ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਣ ਦੀ ਪੂਰੀ ਸੰਭਾਵਨਾ ਬਣੀ ਰਹੀ ਹੈ, ਅਤੇ ਜੇ ਉਹਨਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਜਾਵੇ ਤਾਂ ਉਹ ਠੀਕ ਰਸਤੇ 'ਤੇ ਰਹਿ ਸਕਦੇ ਹਨ। ਹਾਂ, ਇਸ ਨਾਲ ਇੱਕ ਵਿਸ਼ਵਾਸ ਪੱਕਾ ਹੋਇਆ ਹੈ, ਪਰ ਇਹੀ ਇਸੇ ਇੱਕੋ-ਇੱਕ ਵਿਸ਼ਵਾਸ ਦੀ ਉਮੀਦ ਬਚੀ ਵੀ ਹੈ। ਵਕੀਲ ਇਸ ਮਿਜ਼ਾਜ ਤੋਂ ਪ੍ਰਭਾਵਿਤ ਹੋਣ ਦੇ ਲਈ ਤਤਪਰ ਰਹਿੰਦੇ ਹਨ ਕਿਉਂਕਿ ਸੁਭਾਵਿਕ ਤੌਰ 'ਤੇ ਇਹ ਸਭ ਮਿਜ਼ਾਜਾਂ ਦੇ ਇਲਾਵਾ ਕੁੱਝ ਵੀ ਨਹੀਂ ਸੀ ਕਿਉਂਕਿ ਕੋਈ ਕੇਸ ਜਿਸਨੂੰ ਉਹ ਜ਼ਰੂਰੀ ਤੌਰ 'ਤੇ ਅਤੇ ਸੰਤੁਸ਼ਟੀ ਭਰੇ ਢੰਗ ਨਾਲ ਚਲਾ ਰਹੇ ਸਨ, ਅਚਾਨਕ ਉਹਨਾਂ ਦੇ ਹੱਥਾਂ ਤੋਂ ਖੋਹ ਲਿਆ ਜਾਂਦਾ ਹੈ। ਕਿਸੇ ਵਕੀਲ ਦੇ ਨਾਲ ਇਸਤੋਂ ਵਧੇਰੇ ਬੁਰਾ ਕੁੱਝ ਨਹੀਂ ਹੋ ਸਕਦਾ। ਮੁੱਦਈ ਉਸ ਤੋਂ ਆਪਣਾ ਕੇਸ ਵਾਪਸ ਨਹੀਂ ਲੈ ਸਕਦਾ, ਜਦੋਂ ਮੁੱਦਈ ਨੇ ਇੱਕ ਵਾਰ ਇੱਕ ਖਾਸ ਵਕੀਲ ਤੈਨਾਤ ਕਰ ਲਿਆ ਤਾਂ ਉਸਦੇ ਨਾਲ ਜੁੜੇ ਰਹਿਣਾ ਉਸਦੀ ਮਜਬੂਰੀ ਹੋ ਜਾਂਦੀ ਹੈ, ਚਾਹੇ ਜੋ ਵੀ ਹੋਵੇ। ਕਿਉਂਕਿ ਜੇਕਰ ਉਸਨੇ ਇੱਕ ਵਾਰ ਕਿਸੇ ਦੀ ਮਦਦ ਲੈ ਲਈ ਤਾਂ ਫ਼ਿਰ ਉਸਦੇ ਬਿਨ੍ਹਾਂ ਉਸਦਾ ਗੁਜ਼ਾਰਾ ਕਿਵੇਂ ਸੰਭਵ ਹੈ? ਇਸ ਲਈ ਅਜਿਹਾ ਕਦੇ ਨਹੀਂ ਹੋਇਆ, ਪਰ ਬਹੁਤ ਵਾਰ ਅਜਿਹਾ ਹੋਇਆ ਹੈ ਕਿ ਕੇਸ ਹੀ ਅਜਿਹਾ ਮੋੜ ਲੈ ਗਿਆ ਜਿੱਥੇ ਵਕੀਲ ਦਾ ਉਸਨੂੰ ਲੜਦੇ ਰਹਿਣਾ ਨਾਮੁਮਕਿਨ ਹੋ ਗਿਆ। ਫ਼ਿਰ ਕੇਸ ਅਤੇ ਮੁੱਦਈ ਅਤੇ ਉਸ ਨਾਲ ਜੁੜੀ ਹਰੇਕ ਚੀਜ਼ ਉਸਤੋਂ ਖੋਹ ਲਈ ਗਈ। ਇੱਕ ਵਾਰ ਅਜਿਹਾ ਹੋਇਆ ਨਹੀਂ, ਤਾਂ ਕਰਮਚਾਰੀਆਂ ਦੇ ਨਾਲ ਬਿਹਤਰੀਨ ਸਬੰਧਾਂ ਦੀ ਕੋਈ ਆਸ ਨਹੀਂ ਰਹਿੰਦੀ, ਕਿਉਂਕਿ ਉਹ ਖੁਦ ਵੀ ਇਸ ਬਾਰੇ 'ਚ ਬਹੁਤਾ ਨਹੀਂ ਜਾਣਦੇ। ਕੇਸ ਅਜਿਹੀ ਹਾਲਤ ਵਿੱਚ ਆ ਪਹੁੰਚਦਾ ਹੈ ਜਿੱਥੇ ਕੋਈ ਮਦਦ ਨਹੀਂ ਦਿੱਤੀ ਜਾ ਸਕਦੀ, ਉਹਨਾਂ ਅਦਾਲਤਾਂ ਵਿੱਚ ਜਿੱਥੇ ਇਹ ਚੱਲ ਰਿਹਾ ਹੁੰਦਾ ਹੈ ਕੋਈ ਪਹੁੰਚ ਹੀ ਨਹੀਂ ਸਕਦਾ, ਅਤੇ ਜਿੱਥੇ ਵਕੀਲਾਂ ਦੀ ਪਹੁੰਚ ਮੁੱਦਈ ਤੱਕ ਵੀ ਨਹੀਂ ਰਹਿ ਸਕਦੀ। ਇੱਕ ਦਿਨ ਤੂੰ ਘਰ ਵਾਪਸ ਆਏਂਗਾ ਅਤੇ ਆਪਣੇ ਮੇਜ਼ ਉਹਨਾਂ ਅਣਗਿਣਤ ਦਲੀਲਾਂ ਨੂੰ ਪਿਆ ਵੇਖੇਂਗਾ ਜਿਹੜੀਆਂ ਤੂੰ ਉਕਤ ਕੇਸ ਦੇ ਸਬੰਧ ਵਿੱਚ ਬੜੀ ਮਿਹਨਤ ਨਾਲ ਘੜੀਆਂ ਸਨ। ਉਹ ਸਭ ਵਾਪਸ ਹੋ ਚੁੱਕੀਆਂ ਹੁੰਦੀਆਂ ਹਨ, ਅਤੇ ਮੁਕੱਦਮੇ ਦੀ ਇਸ ਨਵੀਂ ਸਥਿਤੀ ਵਿੱਚ ਉਨ੍ਹਾਂ ਨੂੰ ਵਾਪਸ ਦਿੱਤਾ ਜਾਣਾ ਸੰਭਵ ਨਹੀਂ ਰਹਿੰਦਾ। ਹੁਣ ਉਹ ਰੱਦੀ ਕਾਗਜ਼ ਮਾਤਰ ਹੀ ਰਹਿ ਗਈਆਂ ਹੁੰਦੀਆਂ ਹਨ। ਹਾਂ, ਇਸਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੂੰ ਮੁਕੱਦਮਾ ਹਾਰ ਚੁੱਕਾ ਏਂ। ਨਹੀਂ, ਬਿਲਕੁਲ ਨਹੀਂ। ਘੱਟ ਤੋਂ ਘੱਟ ਇਸ ਕਲਪਨਾ ਦਾ ਕੋਈ ਫੈਸਲਾਕੁੰਨ ਅਧਾਰ ਨਹੀਂ ਹੈ, ਜਦਕਿ ਇਸਦਾ ਤਾਂ ਸਿੱਧਾ ਅਰਥ ਇਹੀ ਹੈ

162 ॥ ਮੁਕੱਦਮਾ