ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ ਚਪੜ-ਚੂੰ ਕਰਦਾ ਰਿਹਾ, ਜਿਹੜੀ ਉਸ ਵਕੀਲ ਦੀ ਸਾਫ਼ਤੌਰ 'ਤੇ ਰਖੇਲ ਹੈ, ਅਤੇ ਫ਼ਿਰ ਘੰਟਿਆਂ ਉੱਥੋਂ ਗਾਇਬ ਰਿਹਾ। ਹੋਰ ਤਾਂ ਹੋਰ, ਤੂੰ ਇਹਦੇ ਲਈ ਕੋਈ ਬਹਾਨਾ ਤੱਕ ਵੀ ਨਹੀਂ ਬਣਾਇਆ, ਇਸਨੂੰ ਲੁਕੋਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਨਹੀਂ, ਇਹ ਬਿਲਕੁਲ ਸਾਫ਼ ਹੈ, ਤੂੰ ਭੱਜ ਕੇ ਉਸ ਕੋਲ ਜਾ ਅਤੇ ਉਸਦਾ ਹੋ ਕੇ ਰਹਿ। ਅਤੇ ਇਸ ਸਮੇਂ 'ਚ ਅਸੀਂ ਸਾਰੇ ਇੱਕਠੇ ਬੈਠੇ ਰਹਾਂਗੇ - ਤੇਰਾ ਚਾਚਾ ਜਿਹੜਾ ਆਪਣੇ ਆਪ ਨੂੰ ਤੇਰੇ ਲਈ ਖਪਾ ਰਿਹਾ ਹੈ, ਉਹ ਵਕੀਲ ਜਿਸਨੂੰ ਤੇਰੇ ਪੱਖ ਵਿੱਚ ਕੀਤਾ ਜਾਣਾ ਜ਼ਰੂਰੀ ਹੈ, ਅਤੇ ਸਭ ਤੋਂ ਉੱਪਰ ਕਚਹਿਰੀ ਦਾ ਉਹ ਨਿਰਦੇਸ਼ਕ, ਉਹ ਮਹਾਨ ਬੰਦਾ ਜਿਸਦਾ ਤੇਰੇ ਕੇਸ ਵਿੱਚ ਅੱਜ ਦੀ ਤਰੀਕ ਵਿੱਚ ਪੂਰਾ ਅਧਿਕਾਰ ਹੈ - ਅਸੀਂ ਸਾਰੇ! ਅਸੀਂ ਸਾਰੇ ਤੇਰੀ ਮਦਦ ਲਈ ਕੋਈ ਚੰਗੀ ਤੋਂ ਚੰਗੀ ਤਰਕੀਬ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਮੈਨੂੰ ਵਕੀਲ ਦਾ ਵੱਧ ਤੋਂ ਵੱਧ ਸਨਮਾਨ ਕਰਨਾ ਪੈ ਰਿਹਾ ਹੈ, ਇਹੀ ਕੁੱਝ ਉਸਨੂੰ ਨਿਰਦੇਸ਼ਕ ਨਾਲ ਵੀ ਕਰਨਾ ਪਏਗਾ, ਅਤੇ ਹਰੇਕ ਤਰਕਸ਼ੀਲ ਕਾਰਨ ਰਹਿੰਦੇ ਤੇਰੇ ਤੋਂ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਤੂੰ ਮੇਰੀ ਹਰੇਕ ਸੰਭਵ ਢੰਗ ਨਾਲ ਮਦਦ ਕਰੇਂ, ਪਰ ਇਸਦੇ ਬਜਾਏ ਤੈਨੂੰ ਦੂਰ ਭੱਜਣ 'ਚ ਸੁਆਦ ਆਉਂਦਾ ਹੈ। ਪਰ ਇਸ ਤੋਂ ਬਹੁਤੀ ਦੇਰ ਤੱਕ ਭੱਜਿਆ ਨਹੀਂ ਜਾ ਸਕਦਾ। ਠੀਕ ਹੈ ਕਿ ਉਹ ਚੰਗੇ ਵਿਹਾਰ ਵਾਲੇ, ਠੰਡੇ ਅਤੇ ਕੂਟਨੀਤਿਕ ਕਿਸਮ ਦੇ ਆਦਮੀ ਹਨ, ਪਰ ਉਹ ਇਸ ਬਾਰੇ ਗੱਲ ਨਹੀਂ ਕਰਦੇ ਹਨ, ਉਹਨਾਂ ਨੂੰ ਮੇਰੀਆਂ ਭਾਵਨਾਵਾਂ ਦਾ ਖਿਆਲ ਹੈ, ਪਰ ਉਹ ਇਸ ਬਾਰੇ ’ਚ ਬਹੁਤਾ ਕੁੱਝ ਨਹੀਂ ਕਰ ਸਕਦੇ। ਉਹ ਤਾਂ ਇਸ ਉੱਤੇ ਗੱਲਬਾਤ ਵੀ ਨਹੀਂ ਕਰ ਸਕਦੇ, ਉਹ ਚੁੱਪ ਰਹਿੰਦੇ ਹਨ। ਅਸੀਂ ਚੁੱਪਚਾਪ ਬੈਠੇ ਤੇਰੇ ਉੱਥੇ ਆਉਣ ਦੀ ਉਡੀਕ ਕਰਦੇ ਰਹੇ - ਪਰ ਸਭ ਵਿਅਰਥ। ਨਿਰਦੇਸ਼ਕ ਉੱਠ ਖੜਾ ਹੋਇਆ। ਉਹ ਜਿੰਨੇ ਚਿਰ ਲਈ ਉੱਥੇ ਆਇਆ ਸੀ, ਉਸ ਤੋਂ ਜ਼ਿਆਦਾ ਦੇਰ ਰੁਕ ਚੁੱਕਾ ਸੀ। ਉਸਨੇ ਅਲਵਿਦਾ ਕਹਿ ਦਿੱਤੀ, ਅਤੇ ਸਾਫ਼ ਤੌਰ ਤੇ ਮੇਰੇ ਤੇ ਤਰਸ ਖਾਂਦਾ ਹੋਇਆ ਅਤੇ ਮੇਰੀ ਮਦਦ ਕਰਨ ਵਿੱਚ ਆਪਣੀ ਅਸਮਰੱਥਾ ਦਰਸਾਉਂਦਾ ਹੋਇਆ, ਥੋੜ੍ਹੀ ਦੇਰ ਲਈ ਸਿਰਫ਼ ਦਿਆਲਤਾ ਦੇ ਭਾਵ ਨਾਲ ਬੂਹੇ 'ਤੇ ਖੜ੍ਹ ਕੇ, ਜਿਹੜਾ ਅਦਭੁੱਤ ਅਤੇ ਹੈਰਾਨੀ ਭਰਿਆ ਸੀ, ਚਲਾ ਗਿਆ। ਕੁਦਰਤੀ ਤੌਰ 'ਤੇ ਮੈਂ ਉਸਦੇ ਚਲੇ ਜਾਣ ਨਾਲ ਖੁਸ਼ ਹੋਇਆ, ਕਿਉਂਕਿ ਉਸਦੇ ਉੱਥੇ ਰਹਿੰਦਿਆਂ ਤਾਂ ਮੈਨੂੰ ਸਾਹ ਲੈਣਾ ਵੀ ਔਖਾ ਹੋ ਰਿਹਾ ਸੀ। ਵਕੀਲ 'ਤੇ ਤਾਂ ਇਸਦਾ ਪ੍ਰਭਾਵ ਹੋਰ ਵੀ ਗੰਭੀਰ ਸੀ। ਜਦੋਂ ਮੈਂ ਉੱਥੋਂ ਬਾਹਰ ਨਿਕਲਿਆ ਤਾਂ ਉਸ ਵਿਚਾਰੇ ਦੇ ਮੂੰਹ 'ਚੋਂ ਇੱਕ ਸ਼ਬਦ ਵੀ ਨਹੀਂ ਨਿਕਲ

149 ॥ ਮੁਕੱਦਮਾ