ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਫ਼ਿਰ ਮੈਂ ਤੇਰੀ ਮਦਦ ਨਹੀਂ ਕਰ ਸਕਾਂਗੀ। ਪਰ ਦਰਅਸਲ ਤੂੰ ਮੇਰੀ ਮਦਦ ਤਾਂ ਬਿਲਕੁਲ ਨਹੀਂ ਚਾਹੁੰਦਾ ਏਂ, ਤੇਰੇ ਲਈ ਇਹ ਜ਼ਰੂਰੀ ਨਹੀਂ ਹੈ। ਤੂੰ ਬਹੁਤ ਜ਼ਿੱਦੀ ਆਦਮੀ ਏਂ ਅਤੇ ਤਰਕ ਸੁਣਨਾ ਤੇਰੀ ਆਦਤ ਨਹੀਂ ਹੈ। ਕੀ ਤੇਰੀ ਕੋਈ ਗਰਲਫ਼ਰੈਂਡ ਹੈ?" ਉਸਨੇ ਕੁੱਝ ਪਲਾਂ ਬਾਅਦ ਪੁੱਛਿਆ।

"ਨਹੀਂ, ਕੇ. ਨੇ ਕਿਹਾ।

"ਓਹ, ਮੈਂ ਸ਼ਰਤ ਲਾਉਂਦੀ ਹਾਂ ਕਿ ਹੈ।" ਉਸਨੇ ਕਿਹਾ।

"ਹਾਂ, ਸੱਚਮੁਚ ਹੈ," ਕੇ. ਨੇ ਕਿਹਾ। "ਅਤੇ ਜ਼ਰਾ ਕਲਪਨਾ ਕਰ, ਮੈਂ ਉਸਨੂੰ ਇੱਥੇ ਅਪਨਾਉਣ ਤੋਂ ਇਨਕਾਰ ਕਰ ਰਿਹਾਂ, ਅਤੇ ਫ਼ਿਰ ਵੀ ਹਮੇਸ਼ਾ ਉਸਦੀ ਫ਼ੋਟੋ ਆਪਣੇ ਕੋਲ ਰੱਖਦਾ ਹਾਂ।"

ਜਦੋਂ ਉਸਨੇ ਇਸਦੇ ਲਈ ਬੇਨਤੀ ਕੀਤੀ, ਤਾਂ ਕੇ. ਨੇ ਏਲਸਾ ਦੀ ਫ਼ੋਟੋ ਕੱਢ ਕੇ ਵਿਖਾ ਦਿੱਤੀ, ਅਤੇ ਉਸਦੀ ਛਾਤੀ ਵਿੱਚ ਧਸੀ ਉਹ ਉਸਨੂੰ ਗੌਰ ਨਾਲ ਵੇਖਦੀ ਰਹੀ। ਇਹ ਕੇ. ਦੀ ਇੱਕ ਅਚਾਨਕ ਖਿੱਚੀ ਹੋਈ ਫ਼ੋਟੋ ਸੀ ਜਦੋਂ ਏਲਸਾ ਨੇ ਆਪਣਾ ਘੁਮਾਵਦਾਰ ਨਾਚ ਖ਼ਤਮ ਕੀਤਾ ਸੀ, ਉਸ ਤਰ੍ਹਾਂ ਦਾ ਨਾਚ ਜਿਹੜਾ ਉਹ ਸ਼ਰਾਬਖਾਨੇ ਵਿੱਚ ਕਰਨਾ ਪਸੰਦ ਕਰਦੀ ਸੀ। ਉਸਦੀ ਸਕਰਟ ਅਜੇ ਤੱਕ ਘੁਮਾਵਦਾਰ ਘੇਰੇ ਵਿੱਚ ਘੁੰਮ ਰਹੀ ਸੀ, ਅਤੇ ਉਸਦੇ ਹੱਥ ਆਪਣੇ ਸਖ਼ਤ ਮਿਜਾਜ਼ ਲੱਕ ਉੱਤੇ ਟਿਕੇ ਹੋਏ ਸਨ, ਅਤੇ ਆਪਣੀ ਠੋਡੀ ਨੂੰ ਇੱਕ ਕੋਣ 'ਤੇ ਘੁਮਾਈ ਉਹ ਹੱਸ ਰਹੀ ਸੀ। ਤਸਵੀਰ ਵੇਖ ਕੇ ਇਹ ਅੰਦਾਜ਼ਾ ਲਾਉਣਾ ਮੁਸ਼ਕਲ ਸੀ ਕਿ ਉਹ ਕਿਸ ਉੱਤੇ ਹੱਸ ਰਹੀ ਸੀ।

"ਉਹ ਫੀਤੇ ਵਿੱਚ ਕਿੰਨਾ ਤੰਗ ਕਸੀ ਹੋਈ ਹੈ," ਲੇਨੀ ਨੇ ਉੱਥੇ ਇਸ਼ਾਰਾ ਕਰਦੇ ਹੋਏ ਕਿਹਾ, ਜਿੱਥੇ ਉਸਨੂੰ ਲੱਗਿਆ ਕਿ ਇਹ ਕਸਾਅ ਜ਼ਿਆਦਾ ਹੈ। "ਮੈਨੂੰ ਇਹ ਪਸੰਦ ਨਹੀਂ ਹੈ। ਇਹ ਬੇਹੱਦ ਬਦਸੂਰਤ ਅਤੇ ਮੋਟੀ ਜਿਹੀ ਹੈ। ਪਰ ਸ਼ਾਇਦ ਤੇਰੇ ਨਾਲ ਇਹ ਨਰਮ ਅਤੇ ਦਿਆਲੂ ਹੈ, ਇਹ ਅੰਦਾਜ਼ਾ ਤਾਂ ਇਸ ਤਸਵੀਰ ਤੋਂ ਹੀ ਰੋ ਰਿਹਾ ਹੈ। ਇਸ ਤਰ੍ਹਾਂ ਦੀਆਂ ਮਜ਼ਬੂਤ ਕੁੜੀਆਂ ਅਕਸਰ ਆਪਣੇ ਆਪ ਨੂੰ ਨਰਮ ਅਤੇ ਦਿਆਲੂ ਹੋਣ ਤੋਂ ਨਹੀਂ ਬਚਾ ਪਾਉਂਦੀਆਂ। ਪਰ ਕੀ ਇਹ ਤੇਰੇ ਲਈ ਆਪਣੇਆਪ ਦੀ ਕੁਰਬਾਨੀ ਦੇ ਸਕੇਗੀ?"

"ਨਹੀਂ," ਕੇ. ਨੇ ਜਵਾਬ ਦਿੱਤਾ, "ਉਹ ਨਰਮ ਅਤੇ ਦਿਆਲੂ ਨਹੀਂ ਹੈ, ਅਤੇ ਮੇਰੇ ਲਈ ਉਹ ਆਪਣੀ ਕੁਰਬਾਨੀ ਵੀ ਨਹੀਂ ਦੇਵੇਗੀ ਅਤੇ ਅੱਜ ਤੱਕ ਮੈਂ ਉਸਨੂੰ ਨਰਮਾਈ ਜਾਂ ਕੁਰਬਾਨੀ ਦੀ ਦਰਕਾਰ ਵੀ ਨਹੀਂ ਕੀਤੀ ਹੈ। ਅਤੇ ਅਸਲ 'ਚ ਮੈਂ

146 ॥ ਮੁਕੱਦਮਾ