ਪੰਨਾ:ਮਾਨ-ਸਰੋਵਰ.pdf/96

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਿੰਘ ਦੀ ਅਰਦਾਸ

ਨੋਟ-ਇਹ ਇਕ ਬੀਰ-ਰਸ ਦੀ ਵਾਰ ਹੈ, ਇਸ ਵਿਚ ਇਕ ਘਟਨਾ ਬਿਆਨੀ ਗਈ ਏ, ਜੋ ਕਿ ਨੁਸ਼ਹਿਰੇ ਦੀ ਲੜਾਈ ਸਮੇਂ ਅਕਾਲੀ ਫੂਲਾ ਸਿੰਘ ਜੀ ਦੇ ਪ੍ਰਣ ਪਾਲਣ ਲਈ ਟੁਰਨ ਸਮੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਰੋਕ ਪਾਣ ਤੇ ਪੈਦਾ ਹੋਈ । ਗੁਰੂ ਦਾ ਸਿੰਘ ਜਦੋਂ ਕਿਸੇ ਕੰਮ ਲਈ ਅਰਦਾਸਾ ਸੋਧ ਲਵੇ ਫਿਰ ਉਸ ਨੂੰ ਕੋਈ ਵੀ ਅਟਕਾ ਨਹੀਂ ਸਕਦਾ ।

ਕਦੀ ਬੇਲਿਆਂ ਵਿਚ ਸ਼ੀਹ ਬੁੱਕਣੋਂ, ਨਹੀਂ ਰਹਿੰਦੇ ਹੋੜੇ ।
ਕਦੀ ਕੁੱਦਣੋਂ ਰੋਕ ਨ ਰੱਖ ਲਏ, ਅਸਵਾਰਾਂ ਘੋੜੇ ।
ਕਦੇ ਵਹਿਣ ਪਿਛ੍ਹਾਂ ਦਰਿਆ ਦੇ, ਨਹੀਂ ਜਾਂਦੇ ਮੋੜੇ ।
ਜੇ ਬੰਨ੍ਹ ਕਿਸੇ ਨੇ ਮਾਰ ਲਏ, ਉਨ੍ਹਾਂ ਬੰਨੇ ਤੋੜੇ ।
ਜਿਨ੍ਹਾਂ ਫੱਕੀ ਵਾ ਅਕਾਸ਼ ਦੀ, ਬਾਜ਼ਾਂ ਦੇ ਜੋੜੇ ।
ਉਹ ਪਾਏ ਕਿਸੇ ਦੇ ਪਿੰਜਰੇ, ਉਨ੍ਹਾਂ ਮਾਰੇ ਲੋੜ੍ਹੇ ।

- ੯੨ -