਾ ਨਹੀਂ ਏਸ ਦੇ ਹੱਥ ਅੰਦਰ,
ਹੱਥ ਸੋਹਣਿਆ ਕਈ ਹਜ਼ਾਰ ਨੇ ਉਹ ।
ਜੇਕਰ ਚਾਹੁਣ ਤੇ ਪਕੜ ਕੇ ਜੁੰਡਿਆਂ ਤੋਂ,
ਦੇਂਦੇ ਸ਼ਾਹੀਆਂ ਦੇ ਨਸ਼ੇ ਉਤਾਰ ਨੇ ਉਹ ।
ਇਹਦੇ ਮਸਤ ਨੈਣੀ ਜਿਹੀਆਂ ਹੈਣ ਚਿਣਗਾਂ,
ਵੇਖਣ ਵਿਚ ਤਾਂ ਠੰਢੀਆਂ ਠਾਰ ਨੇ ਉਹ ।
ਐਪਰ ਗੁੱਝੀਆਂ ਬੁੱਝੀਆਂ ਪੈਣ ਜਿਥੇ,
ਕਰ ਦੇਦੀਆਂ ਤਖਤ ਨੂੰ ਛਾਰ ਨੇ ਉਹ ।

ਤੇਰੇ ਤੋਪਖਾਨੇ ਹਾਰ ਹੰਭ ਜਾਸਨ,
ਫੌਜ ਹੁੱਸਣੀ ਘੋੜ-ਅਸਵਾਰ ਤੇਰੀ ।
ਇਹਦੇ ਸਬਰ ਦੀ ਅੱਗ ਜਾਂ ਭੜਕ ਉਠੀ,
ਪੰਘਰ ਜਾਏਗੀ ਖ਼ੂਨੀ ਤਲਵਾਰ ਤੇਰੀ ।

ਨਿਰੇ ਪੁਰੇ ਡਰਾਵੇ ਇਹ ਨਹੀਂ ਸ਼ਾਹਾ,
ਇਹਨੂੰ ਸੂਲੀ ਤੇ ਚਾੜ੍ਹ ਕੇ ਦੇਖ ਲੈ ਤੂੰ ।
ਤੇਸੇ ਜ਼ੁਲਮ ਦੇ ਰਾਜ ਦੇ ਮਾਰ ਤਿਖੇ,
ਖੋਪਰ ਏਸਦਾ ਪਾੜ ਕੇ ਦੇਖ ਲੈ ਤੂੰ ।
ਜਿਨ੍ਹਾਂ ਅੱਖੀਆਂ ਵਿੱਚ ਹੈ ਮੁਗਲ-ਘੂਰੀਂ,
ਉਹਨਾਂ ਨਾਲ ਵੀ ਤਾੜ ਕੇ ਦੇਖ ਲੈ ਤੂੰ ।
ਆਲੂ ਵਾਂਗਰਾ ਭੁੰਨ ਦੇ ਬਦਨ ਇਹਦਾ,
ਤੱਤੀ ਰੇਤ ਵਿਚ ਰਾੜ ਕੇ ਦੇਖ ਲੈ ਤੂੰ ।

ਕਰ ਲੈ ਤਵੀ ਨੂੰ ਲਾਲ ਤੂੰ ਲਖ ਵਾਰੀ,
ਜ਼ੋਰ ਲਾ ਲਵੇ ਦੋਜ਼ਖ਼ੀ ਨਾਰ ਤੇਰੀ ।

- ੭੭ -