ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਉਣ ਤੋਂ ਰੋਕਣ ਦੇ ਲਈ, ਉਹ ਚੀਕਿਆ, “ਇਹ ਮੈਂ ਹਾਂ।”
“ਨਮਸਕਾਰ, ਸ਼੍ਰੀਮਾਨ,” ਉਹਨਾਂ ਨੇ ਜਵਾਬ ਦਿੱਤਾ, “ਕੀ ਇੱਧਰ ਕੁੱਝ ਹੋਇਆ?”
“ਨਹੀਂ, ਨਹੀਂ,” ਕੇ. ਬੋਲਿਆ, “ਇੱਧਰ ਸ਼ਾਇਦ ਕੋਈ ਕੁੱਤਾ ਗੁੱਰਾ ਰਿਹਾ ਸੀ। “ਫ਼ਿਰ ਵੀ ਸਹਾਇਕ ਜਦ ਨਹੀਂ ਹਿੱਲੇ ਤਾਂ ਉਸਨੇ ਕਿਹਾ, “ਤੁਸੀਂ ਆਪਣੇ ਕੰਮ ਵਿੱਚ ਲੱਗੇ ਰਹਿ ਸਕਦੇ ਹੋਂ।”
ਉਹਨਾਂ ਨਾਲ ਗੱਲਬਾਤ ’ਚ ਫਸਣ ਤੋਂ ਬਚਣ ਦੇ ਲਈ ਉਹ ਖਿੜਕੀ ਤੋਂ ਬਾਹਰ ਝੁਕ ਆਇਆ। ਜਦੋਂ ਕੁੱਝ ਦੇਰ ਬਾਅਦ ਉਹ ਵਾਪਸ ਗੈਲਰੀ ਦੇ ਵੱਲ ਮੁੜਿਆ ਤਾਂ ਉਹ ਜਾ ਚੁੱਕੇ ਸਨ। ਪਰ ਕੇ. ਖਿੜਕੀ ਦੇ ਕੋਲ ਹੀ ਜੰਮਿਆ ਰਿਹਾ, ਉਹ ਵਾਪਸ ਉਸ ਕਬਾੜਖਾਨੇ ਵਿੱਚ ਨਹੀਂ ਜਾਣਾ ਚਾਹੁੰਦਾ ਸੀ ਅਤੇ ਨਾ ਹੀ ਉਹ ਘਰ ਮੁੜਨਾ ਚਾਹੁੰਦਾ ਸੀ। ਪਿੱਛੇ ਇਸ ਸਮੇਂ ਜਿੱਥੇ ਉਸਦੀ ਨਜ਼ਰ ਸੀ, ਇੱਕ ਚੁਰਾਹਾ ਸੀ, ਜਿਸਦੇ ਚਾਰੇ ਪਾਸੇ ਕਾਫ਼ੀ ਵਾਲੇ ਕਮਰੇ ਸਨ, ਜਿੱਥੋਂ ਦੀਆਂ ਸਾਰੀਆਂ ਖਿੜਕੀਆਂ ਹੁਣ ਤੱਕ ਹਨੇਰੇ ਵਿੱਚ ਡੁੱਬ ਚੁੱਕੀਆਂ ਸਨ ਅਤੇ ਸਿਰਫ਼ ਛੱਤਾਂ ਉੱਪਰ ਚਾਨਣੀ ਦੇ ਅਕਸ ਸਨ। ਕੇ. ਨੇ ਆਪਣੀਆਂ ਅੱਖਾਂ ’ਤੇ ਜ਼ੋਰ ਦਿੱਤਾ, ਤਾਂ ਕਿ ਉਸ ਚੁਰਾਹੇ ਦੇ ਹਨੇਰੇ ਕੋਨੇ ਵਿੱਚ ਨਜ਼ਰ ਦੌੜਾਅ ਸਕੇ ਜਿੱਥੇ ਕੁੱਝ ਗੱਡੀਆਂ ਦਾ ਭੀੜ-ਭੜੱਕਾ ਸੀ। ਉਹ ਇਸ ਤੱਥ ਤੋਂ ਕਾਫ਼ੀ ਖਫ਼ਾ ਸੀ ਕਿ ਉਹ ਸਜ਼ਾ ਦੀ ਕਾਰਵਾਈ ਨੂੰ ਰੋਕ ਨਹੀਂ ਸਕਿਆ, ਹਾਲਾਂਕਿ ਇਸ ਅਸਫ਼ਲਤਾ ਨੂੰ ਉਸਦੀ ਗ਼ਲਤੀ ਨਹੀਂ ਮੰਨਿਆ ਜਾ ਸਕਦਾ ਸੀ। ਪੱਕਾ ਹੀ ਫ਼ਰਾਂਜ਼ ਨੂੰ ਡੂੰਘੀ ਸੱਟ ਲੱਗੀ ਹੋਵੇਗੀ, ਪਰ ਅਜਿਹੇ ਨਾਜ਼ੁਕ ਮੌਕਿਆਂ ਉੱਪਰ ਆਪੇ ’ਤੇ ਕਾਬੂ ਰੱਖਣਾ ਜ਼ਰੂਰੀ ਹੁੰਦਾ ਹੈ। ਜੇ ਫ਼ਰਾਂਜ਼ ਨੇ ਸਿਸਕੀਆਂ ਨਾ ਭਰੀਆਂ ਹੁੰਦੀਆਂ ਤਾਂ ਕੇ. ਨੇ ਕੋਈ ਦੂਜਾ ਰਸਤਾ ਲੱਭ ਲਿਆ ਹੁੰਦਾ, ਜਾਂ ਘੱਟ ਤੋਂ ਘੱਟ ਸਜ਼ਾ ਦੇਣ ਵਾਲੇ ਨੂੰ ਰੋਕਣ ਦਾ ਕੋਈ ਹੋਰ ਰਸਤਾ ਲੱਭਣ ਦੀ ਤਰਕੀਬ ਕੱਢ ਲਈ ਹੁੰਦੀ।

ਜੇ ਬਹੁਤ ਸਾਰੇ ਹੇਠਲੇ ਅਧਿਕਾਰੀ ਸੰਵੇਦਨਹੀਣ ਹਨ, ਤਾਂ ਬਾਕੀ ਸਾਰਿਆਂ ਲੋਕਾਂ ਤੋਂ ਕੋੜੇ ਮਾਰਨ ਵਾਲਾ, ਜਿਸਦਾ ਪੇਸ਼ਾ ਹੀ ਅਤਿ ਕਰੂਰਤਾ ਭਰਿਆ ਹੈ, ਵੱਖਰਾ ਕਿਵੇਂ ਹੋਇਆ? ਫੇਰ ਵੀ ਕੇ. ਨੇ ਸਪੱਸ਼ਟ ਮਹਿਸੂਸ ਕੀਤਾ ਕਿ ਨੋਟ ਨਿਕਲਦੇ ਵੇਖ ਕੇ ਉਸਦੀਆਂ ਅੱਖਾਂ ਵਿੱਚ ਕਿਵੇਂ ਚਮਕ ਆ ਗਈ ਸੀ, ਇਹ ਸਾਫ਼ ਵਿਖਾਈ ਦੇ ਰਿਹਾ ਸੀ ਕਿ ਸਜ਼ਾ ਦੇ ਪ੍ਰਤੀ ਉਹ ਵਧੇਰੇ ਕਰੂਰ ਸਿਰਫ਼ ਇਸ ਲਈ ਹੋ ਗਿਆ ਸੀ, ਤਾਂ ਕਿ ਰਿਸ਼ਵਤ ਦੀ ਰਕਮ ਨੂੰ ਹੋਰ ਵਧਾਇਆ ਜਾ ਸਕੇ। ਅਤੇ ਕੇ. ਕੰਜੂਸ ਕਤੱਈ

117 ।। ਮੁਕੱਦਮਾ