ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/119

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਤਾਂ ਕਿ ਉਸਦੇ ਚਾਚੇ ਅਤੇ ਚਾਚੀ ਦੇ ਪ੍ਰਤੀ ਉਸਦਾ ਸਨਮਾਨ ਬਰਕਰਾਰ ਰੱਖਿਆ ਜਾ ਸਕੇ। ਇਹ ਬਹੁਤ ਦਿਲ ਟੁੰਬਵਾਂ ਸੀ, ਅਤੇ ਹੁਣ ਮਨ ਹੀ ਮਨ ਉਸਨੇ ਆਉਣ ਵਾਲੇ ਸਮੇਂ ਵਿੱਚ ਸਿਨੇਮਾ ਟਿਕਟਾਂ ਭੇਜਣ ਦੀ ਵੀ ਸੋਚੀ, ਇਹ ਇਸੇ ਵਿਹਾਰ ਦੀ ਭਰਪਾਈ ਕਰਨਾ ਸੀ, ਪਰ ਉਸ ਖਿਣ ਉਸਨੂੰ ਬੋਰਡਿੰਗ ਸਕੂਲ ਵਿੱਚ ਜਾਣ ਬਾਰੇ ਵੀ ਕੋਈ ਸੋਚ ਨਹੀਂ ਉੱਭਰੀ ਅਤੇ ਨਾ ਹੀ ਮਰ ਸਕੂਲ ਦੀ ਉਸ ਅਠਾਰਾਂ ਵਰਿਆਂ ਦੀ ਕੁੜੀ ਨਾਲ ਗੱਲਬਾਤ ਕਰਨ ਦੀ।

"ਤਾਂ ਨੂੰ ਇਸ ਬਾਰੇ ਵਿੱਚ ਕੀ ਕਹਿਨਾ ਏਂ?" ਉਸਦੇ ਚਾਚੇ ਨੇ ਪੁੱਛਿਆ, ਜਿਹੜਾ ਉਸ ਖ਼ਤ ਦੇ ਕਾਰਨ, ਜਿਸਨੂੰ ਉਹ ਦੋਬਾਰਾ ਪੜਦਾ ਪ੍ਰਤੀਤ ਹੋ ਰਿਹਾ ਸੀ, ਆਪਣੇ ਸਾਰੇ ਰੁਝੇਵੇਂ ਅਤੇ ਉਤੇਜਨਾ ਦੇ ਬਾਰੇ ਭੁੱਲ ਗਿਆ।

"ਹਾਂ ਚਾਚਾ," ਕੇ. ਨੇ ਕਿਹਾ, "ਉਹ ਸਹੀ ਹੈ।"

"ਸੱਚ ਹੈ?" ਉਸਦਾ ਚਾਚਾ ਚੀਕ ਪਿਆ, "ਸੱਚ ਕੀ ਹੈ? ਇਸ ਧਰਤੀ ਉੱਤੇ ਇਹ ਸੱਚ ਕਿਵੇਂ ਹੋ ਸਕਦਾ ਹੈ? ਇਹ ਕਿਹੋ ਜਿਹਾ ਕਾਨੂੰਨੀ ਕੇਸ ਹੈ? ਇਹ ਕੋਈ ਅਪਰਾਧਿਕ ਕੇਸ ਨਹੀਂ ਹੋਏਗਾ?"

"ਹਾਂ, ਇਹ ਅਪਰਾਧਿਕ ਕੇਸ ਹੀ ਹੈ।" ਕੇ. ਨੇ ਜਵਾਬ ਦਿੱਤਾ।

"ਤੇਰੇ ਸਿਰ ਉੱਪਰ ਅਪਰਾਧਿਕ ਕੇਸ ਦੀ ਤਲਵਾਰ ਲਟਕ ਰਹੀ ਹੈ ਅਤੇ ਤੂੰ ਇੱਥੇ ਚੈਨ ਨਾਲ ਬੈਠਾ ਏਂ। ਕੇ. ਦਾ ਚਾਚਾ ਲਗਾਤਾਰ ਉੱਚੀ ਹੁੰਦੀ ਹੋਈ ਅਵਾਜ਼ ਵਿੱਚ ਬੋਲ ਰਿਹਾ ਸੀ।

"ਮੈਂ ਜਿੰਨਾ ਵੀ ਸ਼ਾਂਤ ਰਹਾਂਗਾ, ਉਨਾ ਹੀ ਸਫ਼ਲ ਨਤੀਜਾ ਆਉਣ ਦੀ ਉਮੀਦ ਬਣੀ ਰਹੇਗੀ, "ਥਕਾਨ ਮਹਿਸੂਸ ਕਰਦੇ ਹੋਏ ਕੇ. ਨੇ ਕਿਹਾ, "ਡਰਨ ਦੀ ਲੋੜ ਨਹੀਂ ਹੈ।"

"ਮੈਨੂੰ ਇਸ ਨਾਲ ਤਸੱਲੀ ਨਹੀਂ ਹੋ ਰਹੀ, ਤਾਂ ਉਸਦੇ ਚਾਚੇ ਨੇ ਚੀਕ ਕੇ ਕਿਹਾ, "ਜੋਸਫ਼, ਮੇਰੇ ਪਿਆਰੇ ਜੋਸਫ਼, ਆਪਣੇ ਬਾਰੇ ਵਿੱਚ ਸੋਚ, ਆਪਣੇ ਰਿਸ਼ਤੇਦਾਰਾਂ ਦੇ ਬਾਰੇ ਵਿੱਚ ਸੋਚ, ਆਪਣੇ ਨਾਮ ਦੀ ਭਲਾਈ ਦੇ ਬਾਰੇ ਵਿੱਚ ਸੋਚ। ਹੁਣ ਤੱਕ ਤਾਂ ਤੂੰ ਸਾਡੇ ਲਈ ਸਨਮਾਨ ਦਾ ਸਰੋਤ ਰਿਹਾ ਏਂ, ਹੁਣ ਤੂੰ ਸਾਡੀ ਬੇਇੱਜ਼ਤੀ ਦਾ ਕਾਰਨ ਨਹੀਂ ਹੋ ਸਕਦਾ। ਮੈਨੂੰ ਤੇਰਾ ਇਹ ਰਵੱਈਆ ਬਿਲਕੁਲ ਪਸੰਦ ਨਹੀਂ ਹੈ। ਇੱਕ ਪਾਸੇ ਸਿਰ ਝੁਕਾਈ ਅਤੇ ਕੇ. ਉੱਪਰ ਨਜ਼ਰਾਂ ਗੱਡੀ ਉਸਨੇ ਕਿਹਾ, "ਇੱਕ ਬੇਕਸੂਰ ਵਿਅਕਤੀ, ਜੇ ਉਹ ਅਜੇ ਤੱਕ ਠੀਕ ਹੈ, ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰ ਸਕਦਾ, ਜ਼ਰਾ ਛੇਤੀ ਦੱਸ ਕਿ ਆਖ਼ਰ ਇਹ ਸਭ ਹੈ ਕੀ, ਤਾਂ ਕਿ ਮੈਂ ਤੇਰੀ ਮਦਦ

125 ॥ ਮੁਕੱਦਮਾ