ਪੰਨਾ:ਮਾਲਵੇ ਦੇ ਲੋਕ ਗੀਤ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਰਨ ਨਣਦੇ ਤੇਰੇ ਵੀਰ ਵੀਰ ਵੇ ਨੀ,
ਇਹ ਪ੍ਰਦੇਸ਼ੀ ਜੋਗੀ ਨਾਲ ਚੱਲ ਪਈਏ। ਇਹ ਪ੍ਰਦੇਸ਼ੀ-

7
ਕਾਹੇ ਨੂੰ ਪਾਈਆਂ ਬੈਠਕਾਂ ਵੇ ਕਿਉਂ ਰੱਖਿਆ ਸੀ ਵੇਹੜਾ,
ਨੌਕਰਾ ਵੇ ਕਿਉਂ ਰੱਖਿਆ ਸੀ ਵੇਹੜਾ।
ਵਸਣੇ ਨੂੰ ਪਾਈਆਂ ਬੈਠਕਾਂ, ਤੇਰੇ ਕੱਤਣੇ ਨੂੰ ਵਿਹੜਾ ਗੋਰੀਏ,
ਤੇਰੇ ਕੱਤਣੇ ਨੂੰ ਵਿਹੜਾ।
ਆਪ ਤਾਂ ਚੱਲਿਐਂ ਨੌਕਰੀ
ਇਥੇ ਵਸੂਗਾ ਵੇ ਕਿਹੜਾ,ਨੌਕਰਾ ਇਥੇ ਵਸੂਗਾ ਵੇ ਕਿਹੜਾ।
ਮੈਂ ਤਾਂ ਚੱਲਿਆ ਨੌਕਰੀ,
ਇਥੇ ਭਾਈ ਜੁ ਮੇਰਾ ਗੋਰੀਏ ਛੋਟਾ ਭਾਈ ਜੁ ਮੇਰਾ।
ਵੀਰਨ ਤੇਰਾ ਨੌਕਰਾ ਵੇ,
ਕੀ ਲੱਗਦਾ ਉਹ ਮੇਰਾ ਨੌਕਰਾ ਸ਼ਰੀਕ ਲੱਗਦਾ ਉਹ ਮੇਰਾ।
ਵੀਰਨ ਮੇਰਾ ਗੋਰੀਏ,
ਨੀ ਉਹ ਦੇਵਰ ਤੇਰਾ,ਸੋਹਣੀਏ ਛੋਟਾ ਦੇਵਰ ਤੇਰਾ।
ਏਥੇ ਤਾਂ ਲਾ ਦੂੰਗੀ ਜਿੰਦਰੇ,
ਪੇਕੇ ਲਾ ਲੂੰ ਮੈਂ ਡੇਰਾ ਨੌਕਰਾ ਪੇਕੇ ਲਾ ਲੂੰ ਮੈਂ ਡੇਰਾ।
ਪੇਕੇ ਰਹਿਣ ਕੁਆਰੀਆਂ ਪੇਕੇ ਕੀ ਕੰਮ ਤੇਰਾ,
ਸੋਹਣੀਏ ਪੇਕੇ ਕੀ ਕੰਮ ਤੇਰਾ।
ਭਾਈਆਂ ਦੇ ਢੋਊਂਗੀ ਭੱਤੜੇ,
ਪੇਕੇ ਕੰਮ ਬਥੇਰਾ ਨੌਕਰਾ ਉਥੇ ਕੰਮ ਬਥੇਰਾ।
ਭਾਈਆਂ ਦੇ ਢੋਵੇਂਗੀ ਭੱਤੜੇ,
ਬਾਲਕ ਰੋਉ ਨੀ ਮੇਰਾ,ਗੋਰੀਏ ਬਾਲਕ ਰੋਊ ਨੀ ਮੇਰਾ

23