ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢੇ ਦੀ ਬਕਵਾਸ ਸੁਣਨ ਲਈ ਮੈਂ ਮਜਬੂਰ ਰਿਹਾ, ਅਤੇ ਬਿਨ੍ਹਾਂ ਕਿਸੇ ਬਹਾਨੇ ਦੇ ਮੈਂ ਉੱਥੋਂ ਭੱਜ ਨਹੀਂ ਸਕਦਾ ਸੀ, ਅਤੇ, ਦੂਜਾ ਮੈਂ ਬਹੁਤ ਜ਼ਿਆਦਾ ਦਲੇਰ ਨਹੀਂ ਹਾਂ, ਮੈਂ ਤਾਂ ਦਰਅਸਲ ਬਹੁਤ ਕਮਜ਼ੋਰ ਹਾਂ, ਅਤੇ ਤੂੰ ਵੀ, ਲੇਨੀ, ਅਸਲ 'ਚ ਇੱਦਾਂ ਤਾਂ ਲੱਗ ਹੀ ਨਹੀਂ ਰਿਹਾ ਸੀ ਕਿ ਤੂੰ ਇੱਕ ਦਮ ਮੇਰੀਆਂ ਬਾਹਾਂ ਵਿੱਚ ਆ ਜਾਵੇਗੀ।"

"ਅਜਿਹਾ ਨਹੀਂ ਹੈ," ਲੇਨੀ ਨੇ ਕਿਹਾ, ਅਤੇ ਕੇ. ਵੱਲ ਤੱਕਦੀ ਹੋਈ ਆਪਣੀ ਬਾਂਹ ਕੁਰਸੀ ਦੇ ਹੱਥੇ ਉੱਪਰ ਟਿਕਾ ਦਿੱਤੀ। “ਅਸਲੀਅਤ ਤਾਂ ਇਹ ਹੈ ਕਿ ਤੂੰ ਮੈਨੂੰ ਪਸੰਦ ਨਹੀਂ ਕੀਤਾ ਸੀ, ਅਤੇ ਸ਼ਾਇਦ ਤੂੰ ਅਜੇ ਤੱਕ ਮੈਨੂੰ ਪਸੰਦ ਨਹੀਂ ਕਰ ਰਿਹਾ ਏਂ।”

"ਕਿਸੇ ਨੂੰ ਪਸੰਦ ਕਰਨ ਦਾ ਕੋਈ ਬਹੁਤਾ ਅਰਥ ਨਹੀਂ ਹੈ।" ਕੇ. ਨੇ ਇਸ ਵਿਸ਼ੇ ਨੂੰ ਬੇਕਾਰ ਦੱਸਦੇ ਹੋਏ ਕਿਹਾ।

“ਓਹ! ਓਹ!” ਉਸਨੇ ਮੁਸਕਾਨ ਦੇ ਨਾਲ ਜਵਾਬ ਦਿੱਤਾ; ਅਤੇ ਕੇ. ਦੀ ਇਸ ਟਿੱਪਣੀ ਅਤੇ ਆਪ ਉਸਦੀ ਛੋਟੀ ਜਿਹੀ ਆਹ, ਦੋਵਾਂ ਨੇ ਉਸਦੇ ਲਈ ਕੋਈ ਮਹੱਤਤਾ ਪੈਦਾ ਕਰ ਦਿੱਤੀ ਸੀ। ਇਸ ਲਈ ਕੁੱਝ ਦੇਰ ਦੇ ਲਈ ਕੇ. ਚੁੱਪ ਰਿਹਾ। ਕਿਉਂਕਿ ਇਸ ਕਮਰੇ ਵਿੱਚ ਹਨੇਰੇ ਦਾ ਉਹ ਹੁਣ ਤੱਕ ਆਦੀ ਹੋ ਗਿਆ ਸੀ, ਇਸ ਲਈ ਉਹ ਫ਼ਰਨੀਚਰ ਦੀਆਂ ਵੱਖੋ-ਵੱਖ ਕਿਸਮਾਂ ਨੂੰ ਅਲੱਗ-ਅਲੱਗ ਪਛਾਣ ਸਕਦਾ ਸੀ। ਬੂਹੇ ਦੇ ਸੱਜੇ ਕਿਨਾਰੇ ਜੜੀ ਇੱਕ ਪੇਂਟਿੰਗ ਨੇ ਉਸਨੂੰ ਖ਼ਾਸ ਤੌਰ 'ਤੇ ਖਿੱਚਿਆ, ਅਤੇ ਉਹ ਉੱਠਕੇ ਉਸਦੇ ਕੋਲ ਚਲਾ ਗਿਆ ਤਾਂਕਿ ਉਸਨੂੰ ਚੰਗੀ ਤਰ੍ਹਾਂ ਵੇਖ-ਪਰਖ ਸਕੇ। ਉਸ ਵਿੱਚ ਇੱਕ ਆਦਮੀ ਜੱਜ ਦਾ ਲਿਬਾਸ ਪਾਈ ਵਿਖਾਇਆ ਗਿਆ ਸੀ, ਉਹ ਇੱਕ ਉੱਚੀ ਕੁਰਸੀ 'ਤੇ ਬਿਰਾਜਮਾਨ ਸੀ, ਉਸ ਵਿੱਚੋਂ ਫੁੱਟਦੀਆਂ ਕਿਰਨਾਂ ਕਈ ਥਾਵਾਂ ਉੱਤੇ ਜਾ ਰਹੀਆਂ ਸਨ।

ਇਸ ਵਿੱਚ ਅਸਾਧਾਰਨ ਤੱਥ ਇਹ ਸੀ ਕਿ ਜੱਜ ਉੱਥੇ ਸ਼ਾਂਤੀ ਅਤੇ ਸਨਮਾਨ ਦੇ ਨਾਲ ਨਹੀਂ ਬੈਠਾ ਸੀ, ਪਰ ਆਪਣੇ ਖੱਬੀ ਬਾਂਹ ਨੂੰ ਕੁਰਸੀ ਦੀ ਪਿੱਠ ਅਤੇ ਬਾਂਹ ਦੇ ਵਿੱਚ ਮੁਸ਼ਕਿਲ ਨਾਲ ਦੱਬੀ ਬੈਠਾ ਸੀ, ਜਦਕਿ ਉਸਦਾ ਸੱਜਾ ਪਾਸਾ ਇੱਕ ਦਮ ਆਜ਼ਾਦ ਸੀ ਅਤੇ ਉਹ ਹੱਥ ਕੁਰਸੀ ਉੱਤੇ ਟਿਕਾਇਆ ਹੋਇਆ ਸੀ, ਜਿਵੇਂ ਕਿ ਉਹ ਕੁੱਝ ਫ਼ੈਸਲਾਕੁੰਨ ਕਹਿ ਜਾਣ ਲਈ ਹਿੰਸਕ ਅਤੇ ਭਿਆਨਕ ਢੰਗ ਨਾਲ ਟੁੱਟ ਪੈਣਾ ਚਾਹੁੰਦਾ ਹੋਵੇ ਜਾਂ ਕੈਦ ਦੀ ਸਜ਼ਾ ਸੁਣਾਉਣ ਲਈ ਤਿਆਰ ਬੈਠਾ ਹੋਵੇ। ਆਰੋਪੀ ਦੀ ਕਲਪਨਾ ਉਸਦੇ ਪੈਰਾਂ ਦੇ ਕੋਲ ਹੀ ਕੀਤੀ ਜਾ ਸਕਦੀ ਸੀ, ਜਿਸਦੇ ਸਿਰ ਉੱਪਰ ਪੀਲਾ ਦਲੀਚਾ ਪਿਆ ਹੋਇਆ ਲੱਗਦਾ ਸੀ। ਅਤੇ ਕੇਵਲ ਵਿਖਾਉਣ ਭਰ ਲਈ ਹੀ

143 ॥ ਮੁਕੱਦਮਾ