ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/144

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਕਿਆ। ਤੂੰ ਤਾਂ ਉਸਦੀ ਸੋਚਣ ਸਮਝਣ ਦੀ ਤਾਕਤ ਨੂੰ ਇੱਕ ਦਮ ਤੋੜ ਦਿੱਤਾ ਹੈ ਅਤੇ ਉਸ ਆਦਮੀ ਨੂੰ, ਜਿਸ ਉੱਤੇ ਤੂੰ ਪੂਰੀ ਤਰ੍ਹਾਂ ਨਿਰਭਰ ਏਂ, ਫ਼ੌਰਨ ਮੌਤ ਦੇ ਵੱਲ ਧੱਕ ਦਿੱਤਾ ਹੈ। ਅਤੇ ਜਿੱਥੋਂ ਤੱਕ ਮੇਰਾ ਸਵਾਲ ਹੈ, ਤੇਰੇ ਆਪਣੇ ਚਾਚੇ ਦਾ, ਤਾਂ ਤੂੰ ਮੈਨੂੰ ਇਸ ਮੀਂਹ ਵਿੱਚ ਘੰਟਿਆਂ ਉਡੀਕ ਕਰਨ ਖੜ੍ਹਾ ਕੀਤਾ। ਰਤਾ ਮਹਿਸੂਸ ਕਰ, ਪਾਣੀ ਮੇਰੀ ਪਿੱਠ ਵਿੱਚ ਵੜ ਗਿਆ ਹੈ। ਤੇਰੀ ਮੁਸੀਬਤਾਂ ਦੇ ਕਾਰਨ ਮੈਂ ਆਪ ਬਿਮਾਰੀ ਦੀ ਚਿੰਤਾ ਵਿੱਚ ਜਾ ਫਸਿਆ ਹਾਂ।"

150 ॥ ਮੁਕੱਦਮਾ