ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਹੋਣ ਵਾਲਾ ਸੀ, ਉਸਦੇ ਲਈ ਵਾਰਡਰਾਂ ਨੂੰ ਛੁਡਾਉਣਾ ਬਹੁਤ ਮਹੱਤਵਪੂਰਨ ਸੀ। ਹੁਣ ਕਿਉਂਕਿ ਉਹ ਇਸ ਭ੍ਰਿਸ਼ਟ ਨਿਆਂ-ਵਿਵਸਥਾ ਨਾਲ ਜੂਝ ਪਿਆ ਹੈ, ਤਾਂ ਇਹ ਸਾਫ਼ ਹੈ ਕਿ ਉਸਨੂੰ ਇਸ ਬਾਰੇ 'ਚ ਵੀ ਦਖ਼ਲਅੰਦਾਜ਼ੀ ਤਾਂ ਕਰਨੀ ਹੀ ਚਾਹੀਦੀ ਹੈ। ਪਰ ਉਸ ਪਲ ਤੋਂ ਜਦੋਂ ਫ਼ਰਾਂਜ਼ ਨੇ ਸਿਸਕਣਾ ਸ਼ੁਰੂ ਕਰ ਦਿੱਤਾ ਸੀ, ਕੁਦਰਤੀ ਤੌਰ 'ਤੇ ਸਾਰੀ ਗੱਲ ਦਾ ਸੱਤਿਆਨਾਸ ਕਰ ਦਿੱਤਾ ਸੀ। ਕੇ. ਸਹਾਇੱਕਾਂ ਨੂੰ ਇਹ ਹੁੰਦਾ ਨਹੀਂ ਵਿਖਾਉਣਾ ਚਾਹੁੰਦਾ ਸੀ, ਅਤੇ ਸ਼ਾਇਦ ਦੂਜੇ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਵੀ ਕਿ ਉਹ ਆਉਣ ਅਤੇ ਇਸ ਕਬਾੜਖਾਨੇ ਵਿੱਚ ਇੱਕ ਖ਼ਾਸ ਗੈਂਗ ਦੇ ਨਾਲ ਉਸਨੂੰ ਇਸ ਤਰ੍ਹਾਂ ਦਾ ਸਮਝੌਤਾ ਕਰਕੇ ਹੈਰਾਨ ਕਰਨ। ਜੇ ਉਸਨੇ ਅਜਿਹਾ ਕਰਨ ਦੀ ਸੋਚੀ ਹੋਵੇ, ਤਾਂ ਉਸਦੇ ਲਈ ਇਹ ਵਧੇਰੇ ਸੌਖਾ ਹੁੰਦਾ ਕਿ ਉਹ ਆਪਣੇ ਕੱਪੜੇ ਲਾਹ ਕੇ, ਨੰਗਾ ਖੜ੍ਹਾ ਹੋ ਜਾਵੇ ਅਤੇ ਖ਼ੁਦ ਨੂੰ ਵਾਰਡਰਾਂ ਦੀ ਥਾਂ 'ਤੇ ਕੋੜੇ ਮਾਰਨ ਵਾਲੇ ਨੂੰ ਪੇਸ਼ ਕਰ ਦੇਵੇ। ਪਰ ਕੋੜੇ ਮਾਰਨ ਵਾਲਾ ਤਾਂ ਇਸ ਤਰ੍ਹਾਂ ਦੀ ਗੱਲ ਕਦੇ ਨਾ ਮੰਨਦਾ, ਕਿਉਂਕਿ ਅਜਿਹਾ ਕਰਨ ਨਾਲ ਉਸਨੂੰ ਕੋਈ ਫ਼ਾਇਦਾ ਨਾ ਹੁੰਦਾ, ਅਤੇ ਫਿਰ ਉਹ ਗੰਭੀਰਤਾ ਨਾਲ ਆਪਣੇ ਕੰਮ ਵਿੱਚ ਅਸਫ਼ਲ ਹੁੰਦਾ ਪਾਇਆ ਜਾਂਦਾ ਅਤੇ, ਹਰ ਹਾਲਤ ਵਿੱਚ, ਦੋਹਰੀ ਅਸਫ਼ਲਤਾ ਦਾ ਭਾਗੀ ਹੁੰਦਾ, ਕਿਉਂਕਿ ਕੇ. ਜਦੋਂ ਤੱਕ ਕਾਨੂੰਨੀ ਦਾਅਪੇਚਾਂ ਵਿੱਚ ਉਲਝਿਆ ਹੋਇਆ ਹੈ, ਕਚਹਿਰੀ ਦੇ ਮੁਲਾਜ਼ਮਾਂ ਦੀ ਅਜਿਹੇ ਘਟੀਆ ਵਿਹਾਰ ਤੋਂ ਤਾਂ ਬਚਿਆ ਹੋਇਆ ਹੈ। ਮੰਨਣਾ ਜ਼ਰੂਰੀ ਹੈ ਕਿ ਸ਼ਾਇਦ ਕੋਈ ਖ਼ਾਸ ਕਾਇਦੇ ਇੱਥੇ ਹੀ ਲਾਗੂ ਹੁੰਦੇ ਹੋਣ। ਕਿਸੇ ਵੀ ਹਾਲਤ ਵਿੱਚ ਹੁਣ ਕੇ. ਕੋਲ ਕੋਈ ਰਸਤਾ ਨਹੀਂ ਬਚਿਆ ਸੀ, ਬਿਨ੍ਹਾਂ ਇਸਦੇ ਕਿ ਬੂਹੇ ਬੰਦ ਕਰ ਦਿੱਤੇ ਜਾਂਦੇ, ਹਾਲਾਂਕਿ ਅਜਿਹਾ ਕਰ ਦੇਣ ਦੇ ਬਾਵਜੂਦ ਵੀ ਹੁਣ ਤੱਕ ਉਸਦੇ ਲਈ ਪੈਦਾ ਹੋਏ ਸਾਰੇ ਖ਼ਤਰੇ ਮਿਟ ਨਹੀਂ ਜਾਣਗੇ। ਇਹ ਤੱਥ ਕਿ ਉਸਨੇ ਫ਼ਰਾਂਜ਼ ਨੂੰ ਧੱਕਾ ਮਾਰਿਆ ਸੀ, ਅਫ਼ਸੋਸਜਨਕ ਸੀ ਅਤੇ ਉਸਦੀ ਤਰਸਯੋਗ ਸਥਿਤੀ ਉਸਨੂੰ ਮਾਫ਼ ਵੀ ਕਰ ਸਕਦੀ ਸੀ। ਕੁੱਝ ਦੂਰੀ 'ਤੇ ਉਹ ਸਹਾਇਕਾਂ ਦੇ ਕਦਮਾਂ ਦੀ ਅਵਾਜ਼ ਸੁਣ ਸਕਦਾ ਸੀ। ਉਹਨਾਂ ਦਾ ਧਿਆਨ ਖਿੱਚਣ ਦੇ ਮਕਸਦ ਨਾਲ ਉਸਦੇ ਖਿੜਕੀ ਬੰਦ ਕਰ ਦਿੱਤੀ ਅਤੇ ਮੁੱਖ ਪੌੜੀ ਦੇ ਵੱਲ ਚਲਾ ਗਿਆ। ਕਬਾੜਖਾਨੇ ਦੇ ਬੂਹੇ ’ਤੇ ਥੋੜਾ ਜਿਹਾ ਰੁਕ ਕੇ ਉਸਨੇ ਸੁਣਨ ਦੀ ਕੋਸ਼ਿਸ਼ ਕੀਤੀ। ਸਭ ਸ਼ਾਂਤ ਸੀ। ਸ਼ਾਇਦ ਵਾਰਡਰਾਂ ਨੂੰ ਉਹਨਾਂ ਦੀ ਮੌਤ ਤੱਕ ਕੁੱਟਿਆ ਜਾ ਚੁੱਕਾ ਸੀ, ਉਹ ਉਸਦੀ ਤਾਕਤ ਦੇ ਬੋਝ ਹੇਠਾਂ ਦੱਬੇ ਪਏ ਸਨ। ਕੇ. ਨੇ ਆਪਣਾ ਹੱਥ ਬਹੇ ਦੇ ਹੱਥੇ ਵੱਲ ਖਿੱਚ ਦਿੱਤਾ ਸੀ, ਪਰ ਫ਼ਿਰ ਉਸਨੇ ਵਾਪਸ ਹਟਾ ਲਿਆ ਸੀ। ਹੁਣ ਉਹ ਕਿਸੇ ਦੀ ਮਦਦ ਕਰ ਸਕਣ

118 ।। ਮੁਕੱਦਮਾ