ਪੰਨਾ:ਮਿਰਗਾਵਲੀ - ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਹਿਬ ਥਿੰਦ ਦੇ ਨਾਂ....

ਸੀਨਾ ਤਾਂਹੀਓ ਤਾਣ ਬਰਾਬਰ ਰੱਖਦੇ ਹਾਂ।
ਮਰ ਮੁੱਕਣ ਦੀ ਬਾਣ ਬਰਾਬਰ ਰੱਖਦੇ ਹਾਂ।

ਗੰਦਲ ਵਾਂਗੂੰ ਕੱਚੀਆਂ ਤਾਂ ਨਹੀਂ ਦੋਸਤੀਆਂ,
ਦੁਸ਼ਮਣ ਦੀ ਪਹਿਚਾਣ ਬਰਾਬਰ ਰੱਖਦੇ ਹਾਂ।

ਅਕਲ ਛੁਰੀ ਨੂੰ ਤੇਜ਼ ਕਰਨ ਲਈ ਹਰ ਵੇਲੇ,
ਸ਼ਬਦ ਗੁਰੂ ਦੀ ਸਾਣ ਬਰਾਬਰ ਰੱਖਦੇ ਹਾਂ।

ਗਹਿਰ-ਗੰਭੀਰ ਨਾ ਰਹਿੰਦੇ ਸ਼ਾਮ ਸਵੇਰ ਕਦੇ,
ਚਾਵਾਂ ਨੂੰ ਵੀ ਹਾਣ ਬਰਾਬਰ ਰੱਖਦੇ ਹਾਂ।

ਲੋਹਾ ਢਲੇ ਕੁਠਾਲੀ, ਤਦ ਕਿਰਪਾਨ ਬਣੇ,
ਕਿਰਪਾ ਦੀ ਵੀ ਪਾਣ ਬਰਾਬਰ ਰੱਖਦੇ ਹਾਂ।

ਮੜ੍ਹਕ ਸਲਾਮਤ ਰੱਖਣ ਦੇ ਲਈ ਧਰਤੀ ਦੀ,
ਮਾਣ ਸਦਾ ਨਿਰਮਾਣ ਬਰਾਬਰ ਰੱਖਦੇ ਹਾਂ।

ਅਣਖ਼ ਬਚਾਉਣ ਦੀ ਖ਼ਾਤਰ ਢਾਲ ਜ਼ਰੂਰੀ ਹੈ,
ਭੱਥੇ ਵਿਚ ਵੀ ਬਾਣ ਬਰਾਬਰ ਰੱਖਦੇ ਹਾਂ।

ਮਿਰਗਾਵਲੀ-46