ਉਹ ਪੇਂਟਿੰਗ ਵਿੱਚ ਮੌਜੂਦ ਸਨ।
“ਸ਼ਾਇਦ ਉਹ ਮੇਰਾ ਜੱਜ ਹੈ," ਕੇ. ਨੇ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ।
“ਮੈਂ ਉਸਨੂੰ ਜਾਣਦੀ ਹਾਂ," ਲੇਨੀ ਨੇ ਕਿਹਾ ਅਤੇ ਆਪ ਵੀ ਤਸਵੀਰ ਨੂੰ ਵੇਖਣ ਲੱਗੀ। “ਉਹ ਅਕਸਰ ਇੱਥੇ ਆਉਂਦਾ ਹੈ। ਇਹ ਤਸਵੀਰ ਇਸ ਸਮੇਂ ਬਣਾਈ ਗਈ ਸੀ ਜਦੋਂ ਉਹ ਜਵਾਨ ਸੀ, ਪਰ ਉਹ ਇਸ ਤਰ੍ਹਾਂ ਦੂਰ ਕਦੇ ਨਹੀਂ ਵਿਖਾਈ ਦੇ ਸਕਦਾ ਸੀ ਕਿਉਂਕਿ ਉਹ ਬਹੁਤ ਛੋਟਾ ਹੈ, ਲਗਭਗ ਬੌਣਾ। ਫ਼ਿਰ ਵੀ ਉਸਨੇ ਆਪਣੇ-ਆਪ ਨੂੰ ਇਸ ਲੰਬਾਈ ਤੱਕ ਖਿੱਚ ਰੱਖਿਆ ਹੈ, ਕਿਉਂਕਿ ਉਹ ਇੱਕ ਦਮ ਬੇਹੁਦਾ ਹੈ, ਜਿਵੇਂ ਕਿ ਉਹ ਸਭ ਲੋਕ ਇੱਥੇ ਹਨ। ਪਰ ਮੈਂ ਵੀ ਤਾਂ ਉਵੇਂ ਹੀ ਬੇਹੁਦਾ ਹਾਂ ਅਤੇ ਬੇਹੱਦ ਨਿਰਾਸ਼ਾ ਹੋਈ ਹੈ ਕਿ ਤੂੰ ਮੈਨੂੰ ਪਸੰਦ ਨਹੀਂ ਕਰਦਾ ਏਂ।”
ਇਸ ਟਿੱਪਣੀ ਦੇ ਪ੍ਰਤੀ ਕੇ. ਦਾ ਸਿਰਫ਼ ਇੰਨਾ ਜਵਾਬ ਸੀ ਕਿ ਉਸਨੇ ਲੇਨੀ ਨੂੰ ਆਪਣੀਆਂ ਬਾਹਾਂ ਵਿੱਚ ਭਰ ਕੇ ਆਪਣੇ ਨਾਲ ਲਾ ਲਿਆ, ਇੱਕਦਮ ਚੁੱਪ ਰਿਹਾ, ਅਤੇ ਉਸਨੇ ਆਪਣਾ ਸਿਰ ਉਸਦੇ ਮੋਢੇ 'ਤੇ ਟਿਕਾ ਦਿੱਤਾ। ਪਰ ਇਸਦੇ ਇਲਾਵਾ ਜੋ ਵੀ ਉਸਨੇ ਕਿਹਾ ਸੀ, ਉਹ ਸੀ, “ਉਸਦੀ ਪਦਵੀ ਕੀ ਹੈ?”
“ਉਹ ਜਾਂਚ ਮੈਜਿਸਟ੍ਰੇਟ ਹੈ, ਉਸਨੇ ਉਸ ਹੱਥ ਨੂੰ ਫੜ੍ਹਕੇ ਜਿਹੜਾ ਉਸਨੂੰ ਸਹਿਲਾ ਰਿਹਾ ਸੀ ਅਤੇ ਉਸਦੀਆਂ ਉਂਗਲਾਂ ਨਾਲ ਖੇਡਦੇ ਹੋਏ ਕਿਹਾ।
“ਸਿਰਫ਼ ਇੱਕ ਜਾਂਚ ਮੈਜਿਸਟ੍ਰੇਟ, ਕੇ. ਨਿਰਾਸ਼ਾ ਨਾਲ ਬੋਲਿਆ, “ਉੱਚ ਅਧਿਕਾਰੀਆਂ ਨੇ ਜ਼ਰੂਰ ਹੀ ਆਪਣੇ-ਆਪ ਨੂੰ ਲੁਕੋ ਕੇ ਰੱਖਿਆ ਹੋਇਆ ਹੈ, ਪਰ ਇਹ ਇੱਕ ਗੱਦੀ ਉੱਤੇ ਬਿਰਾਜਮਾਨ ਹੈ।"
“ਇਹ ਸਭ ਤਾਂ ਬਣਾਈ ਹੋਈ ਚੀਜ਼ ਹੈ,” ਆਪਣਾ ਚਿਹਰਾ ਕੇ. ਦੇ ਹੱਥ ’ਤੇ ਝੁਕਾ ਕੇ ਲੇਨੀ ਨੇ ਕਿਹਾ, “ਦਰਅਸਲ ਉਹ ਰਸੋਈ ਦੀ ਇੱਕ ਕੁਰਸੀ 'ਤੇ ਬੈਠਾ ਹੈ, ਜਿਸਦੇ ਉੱਪਰ ਘੋੜੇ 'ਤੇ ਰੱਖਣ ਵਾਲਾ ਇੱਕ ਪੁਰਾਣਾ ਕੰਬਲ ਦਿੱਤਾ ਹੋਇਆ ਹੈ। ਪਰ ਤੂੰ ਕੀ ਲਗਾਤਾਰ ਆਪਣੇ ਮੁਕੱਦਮੇ ਬਾਰੇ ਹੀ ਸੋਚਦਾ ਰਹੇਂਗਾ?” ਉਸਨੇ ਹੌਲੀ ਜਿਹੇ ਕਿਹਾ।
“ਨਹੀਂ, ਬਿਲਕੁਲ ਨਹੀਂ। ਸ਼ਾਇਦ ਮੈਂ ਇਸਦੇ ਬਾਰੇ ਕਾਫ਼ੀ ਨਹੀਂ ਸੋਚਦਾ।”
“ਇਹ ਇੱਕ ਅਸਲੀ ਗ਼ਲਤੀ ਨਹੀਂ ਹੈ, ਜਿਹੜੀ ਤੂੰ ਕਰਦਾ ਏਂ, ਲੇਨੀ ਨੇ ਕਿਹਾ, “ਤੂੰ ਜ਼ਿਆਦਾ ਹੀ ਕਠੋਰ ਏਂ ਜੇ ਇਹ ਸੱਚ ਹੈ ਜਿਹੜਾ ਕੁੱਝ ਮੈਂ ਤੇਰੇ ਬਾਰੇ
144 ॥ ਮੁਕੱਦਮਾ