ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਹ ਸਾਰੀ ਸ਼ਾਨ ਤਾਂ ਦਸਤਾਰ ਦੀ ਹੈ।
ਜੋ ਬਖਸ਼ਿਸ਼ ਬੇਕਸਾਂ ਦੇ ਯਾਰ ਦੀ ਹੈ।

ਤੁਸੀਂ ਅਰਦਾਸ ਕਰਿਓ, ਸੰਭਲ ਜਾਵਾਂ,
ਖ਼ਦੀ ਦੀ ਨਾਗਣੀ ਫੁੰਕਾਰਦੀ ਹੈ।

ਤੁਹਾਡੇ ਆਸਰੇ ਜ਼ਿੰਦਾ ਹਾਂ, ਓਦਾਂ,
ਰੋਜ਼ਾਨਾ ਮੌਤ 'ਵਾਜ਼ਾਂ' ਮਾਰਦੀ ਹੈ।

ਜੇ ਮੇਰੀ ਗੱਲ ਨਹੀਂ ਸੁਣਦੀ ਤਾਂ ਸਮਝੋ,
ਰੁਕਾਵਟ ਰੂਹ ਦੇ ਉਤਲੇ ਭਾਰ ਦੀ ਹੈ।

ਇਹ ਚੋਗਾ ਚੁਗਦਿਆਂ ਵਿੱਛੜੀ ਹੈ ਡਾਰੋਂ,
ਵਿਚਾਰੀ ਕੂੰਜ ਪਰਬਤ ਪਾਰ ਦੀ ਹੈ।

ਨਵੇਂ ਸੂਰਜ ਮੁਹਿੰਮਾਂ ਰੋਜ਼ ਨਵੀਆਂ,
ਜਵਾਨੀ ਕੌਣ ਆਖੇ, ਹਾਰਦੀ ਹੈ।

ਤੁਸੀਂ ਵਿਸ਼ਵਾਸ ਕਰਿਉ ਮਿਹਰਬਾਨੋ,
ਮੁਹੱਬਤ ਡੁੱਬਦਿਆਂ ਨੂੰ ਤਾਰਦੀ ਹੈ।

ਮਿਰਗਾਵਲੀ-39