ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਭ ਲਿਆ ਜਾਵੇ, ਪਰ ਨਿਰਦੇਸ਼ਕ ਦੇ ਨਾਲ ਅਜਿਹਾ ਵਿਹਾਰ ਕਰਕੇ ਕੇ. ਨੇ ਆਪਣਾ ਕਾਫ਼ੀ ਨੁਕਸਾਨ ਕਰ ਲਿਆ ਹੈ। ਜੋ ਵੀ ਲੋਕ ਕੇ. ਦੀ ਮਦਦ ਕਰ ਸਕਦੇ ਹਨ ਉਸ ਸੂਚੀ ਵਿੱਚੋਂ ਹੁਣ ਉਸ ਪ੍ਰਭਾਵਸ਼ਾਲੀ ਆਦਮੀ ਦਾ ਨਾਮ ਖਾਰਜ ਕੀਤਾ ਜਾ ਸਕਦਾ ਹੈ। ਉਹ ਜਾਣ-ਬੁੱਝ ਕੇ ਮੁਕੱਦਮੇ ਦੇ ਜ਼ਿਕਰ ਨੂੰ ਗੱਲਬਾਤ ਨਾਲ ਹਮੇਸ਼ਾ ਲਈ ਬਾਈਕਾਟ ਕਰ ਚੁੱਕਾ ਹੈ। ਬਹੁਤ ਸਾਰੇ ਪਾਸਿਆਂ ਤੋਂ ਇਹ ਕਰਮਚਾਰੀ ਲੋਕ ਬੱਚਿਆਂ ਦੇ ਵਾਂਗ ਹੁੰਦੇ ਹਨ। ਹੁੰਦਾ ਇਹ ਹੈ ਕਿ ਬਹੁਤ ਬਚਗਾਨਾ ਜਿਹੀਆਂ ਗੱਲਾਂ ਨਾਲ ਉਹ ਚਿੜ ਜਾਂਦੇ ਹਨ ਅਤੇ ਮਾੜੀ ਕਿਸਮਤ, ਕੇ. ਦੇ ਵਿਹਾਰ ਸਿਰਫ਼ ਬਚਗਾਨਾ ਨਹੀਂ ਸੀ। ਪਰ ਉਹ ਤਾਂ ਆਪਣੇ ਡੂੰਘੇ ਦੋਸਤਾਂ ਨਾਲ ਵੀ ਗੱਲਬਾਤ ਬੰਦ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਵੇਖਦੇ ਹੀ ਪਿੱਠ ਕਰ ਲੈਂਦੇ ਹਨ। ਹਰ ਮੁਮਕਿਨ ਤਰੀਕੇ ਨਾਲ ਉਹਨਾਂ ਦੇ ਵਿਰੁੱਧ ਕੰਮ ਕਰਦੇ ਹਨ। ਪਰ ਹੁਣੇ, ਹੈਰਾਨੀਜਨਕ ਢੰਗ ਨਾਲ, ਕਿਸੇ ਖ਼ਾਸ ਕਾਰਨ ਕਰਕੇ ਨਹੀਂ, ਉਹਨਾਂ ਨੂੰ ਕਿਸੇ ਹਲਕੇ ਜਿਹੇ ਮਜ਼ਾਕ ਨਾਲ ਹਸਾਇਆ ਜਾ ਸਕਦਾ ਹੈ। ਅਜਿਹਾ ਮਜ਼ਾਕ ਜਿਹੜਾ ਕਿਸੇ ਦੁਆਰਾ ਚੀਜ਼ਾਂ ਦੀ ਨਿਰਾਸ਼ਾਜਨਕ ਹਾਲਤਾਂ ਦੇ ਮੱਦੇਨਜ਼ਰ ਮਜਬੂਰੀ ਵਿੱਚ ਕੀਤਾ ਗਿਆ ਹੋਵੇ, ਅਤੇ ਫ਼ਿਰ ਉਹ ਮੁੜ ਦੋਸਤ ਹੋ ਜਾਣਗੇ।

ਇੱਕੋ ਵੇਲੇ ਉਹਨਾਂ ਨਾਲ ਗੱਲਬਾਤ ਕਰਨੀ ਮੁਸ਼ਕਿਲ ਵੀ ਹੈ ਅਤੇ ਆਸਾਨ ਵੀ ਹੈ। ਇਸ ਵਿੱਚ ਸਖ਼ਤ ਨਿਯਮਾਂ ਨੂੰ ਲਾਗੂ ਨਹੀਂ ਕੀਤਾ ਜਾ ਸਕਦਾ। ਕਈ ਵਾਰ ਤਾਂ ਇਹ ਸੋਚ ਸਕਣਾ ਹੈਰਾਨੀ ਭਰਿਆ ਲੱਗਦਾ ਹੈ ਕਿ ਇੱਕ ਔਸਤ ਜੀਵਨ ਵਿੱਚ ਇਸ ਤਰ੍ਹਾਂ ਦੇ ਪੇਸ਼ੇ ਵਿੱਚ ਕਿਸੇ ਪੱਧਰ ਦੀ ਸਫਲਤਾ ਹਾਸਲ ਕਰਨੀ ਕਿਸੇ ਵਿਅਕਤੀ ਲਈ ਸੰਭਵ ਵੀ ਹੈ। ਬਹੁਤ ਵਾਰ ਨਿਰਾਸ਼ ਕਰ ਦੇਣ ਵਾਲਾ ਸਮਾਂ ਸਾਹਮਣੇ ਆ ਜਾਂਦਾ ਹੈ, ਪੱਕਾ ਹੀ ਜਦੋਂ ਕੋਈ ਯਕੀਨ ਕਰਨ ਲੱਗਦਾ ਹੈ ਕਿ ਉਸਨੇ ਅਜੇ ਤੱਕ ਆਖਰ ਹਾਸਲ ਕੀ ਕੀਤਾ ਹੈ। ਅਜਿਹੇ ਵੇਲੇ ਜਦੋਂ ਇੱਕ ਅਹਿਸਾਸ ਹੁੰਦਾ ਹੈ ਕਿ ਉਹ ਕਾਨੂੰਨੀ ਕੇਸ, ਜਿਹੜੇ ਆਪਣੀ ਸ਼ੁਰੂਆਤ ਤੋਂ ਹੀ ਦਿੱਤੇ ਜਾਣ ਯੋਗ ਲੱਗਦੇ ਸਨ, ਦਾ ਨਤੀਜਾ ਖੁਸ਼ਗਵਾਰ ਨਿਕਲਦਾ ਸੀ। ਬਾਕੀ ਦੂਜੇ ਕੇਸ ਹਰ ਵੇਲੇ ਭਰੀ ਅਦਾਲਤ ਅਤੇ ਬਹੁਤ ਸਾਰੀ ਮਿਹਨਤ ਦੇ ਹੁੰਦੇ ਹੋਏ ਵੀ ਹਾਰੇ ਜਾਂਦੇ ਸਨ। ਇਹਨਾਂ ਕੇਸਾਂ ਵਿੱਚੋਂ ਜਿਹੜੀ ਕਦੇ-ਕਦੇ ਥੋੜ੍ਹੀ-ਬਹੁਤ ਸਫਲਤਾ ਮਿਲਦੀ ਸੀ ਤਾਂ ਇਸ ਨਾਲ ਤਸੱਲੀ ਹਾਸਲ ਹੁੰਦੀ ਸੀ। ਫਿਰ ਬਿਨ੍ਹਾਂ ਸ਼ੱਕ ਕੁੱਝ ਵੀ ਨਿਸ਼ਚਿਤ ਵਿਖਾਈ ਨਹੀਂ ਦਿੰਦਾ, ਅਤੇ ਨਿਸ਼ਚਿਤ ਦੇ ਨਾਲ ਖੰਡਨ ਕਰਨਾ ਵੀ ਸੰਭਵ ਨਹੀਂ ਰਹਿੰਦਾ, ਅਤੇ ਜੇ ਕਿਸੇ ਤੋਂ ਪ੍ਰਸ਼ਨ-ਉੱਤਰ ਕੀਤੇ ਜਾਣ ਤਾਂ ਕਈ ਕੇਸਾਂ ਦੇ ਖਰਾਬ

161 ॥ ਮੁਕੱਦਮਾ