ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/157

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿ ਮੁਕੱਦਮੇ ਦੇ ਬਾਰੇ ਵਿੱਚ ਕਿਸੇ ਨੂੰ ਕੁੱਝ ਪਤਾ ਨਹੀਂ ਹੈ ਅਤੇ ਪਤਾ ਲਾ ਸਕਣਾ ਸੰਭਵ ਵੀ ਨਹੀਂ ਹੈ।

ਹੁਣ ਅਜਿਹੀਆਂ ਘਟਨਾਵਾਂ ਕਿਸਮਤ ਨਾਲ ਅਪਵਾਦ ਹਨ, ਅਤੇ ਜੇ ਕੇ. ਦਾ ਕੇਸ ਵੀ ਅਜਿਹਾ ਹੀ ਅਪਵਾਦ ਹੈ ਤਾਂ ਵੀ ਉਸ ਸਥਿਤੀ ਤੱਕ ਪਹੁੰਚਣ ਵਿੱਚ ਬਹੁਤ ਦੂਰੀ ਹੋਵੇਗੀ। ਇਸ ਮੁਕੱਦਮੇ ਵਿੱਚ ਵਕੀਲ ਦੇ ਕੋਲ ਕੰਮ ਦੀਆਂ ਬਹੁਤ ਸੰਭਾਵਨਾਵਾਂ ਹਨ ਅਤੇ ਕੇ. ਨੂੰ ਪੂਰੀ ਤਰ੍ਹਾਂ ਵਿਸ਼ਵਾਸ ਕਰ ਲੈਣਾ ਚਾਹੀਦਾ ਹੈ ਕਿ ਇਹਨਾਂ ਸੰਭਾਵਨਾਵਾਂ ਦਾ ਪੂਰਾ ਇਸਤੇਮਾਲ ਕੀਤਾ ਜਾਵੇਗਾ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ, ਅਜੇ ਤੱਕ ਅੰਦਰ ਤਰਕ ਪੇਸ਼ ਨਹੀਂ ਹੋਏ ਹਨ, ਪਰ ਅਜਿਹਾ ਕੀਤੇ ਜਾਣ ਦੀ ਛੇਤੀ ਵੀ ਨਹੀਂ ਹੈ। ਸਬੰਧਿਤ ਅਧਿਕਾਰੀਆਂ ਨਾਲ ਸ਼ੁਰੂਆਤੀ ਵਾਰਤਾਲਾਪ ਕੀਤਾ ਜਾਣਾ ਬਹੁਤ ਜ਼ਰੂਰੀ ਸੀ, ਅਤੇ ਇਹ ਕੀਤਾ ਜਾ ਚੁੱਕਾ ਹੈ। ਬੇਹਿਚਕ ਮੰਨ ਲਿਆ ਜਾਵੇ ਤਾਂ ਕਿਸੇ ਹੱਦ ਤੱਕ ਸਫਲ ਵੀ। ਇਸ ਸਮੇਂ ਠੀਕ ਇਹੀ ਹੋਵੇਗਾ ਕਿ ਵੇਰਵਾ ਜਨਤਕ ਨਾ ਕੀਤਾ ਜਾਵੇ, ਕਿਉਂਕਿ ਇਸਦਾ ਕੇ. ਉੱਪਰ ਬੁਰਾ ਅਸਰ ਹੋ ਸਕਦਾ ਹੈ ਕਿ ਉਹ ਵਧੇਰੇ ਆਸਵੰਦ ਜਾਂ ਵਧੇਰੇ ਨਿਰਾਸ਼ ਹੋ ਜਾਵੇ। ਫ਼ਿਰ ਵੀ ਇੰਨਾ ਕਿਹਾ ਜਾ ਸਕਦਾ ਹੈ- ਕੁੱਝ ਅਧਿਕਾਰੀਆਂ ਨੇ ਬਹੁਤ ਲਾਹੇਵੰਦ ਵਿਚਾਰ ਪੇਸ਼ ਕੀਤੇ ਹਨ ਅਤੇ ਆਪਣੇ ਪਾਸਿਓਂ ਮਦਦਗਾਰ ਹੋਣ ਦਾ ਭਰੋਸਾ ਵੀ ਦਿੱਤਾ ਹੈ, ਜਦਕਿ ਦੁਜਿਆਂ ਨੇ ਘੱਟ ਲਾਹੇਵੰਦ ਵਿਚਾਰ ਦਿੱਤੇ ਹਨ, ਪਰ ਆਪਣੀ ਮਦਦ ਤੋਂ ਬਿਲਕੁਲ ਇਨਕਾਰ ਵੀ ਨਹੀਂ ਕੀਤਾ ਹੈ। ਕੁੱਲ ਮਿਲਾਕੇ, ਇਸ ਲਈ, ਨਤੀਜਾ ਬਹੁਤ ਖੁਸ਼ਗਵਾਰ ਜਾਪਦਾ ਹੈ, ਪਰ ਇਸ ਸਭ ਨਾਲ ਕੋਈ ਖ਼ਾਸ ਨਤੀਜਾ ਕੱਢਣਾ ਗ਼ਲਤ ਹੋਵੇਗਾ ਕਿਉਂਕਿ ਸ਼ੁਰੂਆਤੀ ਗੱਲਬਾਤ ਉਸ ਤਰ੍ਹਾਂ ਸ਼ੁਰੂ ਹੋਈ ਸੀ ਅਤੇ ਅਗਲੇ ਘਟਨਾਕ੍ਰਮ ਦੇ ਮੱਦੇਨਜ਼ਰ ਹੀ ਉਕਤ ਵਾਰਤਾਲਾਪ ਦਾ ਢੁੱਕਵਾਂ ਨਤੀਜਾ ਕੱਢਿਆ ਜਾ ਸਕਦਾ ਹੈ। ਕਿਸੇ ਵੀ ਕੀਮਤ 'ਤੇ ਅਜੇ ਕੁੱਝ ਗਵਾਚਿਆ ਨਹੀਂ ਹੈ, ਅਤੇ ਜੇਕਰ, ਹਰ ਚੀਜ਼ ਦੇ ਇਲਾਵਾ, ਉਹ ਕਚਹਿਰੀ ਦਫ਼ਤਰ ਦੇ ਨਿਰਦੇਸ਼ਕ ਨੂੰ ਕਾਬੂ ਕਰਨ ਵਿੱਚ ਸਫਲ ਹੋ ਸਕਦੇ ਹਨ ਤਾਂ ਫਿਰ ਇਸ ਸਾਰੇ ਕਿੱਸੇ ਨੂੰ 'ਇੱਕ ਸਾਫ਼-ਸੁਥਰਾ ਜ਼ਖ਼ਮ' (ਜਿਵੇਂ ਕਿ ਇਸਨੂੰ ਡਾਕਟਰ ਕਹਿੰਦਾ ਹੈ) ਕਿਹਾ ਜਾ ਸਕਦਾ ਹੈ ਅਤੇ ਅਗਾਊਂ ਘਟਨਾਕ੍ਰਮ ਦੀ ਬਿਨ੍ਹਾਂ ਫ਼ਿਕਰ ਦੇ ਉਡੀਕ ਕੀਤੀ ਜਾ ਸਕਦੀ ਹੈ।

ਵਕੀਲ ਦੇ ਕੋਲ ਇਸ ਤਰ੍ਹਾਂ ਦੇ ਭਾਸ਼ਣਾਂ ਦਾ ਕਦੇ ਨਾ ਖ਼ਤਮ ਹੋਣ ਵਾਲਾ ਜ਼ਖ਼ੀਰਾ ਸੀ। ਹਰ ਵਾਰ ਇਨ੍ਹਾਂ ਨੂੰ ਹੀ ਦੁਹਰਾਇਆ ਜਾਂਦਾ ਸੀ। ਲੱਗਦਾ ਹਰ ਵਾਰ ਇਹੀ ਸੀ ਕਿ ਵਿਕਾਸ ਹੋਇਆ ਹੈ ਪਰ ਸਾਫ਼ ਤੌਰ 'ਤੇ ਇਹ ਕਹਿ ਸਕਣਾ ਸੰਭਵ ਨਹੀਂ ਸੀ ਕਿ

163 ॥ ਮੁਕੱਦਮਾ