ਪੰਨਾ:ਮਾਲਵੇ ਦੇ ਲੋਕ ਗੀਤ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੜੀਆਂ ਨੇ ਖਾ ਲਿਆ ਤੇਰਾ ਬਾਜਰਾ ਮਾਂ ਦਿਆ ਕਾਹਨ ਚੰਦਾ ਵੇ,
ਡਬਰਿਆਂ ਨੇ ਖਾਲੀ ਵੇ ਜਵਾਰ, ਦਿਲਾਂ ਦੇ ਵਿੱਚ ਵਸ ਰਹੀਏ।
ਇੱਕ ਨਾ ਦੇਈ ਸੱਸੇ ਪੀਸਣਾ, ਸੱਸੇ ਮੇਰੀਏ ਨੀ,
ਇੱਕ ਨਾ ਦੇਈਂ ਭਾਈਆਂ ਗਾਲ੍ਹ,ਖੂਨੀ ਨੈਣ ਜਲ ਭਰੇ।
ਪੇਕਿਆਂ ਤੋਂ ਲਿਆਈਂ ਨੂੰਹੇ ਗੋਲੀਆਂ, ਨੂੰਹੇ ਮੇਰੀਏ ਨੀ,
ਕਦੇ ਨਾਂ ਕੱਢਾਂ ਭਾਈਆਂ ਗਾਲ੍ਹ,ਖੂਨੀ ਨੈਣ ਜਲ ਭਰੇ।
ਧੀਆਂ ਨੂੰ ਦੇਈਂ ਸੱਸੇ ਗੋਲੀਆਂ, ਸੱਸੇ ਮੇਰੀਏ ਨੀ,
ਮੇਰੇ ਤਾਂ ਮਾਪੇ ਨੀ ਗਰੀਬ, ਖੂਨੀ ਨੈਣ ਜਲ ਭਰੇ।
ਹੱਡਾਂ ਨੂੰ ਖਾ ਗਿਆ ਸੰਸੇ, ਪੀਸਣਾ ਸੱਸੇ ਮੇਰੀਏ ਨੀ,
ਦਿਲਾਂ ਨੂੰ ਖਾ ਗਈ, ਭਾਈਆਂ ਗਾਲ੍ਹ, ਖੂਨੀ ਨੈਣ ਜਲ ਭਰੇ।
ਸੱਸਾਂ ਦਿੰਦੀਆਂ ਨੇ ਨੂੰਹੇਂ ਮੌਤਾਂ,ਨੂੰਹੇ ਮੇਰੀਏ ਨੀ,
ਮਾਵਾਂ ਵਿਗਾੜਣ ਕਰਕੇ ਲਾਡ,ਖੂਨੀ ਨੈਣ ਜਲ ਭਰੇ।

12
ਮਾਏ ਰਿਝਦੀ ਸੀ ਮਸਰਾਂ ਦੀ ਦਾਲ ਨੀ ਭਲੀਏ,
ਰਿੱਝਦੀ ਸੀ ਮਸਰਾਂ ਦੀ ਦਾਲ
ਕੋਈ ਪ੍ਰਾਹੁਣਾ ਨੀ ਆਂਵਦਾ ਮੇਰੀ ਜਾਨ,
ਕੋਈ ਪ੍ਰਾਹੁਣਾ ਨੀ ਆਂਵਦਾ।
ਧੀਏ ਰਿੱਝ ਗਈ ਮਸਰਾਂ ਦੀ ਦਾਲ,ਨੀ ਭਲੀਏ,
ਰਿੱਝ ਗਈ ਮਸਰਾਂ ਦੀ ਦਾਲ,
ਦੇਵਰ ਤੇਰਾ ਨੀ ਆਂਵਦਾ ਮੇਰੀ ਜਾਨ,
ਦੇਵਰ ਤੇਰਾ ਨੀ ਆਂਵਦਾ।
ਮਾਏ ਸਭਨਾਂ ਦੇ ਆ ਗਏ ਕੰਤ,
ਨੀ ਭਲੀਏ, ਸਭਨਾਂ ਦੇ ਆ ਗਏ ਕੰਤ,
ਮੇਰਾ ਕਿਉਂ ਆਇਆ, ਨੀ ਦੇਵਰਾ, ਮੇਰੀ ਜਾਨ, ਮੇਰਾ ਕਿਉਂ——

27