ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/121

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੁੱਕ ਰਿਹਾ ਸੀ।

ਜਿਵੇਂ ਹੀ ਬੂਹਾ ਬੰਦ ਹੋਇਆ ਕੇ. ਦਾ ਚਾਚਾ ਚੀਕ ਪਿਆ, "ਹਾਂ ਬੜੀ ਮੁਸ਼ਕਲ ਨਾਲ ਉਸ ਰੀੜ ਤੋਂ ਬਗੈਰ ਗਧੇ ਤੋਂ ਖਹਿੜਾ ਛੁੱਟਿਆ, ਹੁਣ ਅਸੀਂ ਵੀ ਜਾ ਸਕਦੇ ਹਾਂ! ਠੀਕ ਸਮੇਂ 'ਤੇ!"

ਬਦਕਿਸਮਤੀ ਨਾਲ ਜਦੋਂ ਉਹ ਮੁੱਖ ਹਾਲ ਵਿੱਚ ਪਹੁੰਚੇ, ਜਿਸ ਤੋਂ ਠੀਕ ਉਸੇ ਵੇਲੇ ਡਿਪਟੀ ਮੈਨੇਜਰ ਲੰਘ ਰਿਹਾ ਸੀ, ਅਤੇ ਜਿੱਥੇ ਕੁੱਝ ਕਲਰਕ ਅਤੇ ਦੂਜੇ ਮੁਲਾਜ਼ਮ ਖੜ੍ਹੇ ਸਨ। ਕੇ. ਨੂੰ ਇਹ ਸੁੱਝ ਨਹੀਂ ਰਿਹਾ ਸੀ ਕਿ ਆਪਣੇ ਚਾਚੇ ਨੂੰ ਕੇਸ ਨਾਲ ਜੁੜੇ ਹੋਏ ਸਵਾਲ ਪੁੱਛਣ ਤੋਂ ਕਿਵੇਂ ਰੋਕੇ।

"ਤਾਂ ਜੋਸਫ਼, ਆਰ-ਪਾਰ ਤੋਂ ਸਤਿਕਾਰ ਦਿੰਦੇ ਹੋਏ ਲੋਕਾਂ ਦੇ ਵੱਲ ਸਿਰ ਝੁਕਾਉਂਦੇ ਹੋਏ, ਉਸਦਾ ਚਾਚਾ ਸ਼ੁਰੂ ਹੋ ਗਿਆ, "ਹੁਣ ਮੈਨੂੰ ਚੰਗੀ ਤਰ੍ਹਾਂ ਦੱਸ ਕਿ ਇਹ ਕਿਹੋ ਜਿਹਾ ਮੁਕੱਦਮਾ ਹੈ?"

ਕੇ. ਨੇ ਕੁੱਝ ਬੇਮਤਲਬ ਜਿਹੀਆਂ ਟਿੱਪਣੀਆਂ ਕੀਤੀਆਂ ਅਤੇ ਰਤਾ ਹੱਸ ਪਿਆ, ਅਤੇ ਪੌੜੀਆਂ ਤੱਕ ਪਹੁੰਚਣ ਪਿੱਛੋਂ ਉਸਨੇ ਚਾਚੇ ਨੂੰ ਸਪੱਸ਼ਟ ਕੀਤਾ ਕਿ ਇਹਨਾਂ ਲੋਕਾਂ ਦੇ ਸਾਹਮਣੇ ਉਸਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਨ।

"ਠੀਕ ਹੈ, ਉਸਦਾ ਚਾਚਾ ਬੋਲਿਆ, "ਪਰ ਹੁਣ ਤਾਂ ਮੈਨੂੰ ਦੱਸ ਦੇ!" ਆਪਣਾ ਸਿਰ ਝੁਕਾਈ ਅਤੇ ਸਿਗਾਰ ਦੇ ਹਲਕੇ ਪਰ ਤੇਜ਼ ਕਸ਼ ਖਿੱਚਦੇ ਹੋਏ ਉਹ ਆਪਣੇ ਭਤੀਜੇ ਦੀ ਗੱਲ ਸੁਣਨ ਲੱਗਾ।

"ਸਭ ਤੋਂ ਪਹਿਲਾਂ ਤਾਂ, ਚਾਚਾ, ਕਿਸੇ ਆਮ ਅਦਾਲਤ ਦੇ ਸਾਹਮਣੇ ਤਾਂ ਇਹ ਮੁਕੱਦਮਾ ਹੋਣ ਦਾ ਸਵਾਲ ਹੀ ਨਹੀਂ ਹੈ।"

"ਇਹ ਤਾਂ ਬਹੁਤ ਮਾੜੀ ਗੱਲ ਹੋਈ।" ਚਾਚੇ ਨੇ ਕਿਹਾ।

"ਕੀ ਮਤਲਬ?" ਚਾਚੇ ਵੱਲ ਗਹੁ ਨਾਲ ਵੇਖਦੇ ਹੋਏ ਉਸਨੇ ਪੁੱਛਿਆ।

"ਕੀ ਇਹ ਮਾੜੀ ਗੱਲ ਹੈ," ਚਾਚੇ ਨੇ ਦੁਹਰਾਇਆ – ਉਹ ਪੌੜੀਆਂ ਦੇ ਹੇਠਲੇ ਹਿੱਸੇ 'ਤੇ ਖੜ੍ਹੇ ਸਨ, ਜਿਹੜੀਆਂ ਸਿੱਧੀਆਂ ਗ਼ਲੀ ਵਿੱਚ ਜਾਂਦੀਆਂ ਸਨ। ਕਿਉਂਕਿ ਦਰਬਾਨ ਸੁਣਦਾ ਹੋਇਆ ਪ੍ਰਤੀਤ ਹੋ ਰਿਹਾ ਸੀ, ਇਸ ਲਈ ਕੇ, ਆਪਣੇ ਚਾਚੇ ਨੂੰ ਖਿੱਚ ਕੇ ਹੇਠਾਂ ਲੈ ਗਿਆ। ਇੱਥੇ ਉਹ ਟ੍ਰੈਫਿਕ ਨਾਲ ਦੋ ਚਾਰ ਹੋਏ। ਕੇ. ਦੇ ਚਾਚੇ ਨੇ ਉਸਦੀ ਬਾਂਹ ਫੜੀ ਹੋਈ ਸੀ, ਜਿਹੜਾ ਹੁਣ ਤੱਕ ਮੁਕੱਦਮੇ ਦੇ ਬਾਰੇ ਵਿੱਚ ਹੋ ਰਹੀ ਸਵਾਲਾਂ ਦੀ ਝੜੀ ਤੋਂ ਬਚ ਰਿਹਾ ਸੀ ਅਤੇ ਉਹ ਕੁੱਝ ਦੇਰ ਚੁੱਪਚਾਪ ਤੁਰਦੇ

127 ॥ ਮੁਕੱਦਮਾ