ਪੰਨਾ:ਮਾਲਵੇ ਦੇ ਲੋਕ ਗੀਤ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਾਮਿਆ ਗੋਦੀ ਭਾਣਜਾ ਚੁੱਕਿਆ ਜੱਚਦਾ ਬਥੇਰਾ,
ਨੌਕਰਾ ਵੇ ਉਹ ਸੱਜਦਾ ਬਥੇਰਾ।

8
ਖੂਹਾ ਵੀ ਗੇੜਿਆ ਸਿੰਘ ਜੀ,ਪੱਤਣ ਵੀ ਭੇੜਿਆ ਵੇ।
ਮੇਰੇ ਮਾਪਿਆਂ ਨੇ ਤੈਨੂੰ ਨਿੱਜ ਸਹੇੜਿਆ ਵੇ।
ਮੇਰੇ ਮਾਪਿਆਂ-
ਖੂਹਾ ਵੀ ਗੇੜਿਆ ਨਾਜੋ ਪੱਤਣ ਵੀ ਭੇੜਿਆ ਨੀ.
ਤੇਰੇ ਮਾਪਿਆਂ ਨੇ ਮੈਨੂੰ ਚੰਦ ਸਹੇੜਿਆ ਨੀ।
ਤੇਰੇ ਮਾਪਿਆਂ ਨੇ-
ਆਉਂਦਾ ਸੀ ਨੇਰੋ ਸਿੰਘ ਜੀ, ਤੁਰ ਜਾਂਦਾ ਸਵੇਰੇ ਵੇ।
ਦੱਸ ਕੇ ਤਾਂ ਜਾਣਾ ਸਿੰਘ ਜੀ,ਕੀ ਔਗੁਣ ਵਿੱਚ ਮੇਰੇ ਵੇ।
ਦੱਸ ਕੇ-
ਆਉਂਦਾ ਸੀ ਰਾਤੀਂ ਸਿੰਘ ਜੀ,ਸੌਂਦਾ ਸਬਾਤੀ ਵੇ।
ਕਦੇ ਨਾ ਦੱਸੀ ਸਿੰਘ ਜੀ, ਦਿਲ ਦੀ ਉਦਾਸੀ ਵੇ।
ਕਦੇ ਨਾ ਦੱਸੀ—
ਆਉਂਦਾ ਕੁਵੇਲੇ ਸਿੰਘ ਜੀ, ਉੱਠ ਜਾਂਦਾ ਮੂੰਹ ਹਨੇਰੇ ਵੇ।
ਕਦੇ ਨਾ ਛੇੜੇ ਸਿੰਘ ਜੀ,ਜਿੰਦਗੀ ਦੇ ਝੇੜੇ ਵੇ।
ਕਦੇ ਨਾ ਛੇੜੇ-
ਆਂਉਦਾ ਸੀ ਰਾਤੀਂ ਸਿੰਘ ਜੀ,ਤੁਰ ਜਾਂਦਾ ਪ੍ਰਭਾਤੀ ਓਏ।
ਤੇਰੇ ਝੋਰਿਆਂ ਵਿੱਚ ਸਿੰਘ ਜੀ, ਉਮਰ ਗਵਾਤੀ ਓਏ।
ਤੇਰੇ ਝੋਰਿਆਂ ਵਿੱਚ-
ਆਂਉਦਾ ਸੀ ਛੁੱਟੀ ਸਿੰਘ ਜੀ, ਜਾਂਦਾ ਪਹੁ-ਫੁੱਟੀ ਓਏ।
ਤੇਰੀਆਂ ਰਮਜ਼ਾ ਨੂੰ ਸਿੰਘ ਜੀ,ਜਾਣੇ ਨਾ ਤੱਤੀ ਓਏ।
ਤੇਰੀਆਂ ਰਮਜ਼ਾਂ-

24