ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਵਕੀਲ ਨੇ ਉਸਨੂੰ ਜੋ ਵੀ ਦੱਸਿਆ ਉਹ ਸਹੀ ਹੋ ਸਕਦਾ ਸੀ, ਹਾਲਾਂਕਿ ਇਹ ਵੀ ਪੱਕਾ ਸੀ ਕਿ ਉਹ ਆਪ ਹੀ ਜਿੱਥੋਂ ਤੱਕ ਸੰਭਵ ਹੁੰਦਾ ਦ੍ਰਿਸ਼ ਉੱਪਰ ਰਹਿਣਾ ਚਾਹੁੰਦਾ ਸੀ ਅਤੇ ਅੱਜ ਤੋਂ ਪਹਿਲਾਂ ਕੇ. ਦੇ ਮੁਕੱਦਮੇ ਤੋਂ ਵਧੇਰੇ ਮਹੱਤਵਪੂਰਨ ਮੁਕੱਦਮਾ ਉਸਨੂੰ ਮਿਲਿਆ ਵੀ ਨਹੀਂ ਸੀ। ਪਰ ਅਧਿਕਾਰੀਆਂ ਦੇ ਨਾਲ ਆਪਣੇ ਸਬੰਧਾਂ 'ਤੇ ਸ਼ੱਕ ਪੈਦਾ ਹੁੰਦਾ ਸੀ, ਜਿਨ੍ਹਾਂ ਦਾ ਜ਼ਿਕਰ ਉਹ ਵਾਰ-ਵਾਰ ਕਰਦਾ ਸੀ। ਅਤੇ ਫ਼ਿਰ ਵੀ ਕੀ ਇਹ ਪੱਕਾ ਸੀ ਕਿ ਉਹ ਆਪਣੇ ਇਹਨਾਂ ਸਬੰਧਾਂ ਦਾ ਇਸਤੇਮਾਲ ਕੇ. ਦੇ ਲਾਹੇ ਦੇ ਲਈ ਕਰਨਾ ਚਾਹੁੰਦਾ ਸੀ? ਵਕੀਲ ਕਦੇ ਵੀ ਇਹ ਕਹਿਣ ਤੋਂ ਨਹੀਂ ਉੱਕਿਆ ਸੀ ਕਿ ਉਹ ਅਧਿਕਾਰੀਆਂ ਦੇ ਬਹੁਤ ਹੇਠਲੇ ਪੱਧਰ ਨਾਲ ਹੀ ਵਿਹਾਰ ਕਰ ਰਿਹਾ ਹੈ, ਯਾਨੀ ਕਿ ਅਜਿਹੇ ਕਰਮਚਾਰੀ ਜਿਹੜੇ ਬਹੁਤ ਘੱਟ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕਰ ਰਹੇ ਹਨ ਅਤੇ ਅਜਿਹੇ ਮੁਕੱਦਮਿਆਂ ਵਿੱਚ ਅਕਲਪਿਤ ਮੋੜ ਆ ਜਾਣ ਨਾਲ ਉਹਨਾਂ ਦੀ ਤਰੱਕੀ ਦੀਆਂ ਸੰਭਾਵਨਾਵਾਂ ਬਣਦੀਆਂ ਸਨ। ਕੀ ਉਹ ਉਸਦੇ ਲਈ ਅਜਿਹੇ ਵਕੀਲਾਂ ਦਾ ਇਸਤੇਮਾਲ ਕਰ ਰਹੇ ਸਨ, ਜਿਹੜੇ ਹਰ ਹਾਲਤ ਵਿੱਚ ਮੁੱਦਈਆਂ ਦੇ ਉਲਟ ਜਾਣ ਵਾਲੇ ਸਨ? ਸ਼ਾਇਦ ਹਰ ਮੁਕੱਦਮੇ ਵਿੱਚ ਅਜਿਹਾ ਨਹੀਂ ਕੀਤਾ ਜਾ ਰਿਹਾ ਸੀ, ਪਰ ਅਜਿਹੇ ਮੁਕੱਦਮੇ ਪੱਕਾ ਹੋਣਗੇ ਕਿ ਵਕੀਲ ਆਪਣੇ ਹਿਤ ਵਿੱਚ ਆਪਣੀਆਂ ਸੇਵਾਵਾਂ ਬਦਲੇ ਕੁੱਝ ਲਾਭ ਲੈਂਦੇ ਹੋਣਗੇ, ਤਾਂ ਕਿ ਉਹਨਾਂ ਦਾ ਪੇਸ਼ੇਵਰ ਸਨਮਾਨ ਬਣਿਆ ਰਹੇ। ਜੇਕਰ ਸਥਿਤੀਆਂ ਸੱਚਮੁਚ ਇਹੀ ਸਨ ਤਾਂ ਕੇ. ਹੈਰਾਨ ਸੀ ਕਿ ਉਸਦੇ ਮੁਕੱਦਮੇ ਵਿੱਚ ਉਹ ਕਿਵੇਂ ਦਖ਼ਲ ਦੇਣਗੇ (ਜਿਵੇਂ ਕਿ ਵਕੀਲ ਨੇ ਸਾਫ਼ ਕੀਤਾ ਸੀ) ਜਦਕਿ ਇਹ ਬਹੁਤ ਟੇਢਾ ਹੈ, ਇਸ ਲਈ ਮਹੱਤਵਪੂਰਨ ਵੀ ਹੈ, ਜਿਸਨੇ ਆਪਣੀ ਸ਼ੁਰੂਆਤ ਤੋਂ ਹੀ ਅਦਾਲਤ ਵਿੱਚ ਬੇਹੱਦ ਦਿਲਚਸਪੀ ਪੈਦਾ ਕਰ ਦਿੱਤੀ ਹੈ। ਉਹ ਕੀ ਕਰਨਗੇ ਇਸ 'ਤੇ ਵਧੇਰੇ ਸ਼ੱਕ ਨਹੀਂ ਸੀ। ਸ਼ੁਰੂਆਤੀ ਸੰਕੇਤ ਇਸ ਤੱਥ ਤੋਂ ਪਹਿਲਾਂ ਹੀ ਮਿਲ ਚੁੱਕੇ ਸਨ ਕਿ ਸ਼ੁਰੂਆਤੀ ਤਰਕ ਅਜੇ ਅਦਾਲਤ ਵਿੱਚ ਪੇਸ਼ ਨਹੀਂ ਹੋਏ ਹਨ, ਜਦਕਿ ਕਈ ਮਹੀਨਿਆਂ ਤੋਂ ਇਹ ਮੁਕੱਦਮਾ ਚੱਲ ਰਿਹਾ ਹੈ, ਅਤੇ ਇਹ ਤੱਥ ਵੀ, ਵਕੀਲ ਦੇ ਮੁਤਾਬਿਕ, ਕਿ ਹਰ ਚੀਜ਼ ਆਪਣੀ ਸ਼ੁਰੂਆਤੀ ਹਾਲਤ ਵਿੱਚ ਹੈ। ਹਾਂ ਇਹ ਮੁੱਦਈ ਨੂੰ ਕਮਜ਼ੋਰ ਅਤੇ ਲਾਚਾਰ ਬਣਾਈ ਰੱਖਣ ਦੀ ਸੋਚੀ ਸਮਝੀ ਚਾਲ ਸੀ ਤਾਂ ਕਿ ਫੈਸਲਾ ਮਿਲਦੇ ਹੀ ਉਸਨੂੰ ਹੈਰਾਨ ਕਰ ਦਿੱਤਾ ਜਾਵੇ, ਜਾਂ ਘੱਟ ਤੋਂ ਘੱਟ ਇਸ ਖ਼ਬਰ ਨਾਲ ਹੀ ਕਿ ਖੋਜਬੀਨ ਪੂਰੀ ਹੋ ਚੁੱਕੀ ਹੈ ਅਤੇ ਇਹ ਕੇ. ਦੇ ਪੱਖ ਵਿੱਚ ਨਹੀਂ ਗਈ ਹੈ, ਅਤੇ ਇਸ ਲਈ ਮੁਕੱਦਮਾ ਉੱਚ ਅਧਿਕਾਰੀਆਂ ਨੂੰ ਪੇਸ਼ ਕੀਤਾ ਜਾਣਾ ਹੈ। ਕੇ. ਦੇ ਲਈ

165 ॥ ਮੁਕੱਦਮਾ