ਪੰਨਾ:ਮਾਲਵੇ ਦੇ ਲੋਕ ਗੀਤ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇ ਰਾਂਝਾ ਚੋਰ ਸੁਣੀਦਾ-

24
ਨੀਵਾਂ ਕੋਠਾ ਤੇ ਸਿਰ ਫੁੱਟ ਜਾਂਦਾ, ਸਿੰਘਾਂ ਸਾਨੂੰ ਲੈ ਚੱਲ ਨਾਲੇ,
ਜੀਵੇਂ ਰਾਜੇ ਦਿਆ ਨੌਕਰਾ ਸਾਨੂੰ ਲੈ ਚੱਲ ਨਾਲੇ।

ਦੂਰੋਂ ਆਈਏ ਤੇ ਮਹਿਲ ਚਿਣਾਈਏ, ਨਾਜੋ ਤੇਰੇ ਵੱਸਣੇ ਦਾ ਹੱਲ ਬਣਾਈਏ,
ਗੋਰੀਏ ਤੇਰੇ ਵੱਸਣੇ ਦਾ ਕੋਈ ਹੱਲ ਬਣਾਈਏ।

ਮਾਂ ਜੁ ਤੇਰੀ ਬੀਬਾ ਵੇ ਸਾਨੂੰ ਬੋਲੀਆਂ ਮਾਰੇ, ਸਿੰਘਾਂ ਵੇ ਸਾਨੂੰ ਲੈ ਚੱਲ ਨਾਲੇ,
ਜੀਵੇਂ ਰਾਜੇ ਦਿਆ ਨੌਕਰਾ—

ਕੇਸੀਂ ਨਾਈਏ ਤੇ ਸੀਸ ਗੁੰਦਾਈਏ ਨਾਜੋ ਪੈਰੀਂ ਹੱਥ ਨਾ ਲਾਈਏ ਗੋਰੀਏ
ਪੈਰੀ ਹੱਥ ਨਾ ਲਾਈਏ।

ਭਾਬੋ ਜੁ ਤੇਰੀ ਬੀਬਾ ਵੇ ਸਾਨੂੰ ਦਿੰਦੀ ਆ ਤਾਹਨੇ, ਸਿੰਘਾਂ ਵੇ ਸਾਨੂੰ ਲੈ ਚੱਲ
ਨਾਲੇ। ਜੀਵੇਂ ਰਾਜੇ—

ਪੀੜ੍ਹਾ ਡਾਹੀਏ ਤੇ ਹੁਕਮ ਚਲਾਈਏ ਨਾਜੋ, ਉਹਨੂੰ ਇੱਕ ਦੀਆਂ ਅਠਾਰਾਂ
ਸੁਣਾਈਏ ਨਾਜੋ ਗੋਰੀਏ ਉਹਨੂੰ ਇੱਕ ਦੀਆਂ ਅਠਾਰਾਂ ਸੁਣਾਈਏ।

ਵੀਰ ਬੀਬਾ ਤੇਰਾ ਵੇ ਸਾਨੂੰ ਝਾਤੀਆਂ ਮਾਰੇ, ਸਿੰਘਾਂ ਵੇ ਸਾਨੂੰ ਲੈ ਚੱਲ
ਨਾਲੇ। ਜੀਵੇਂ ਰਾਜੇ ਦਿਆ–

ਸੋਟੀ ਚੁੱਕੀਏ ਤੇ ਮੱਝੀਆਂ ਹਕਾਈਏ ਨਾਜੋ ਰੋਟੀ ਲੈ ਕੇ ਨਾ ਜਾਈਏ। ਗੋਰੀਏ
ਰੋਟੀ ਲੈ ਕੇ ਨਾ ਜਾਈਏ।

ਭੈਣ ਜੁ ਤੇਰੀ ਸਿੰਘਾਂ ਵੇ ਮਾਂ ਨੂੰ ਲੂਤੀਆਂ ਲਾਵੇ ਸਿੰਘਾਂ ਵੇ ਸਾਨੂੰ ਲੈ ਚੱਲ
ਨਾਲੇ। ਜੀਵੇਂ ਰਾਜੇ—

ਨਿੱਕਾ ਕੱਤੀਏ ਤੇ ਦਾਜ ਬਣਾਈਏ ਨਾਜੋ ਉਹਨੂੰ ਦੂਰ ਵਿਆਹੀਏ ਗੋਰੀਏ
ਮੁੜਕੇ ਲੈਣ ਨਾ ਜਾਈਏ-

25
ਲੰਮਾ ਜਿਹਾ ਵੇਹੜਾ ਵੇ ਵਿੱਚ ਕੱਤਦੀ ਵੀਰਾ,
ਕਿਤੇ ਮਿਲਜੀ ਵੇ ਸੌਂਹਰੀ ਆ ਕੇ।

38