ਪੰਨਾ:ਮਾਲਵੇ ਦੇ ਲੋਕ ਗੀਤ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੈਠਾ ਹੁਕਮ ਚਲਾਵੇ-
ਨੀ ਬੁਰਜ ਲਾਹੌਰ ਦਾ ਮਾਏ, ਨੀ ਵੀਰਨ ਰੁੱਸਿਆ ਜਾਵੇ.
ਉਹਨੂੰ ਮੋੜ ਲੈ ਮਾਏ,
ਨੀ ਉਹਨੂੰ ਕੁੜਤਾ ਲੈ ਦੇ ਘਰ ਦਾ ਚੌਧਰੀ, ਭਲੀਏ ਨੀ
ਬੈਠਾ ਹੁਕਮ ਚਲਾਵੇ-
ਨੀ ਬੁਰਜ ਲਾਹੌਰ ਦਾ ਮਾਏ, ਨੀ ਵੀਰਨ ਰੁੱਸਿਆ ਜਾਵੇ.
ਉਹਨੂੰ ਮੋੜ ਲੈ ਮਾਏ,
ਨੀ ਉਹਨੂੰ ਬੰਨੋ ਵਿਆਹ ਦੇ,ਘਰ ਦੀ ਰੌਣਕ ਭਲੀਏ ਨੀ,
ਵਿਹੜੇ ਝਾਂਜਰ ਛਣਕਾਵੇ।

23
ਇੱਕ ਤੇਰਾ ਕਾਲਾ ਜਿਹਾ ਰੰਗ ਵੇ, ਵੇ ਦੂਜਾ ਪਾਈਏ ਨਾ ਸੁਰਮਾ,
ਤੀਜੀ ਬੰਨੀਏ ਨਾ ਢਲਵੀ ਜਿਹੀ ਪੱਗ ਵੇ, ਵੇ ਰਾਂਝਾ ਚੋਰ ਸੁਣੀਦਾ,
ਸਾਡੇ ਨਾਲ ਠੱਗੀਆਂ ਨਾ ਕਰ ਵੇ, ਵੇ ਲਾਵਾਂ ਲਈਆਂ ਦੀ,
ਲਾਵਾਂ ਲਈਆਂ ਦੀ ਲੱਜ ਭੈੜਿਆ ਰੱਖ ਵੇ। ਵੇ ਲਾਵਾਂ ਲਈਆਂ ਦੀ-
ਇੱਕ ਤੂੰ ਅੜ੍ਹਬ ਸੁਭਾਅ ਦਾ ਵੇ ਦੂਜਾ, ਲੜ ਕੇ ਨਾ ਆਈਏ,
ਤੀਜੀ ਰੱਖੀਏ ਨਾ ਹੱਥ ਵਿੱਚ ਲੱਠ ਵੇ ਰਾਂਝਾ ਚੋਰ ਸੁਣੀਦਾ—
ਇਕ ਤੂੰ ਮਾਤਾ ਦਾ ਲਾਡਲਾ ਵੇ,ਵੇ ਦੂਜਾ ਪੱਲੂ ਨਾ ਫੜੀਏ,
ਤੀਜਾ ਕਹੀਏ ਨਾ ਬਾਲਾਂ ਵਾਂਗੂ ਹੱਠ ਵੇ, ਵੇ ਰਾਂਝਾ ਚੋਰ ਸੁਣੀਦਾ—
ਇੱਕ ਤੂੰ ਲੰਮਾ ਸੁਣੀਦਾ ਵੇ, ਵੇ ਦੂਜਾ ਅੱਡੀਆਂ ਨਾ ਚੱਕੀਏ,
ਤੀਜੀ ਬੰਨੀਏ ਨਾ ਟੌਰੇ ਵਾਲੀ ਪੱਗ ਵੇ। ਵੇ ਰਾਂਝਾ ਚੋਰ ਸੁਣੀਦਾ—
ਇੱਕ ਤੇਰੀ ਚੜ੍ਹਦੀ ਜਵਾਨੀ ਵੇ, ਵੇ ਦੂਜਾ ਮਾਰੀਏ ਨਾ ਖੰਘੂਰਾ,
ਤੀਜਾ ਖੜੀਏ ਨਾ ਜਾਕੇ ਵਿੱਚ ਸੱਥ ਵੇ। ਵੇ ਰਾਂਝਾ ਚੋਰ ਸੁਣੀਦਾ-
ਇੱਕ ਤੂੰ ਚਲਾਕ ਸੁਣੀਦਾ ਵੇ, ਵੇ ਦੂਜਾ ਐਂਵੇ ਨਾਂ ਸਤਾਈਏ,
ਤੀਜਾ ਦੇਈਏ ਨਾ ਭੌਂਦੂ ਨੂੰ ਚੌਕ ਵੇ।

37