ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/43

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਰਮਜੀਤ ਬੁੱਟਰ ਦੇ ਨਾਂ

ਇਹ ਨਾ ਸਮਝੀ ਮੈਂ ਤਾਂ ਸਿਰਫ਼ ਲਿਖਾਰੀ ਹਾਂ।
ਹਰ ਪਲ ਬਦੀਆਂ ਦੀ ਜੜ੍ਹ ਕੱਟਦੀ ਆਰੀ ਹਾਂ।

ਜ਼ਿੰਦਗੀ ਨੂੰ ਉਪਰਾਮ ਕਦੇ ਮੈਂ ਕਰਦਾ ਨਹੀਂ,
ਨਵੇਂ ਸਫ਼ਰ ਦੀ ਹਰ ਪਲ ਨਵੀਂ ਤਿਆਰੀ ਹਾਂ।

ਮੇਰੇ ਮਾਂ ਪਿਉ ਸ਼ਬਦ ਸਲਾਮਤ ਰਹਿਣ ਸਦਾ,
ਇਸ ਕਰਕੇ ਹੀ ਭਰਦਾ ਸਦਾ ਉਡਾਰੀ ਹਾਂ।

ਹੱਕ ਸੱਚ, ਇਨਸਾਫ ਰਮਾਇਆ ਸਾਹਾਂ ਵਿੱਚ,
ਤਾਂਹੀਓਂ ਕੱਲ੍ਹਾ ਲੱਖਾਂ ਉੱਤੇ ਭਾਰੀ ਹਾਂ।

ਗੀਤ, ਗ਼ਜ਼ਲ ਤੇ ਕਵਿਤਾ ਲਿਖਣਾ ਸ਼ੌਕ ਨਹੀਂ,
ਧਰਮ ਪਛਾਨਣ ਵਰਗੀ ਜ਼ੁੰਮੇਵਾਰੀ ਹਾਂ।

ਜੇ ਮੇਰਾ ਇੱਕ ਸ਼ਬਦ ਕਦੇ ਵੀ ਡੋਲੇ ਤਾਂ,
ਮੈਂ ਮੁਜਰਿਮ ਹਾਂ, ਲਾਅਣਤ ਦਾ ਅਧਿਕਾਰੀ ਹਾਂ।

ਤੂੰ ਮੇਰਾ ਵਿਸ਼ਵਾਸ ਹਮੇਸ਼ਾਂ ਪੁੱਛਦਾ ਏਂ,
ਮੈਂ ਤਾਂ ਵੀਰਾ ਨਾਨਕ ਦਾ ਦਰਬਾਰੀ ਹਾਂ।

ਮਿਰਗਾਵਲੀ-43