ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਰ ਕਿੰਨੀ ਉਡੀਕ ਕਰਨੀ ਪਵੇਗੀ। ਉਸਨੇ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਕਾਫੀ ਲੰਮਾ ਚੱਲੇ ਕਿਉਂਕਿ ਇਹ ਗੱਲਬਾਤ ਇੱਕ ਸੀਨੀਅਰ ਕਲਰਕ ਨਾਲ ਕਿਸੇ ਨੰਨੀ ਮੁਕੱਦਮੇ ਦੇ ਸਬੰਧ ਵਿੱਚ ਹੈ। ਇਸ ਲਈ ਮੈਂ ਪੁੱਛਿਆ ਕਿ ਇਹ ਕਿਹੜਾ ਮੁਕੱਦਮਾ ਹੈ, ਅਤੇ ਕੀ ਉਹ ਕੋਈ ਗ਼ਲਤੀ ਤਾਂ ਨਹੀਂ ਕਰ ਰਿਹਾ? ਪਰ ਉਸਨੇ ਸਾਫ਼ ਜਵਾਬ ਦਿੱਤਾ ਕਿ ਉਹ ਕੋਈ ਗ਼ਲਤੀ ਨਹੀਂ ਕਰ ਰਿਹਾ, ਅਤੇ ਇਸਦੇ ਬਿਨਾਂ ਉਹ ਕੁੱਝ ਨਹੀਂ ਜਾਣਦਾ। ਉਸਨੇ ਦੱਸਿਆ ਕਿ ਉਹ ਸੀਨੀਅਰ ਕਲਰਕ ਵੀ ਮਦਦ ਕਰਕੇ ਖੁਸ਼ ਹੈ ਕਿਉਂਕਿ ਸ਼੍ਰੀਮਾਨ ਕੇ. ਇੱਕ ਭਲੇ ਆਦਮੀ ਹਨ ਅਤੇ ਕਾਫ਼ੀ ਨਿਆਂਪਸੰਦ ਹਨ, ਪਰ ਉਹ ਸਮਝ ਨਹੀਂ ਪਾ ਰਿਹਾ ਹੈ ਕਿ ਉਹ ਉਸਦੀ ਕਿਵੇਂ ਮਦਦ ਕਰੇ, ਅਤੇ ਉਹ ਸਿਰਫ਼ ਉਮੀਦ ਕਰ ਰਿਹਾ ਸੀ ਕਿ ਕੁੱਝ ਪ੍ਰਭਾਵਸ਼ਾਲੀ ਲੋਕ ਸ਼੍ਰੀਮਾਨ ਕੇ. ਦੀ ਮਦਦ ਕਰਨਗੇ। ਉਸਨੇ ਕਿਹਾ ਕਿ ਅੰਤ ਇਹੀ ਹੋਣਾ ਹੈ ਅਤੇ ਪਿੱਛੋ ਸਭ ਕੁੱਝ ਠੀਕ ਹੋ ਜਾਵੇਗਾ, ਪਰ ਇਸ ਵੇਲੇ ਕੁੱਝ ਵੀ ਠੀਕ ਨਹੀਂ ਹੈ, ਸੀਨੀਅਰ ਅਧਿਕਾਰੀ ਦੇ ਮੂਡ ਦੇ ਸੰਕੇਤ ਨੂੰ ਜੇਕਰ ਮੰਨ ਲਿਆ ਜਾਵੇ। ਸੁਭਾਵਿਕ ਤੌਰ 'ਤੇ ਮੈਂ ਉਸ ਆਦਮੀ ਦੀ ਗੱਲਬਾਤ ਨੂੰ ਕੋਈ ਵਧੇਰੇ ਮਹੱਤਵ ਨਹੀਂ ਦਿੱਤਾ, ਪਰ ਉਸ ਬੇਵਕੂਫ਼ ਕਲਰਕ ਨੂੰ ਮੈਂ ਤਸੱਲੀ ਦੇਣ ਦੀ ਕੋਸ਼ਿਸ਼ ਕੀਤੀ, ਅਤੇ ਉਸਨੇ ਕਿਹਾ ਕਿ ਉਹ ਦੂਜੇ ਲੋਕਾਂ ਨੂੰ ਇਸ ਬਾਰੇ ਵਿੱਚ ਕੁੱਝ ਵੀ ਨਾ ਦੱਸੇ। ਮੈਂ ਇਸ ਸਾਰੇ ਕਿੱਸੇ ਨੂੰ ਇੱਕ ਬੇਕਾਰ ਜਿਹੀ ਗੱਪ ਮੰਨਿਆ। ਪਰ ਫ਼ਿਰ ਵੀ ਇਹ ਬਿਹਤਰ ਹੋਵੇਗਾ, ਮੇਰੇ ਪਿਆਰੇ ਪਿਤਾ, ਕਿ ਜੇਕਰ ਅਗਲੀ ਵਾਰ ਜਦੋਂ ਤੁਸੀਂ ਉੱਧਰ ਜਾਓ ਤਾਂ ਉਸ ਸਭ ਦਾ ਪਤਾ ਕਰੋਂ, ਤੁਹਾਡੇ ਲਈ ਇਸ ਬਾਰੇ ਵਧੇਰੇ ਜਾਣਕਾਰੀ ਦਾ ਪਤਾ ਲਗਾਉਣਾ ਸੌਖਾ ਹੋਵੇਗਾ, ਅਤੇ ਜੇ ਜ਼ਰੂਰੀ ਹੋਇਆ ਤਾਂ ਤੁਸੀਂ ਆਪਣੇ ਵੱਡੇ ਪ੍ਰਭਾਵਸ਼ਾਲੀ ਲੋਕਾਂ ਨੂੰ ਦਖ਼ਲ ਦੇਣ ਲਈ ਕਹਿ ਸਕਦੇ ਹਾਂ। ਫ਼ਿਰ ਵੀ ਜੇ ਇਹ ਜ਼ਰੂਰੀ ਨਾ ਹੋਵੇ, ਜਿਹੜਾ ਹਰ ਹਾਲਤ ਵਿੱਚ ਹੋਵੇਗਾ, ਤਾਂ ਵੀ ਇਹ ਤੁਹਾਡੀ ਬੇਟੀ ਨੂੰ ਇੱਕ ਮੌਕਾ ਉਪਲਬਧ ਕਰਵਾਏਗਾ ਕਿ ਉਹ ਆਪਣੇ ਪਿਤਾ ਨਾਲ ਮਿਲਕੇ ਪਿਆਰ ਕਰੇ, ਜਿਸ ਨਾਲ ਉਸਨੂੰ ਬੇਹੱਦ ਖੁਸ਼ੀ ਹੋਵੇਗੀ।

"ਉਹ ਇੱਕ ਚੰਗੀ ਕੁੜੀ ਹੈ," ਪੜ੍ਹ ਚੁੱਕਣ ਪਿੱਛੋਂ ਅਤੇ ਆਪਣੀਆਂ ਅੱਖਾਂ ਵਿੱਚ ਉੱਤਰ ਆਏ ਹੰਝੂਆਂ ਨੂੰ ਪੂੰਝ ਕੇ ਉਸਦੇ ਚਾਚੇ ਨੇ ਕਿਹਾ।

ਕੇ. ਨੇ ਸਿਰ ਹਿਲਾ ਦਿੱਤਾ। ਪਿਛਲੇ ਦਿਨਾਂ 'ਚ ਉਹ ਰੁੱਝਿਆ ਹੋਣ ਕਰਕੇ ਇਰਨਾ ਨੂੰ ਤਾਂ ਇੱਕ ਦਮ ਭੁੱਲ ਹੀ ਗਿਆ ਸੀ ਅਤੇ ਇੱਥੋਂ ਤੱਕ ਕਿ ਉਸਦਾ ਜਨਮਦਿਨ ਵੀ - ਚਾਕਲੇਟ ਦੀ ਪੂਰੀ ਕਹਾਣੀ ਸਿਰਫ਼ ਇਸ ਲਈ ਘੜੀ ਗਈ ਸੀ,

124 ॥ ਮੁਕੱਦਮਾ