"ਤਾਂ ਤੂੰ ਫ਼ਿਰ ਮੇਰੀ ਵੀ ਸ਼ਿਕਾਇਤ ਕਰਨ ਵਾਲਾ ਹੋਵੇਂ," ਕੋੜੇ ਮਾਰਨ ਵਾਲਾ ਬੋਲਿਆ, "ਅਤੇ ਮੈਨੂੰ ਵੀ ਇਸ ਸਜ਼ਾ ਦਾ ਭਾਗੀ ਬਣਾਉਣਾ ਚਾਹੁੰਦਾ ਏਂ। ਨਹੀਂ, ਨਹੀਂ।"
"ਸਮਝਣ ਦੀ ਕੋਸ਼ਿਸ਼ ਕਰੋ," ਕੇ. ਨੇ ਕਿਹਾ, "ਜੇ ਮੈਂ ਇਹਨਾਂ ਦੋਵਾਂ ਨੂੰ ਸਜ਼ਾ ਦਿਵਾਉਣਾ ਚਾਹੁੰਦਾ ਹੁੰਦਾ ਤਾਂ ਫ਼ਿਰ ਮੈਂ ਇਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਿਉਂ ਕਰਦਾ? ਮੈਂ ਤਾਂ ਅਸਾਨੀ ਨਾਲ ਦਰਵਾਜ਼ਾ ਬੰਦ ਕਰਕੇ ਬਾਹਰ ਨਿਕਲ ਸਕਦਾ ਸੀ। ਮੈਂ ਕੁੱਝ ਵੀ ਸੁਣਨ ਤੋਂ ਇਨਕਾਰ ਕਰ ਦਿੰਦਾ ਅਤੇ ਸਿੱਧਾ ਘਰ ਚਲਾ ਜਾਂਦਾ। ਪਰ ਮੈਂ ਅਜਿਹਾ ਨਹੀਂ ਕਰ ਰਿਹਾ ਹਾਂ, ਪਰ ਇਸਦੇ ਉਲਟ, ਮੈਂ ਦਿਲੋਂ ਇਹ ਚਾਹ ਰਿਹਾ ਹਾਂ ਕਿ ਤੂੰ ਇਹਨਾਂ ਨੂੰ ਛੱਡ ਦੇ। ਜੇ ਮੈਨੂੰ ਪਤਾ ਹੁੰਦਾ ਕਿ ਇਹਨਾਂ ਨੂੰ ਸਜ਼ਾ ਮਿਲੇਗੀ ਜਾਂ ਇਹੀ ਕਿ ਇਹਨਾਂ ਨੂੰ ਸਜ਼ਾ ਮਿਲ ਸਕਦੀ ਹੈ, ਤਾਂ ਮੈਂ ਇਹਨਾਂ ਦੇ ਨਾਵਾਂ ਦਾ ਬਿਲਕੁਲ ਜ਼ਿਕਰ ਨਾ ਕਰਦਾ। ਦਰਅਸਲ ਮੈਂ ਤਾਂ ਇਹਨਾਂ ਨੂੰ ਇੱਕ ਦਮ ਦੋਸ਼ੀ ਨਹੀਂ ਮੰਨਦਾ। ਪੁਰਾ ਸੰਗਠਨ ਹੀ ਬੰਦ ਹੈ। ਇਹ ਤਾਂ ਵੱਡੇ ਅਧਿਕਾਰੀ ਹਨ ਜਿਹਨਾਂ ’ਤੇ ਦੋਸ਼ ਲਾਇਆ ਜਾਣਾ ਚਾਹੀਦਾ ਹੈ।"
"ਇਹ ਸਹੀ ਹੈ!" ਵਾਰਡਰ ਚੀਕ ਪਏ ਅਤੇ ਆਪਣੀਆਂ ਨੰਗੀਆਂ ਪਿੱਠਾਂ ’ਤੇ ਫ਼ੌਰਨ ਹੀ ਉਹਨਾਂ ਕੋੜੇ ਦਾ ਝਟਕਾ ਪਾਇਆ।
"ਜੇ ਤੂੰ ਕਿਸੇ ਸੀਨੀਅਰ ਅਧਿਕਾਰੀ ਉੱਤੇ ਇਹ ਕੋੜੇ ਮਾਰ ਰਿਹਾ ਹੁੰਦਾ", ਅਤੇ ਜਿਵੇਂ ਹੀ ਉਹ ਬੋਲ ਰਿਹਾ ਸੀ ਉਸਨੇ ਫ਼ਿਰ ਇੱਕ ਵਾਰ ਕੋੜਾ ਉੱਪਰ ਚੁੱਕ ਕੇ ਹੇਠਾਂ ਮਾਰ ਦਿੱਤਾ, "ਤਾਂ ਮੈਂ ਤੈਨੂੰ ਇਹ ਯਕੀਨ ਦਿਵਾਉਂਦਾ ਹਾਂ ਕਿ ਮੈਂ ਤੇਰੇ ਕੰਮ ਵਿੱਚ ਅੜਿੱਕਾ ਨਾ ਪਾਉਂਦਾ, ਜਦਕਿ ਹੁਣ ਮੈਂ, ਤੈਨੂੰ ਪੈਸੇ ਦੇਵਾਂਗਾ ਤਾਂ ਕਿ ਤੂੰ ਆਪਣੇ ਆਪ ਨੂੰ ਕਿਸੇ ਬਿਹਤਰ ਕੰਮ ਲਈ ਤਿਆਰ ਕਰ ਸਕੇ।"
"ਤੂੰ ਜੋ ਵੀ ਕਹਿ ਰਿਹਾ ਏਂ, ਮੈਨੂੰ ਉਸ ਉੱਤੇ ਪੂਰਾ ਯਕੀਨ ਹੈ," ਕੋੜੇ ਮਾਰਨ ਵਾਲੇ ਨੇ ਕਿਹਾ, "ਪਰ ਮੈਂ ਆਪਣੇ ਆਪ ਨੂੰ ਰਿਸ਼ਵਤ ਲੈਣ ਤੋਂ ਰੋਕਾਂਗਾ। ਲੋਕਾਂ ਨੂੰ ਸਜ਼ਾ ਦੇਣਾ ਮੇਰਾ ਕੰਮ ਹੈ, ਅਤੇ ਮੈਂ ਇਸਨੂੰ ਕਰਦਾ ਰਹਾਂਗਾ।"
"ਫ਼ਰਾਂਜ਼ ਨਾਮੀ ਵਾਰਡਰ, ਜਿਹੜਾ ਸ਼ਾਇਦ ਯਕੀਨ ਕਰੀ ਬੈਠਾ ਸੀ ਕਿ ਕੇ. ਦੀ ਦਖ਼ਲਅੰਦਾਜ਼ੀ ਕਿਸੇ ਬਿਹਤਰ ਨਤੀਜੇ ’ਤੇ ਪਹੁੰਚੇਗੀ, ਅਤੇ ਜਿਹੜਾ ਹੁਣ ਤੱਕ ਚੁੱਪ ਰਿਹਾ ਸੀ, ਸਿਰਫ਼ ਆਪਣੀ ਪਤਲੂਨ ਪਾ ਕੇ ਬੂਹੇ ਦੇ ਕੋਲ ਚਲਾ ਆਇਆ, ਆਪਣੇ ਗੋਡਿਆਂ ਤੇ ਭਾਰ ਬੈਠ ਗਿਆ ਅਤੇ, ਕੇ. ਦੀ ਬਾਂਹ ਨਾਲ ਝੁਲਦਾ ਹੋਇਆ ਫੁਸਫੁਸਾਇਆ, "ਜੇ ਤੂੰ ਸਾਨੂੰ ਦੋਵਾਂ ਨੂੰ ਨਹੀਂ ਛੁਡਾ ਸਕਦਾ, ਤਾਂ ਘੱਟ ਤੋਂ ਘੱਟ ਮੈਨੂੰ
115 ।। ਮੁਕੱਦਮਾ