ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪ ਹੀ ਕੁੱਝ ਕਰਨਾ ਅਤਿ-ਜ਼ਰੂਰੀ ਹੋ ਗਿਆ ਸੀ। ਹਤਾਸ਼ਾ ਦੀਆਂ ਸਥਿਤੀਆਂ ਵਿੱਚ, ਜਿਵੇਂ ਕਿ ਅੱਜ ਸਰਦੀ ਦੀ ਸਵੇਰ ਨੂੰ ਉਹ ਮਹਿਸੂਸ ਕਰ ਰਿਹਾ ਸੀ, ਜਦੋਂ ਵਿਚਾਰ ਖਿੰਡੇ-ਪੁੰਡੇ ਉਸਦੇ ਦਿਮਾਗ ਵਿੱਚ ਚੱਕਰ ਕੱਟ ਰਹੇ ਸਨ, ਉਹ ਸਜ਼ਾ ਮਿਲਣ ਦੇ ਵਿਚਾਰ ਨੂੰ ਤਿਆਗ ਦੇਣ ਵਿੱਚ ਅਸਮਰੱਥ ਹੋ ਗਿਆ ਸੀ। ਪਹਿਲੇ ਮੁਕੱਦਮੇ ਦੇ ਪ੍ਰਤੀ ਉਸਨੂੰ ਜੋ ਘਿਰਣਾ ਸੀ ਉਹ ਹੁਣ ਉੱਕਦੀ ਪ੍ਰਤੀਤ ਹੋ ਰਹੀ ਸੀ। ਜੇਕਰ ਉਹ ਸੰਸਾਰ ਵਿੱਚ ਇੱਕਲਾ ਹੁੰਦਾ ਤਾਂ ਉਹ ਇਸ ਮੁਕੱਦਮੇ ਨੂੰ ਭੁੱਲ ਜਾਂਦਾ, ਭਾਵੇਂ ਫ਼ਿਰ ਤਾਂ ਇਹ ਵੀ ਤੈਅ ਸੀ ਕਿ ਇਹ ਮੁਕੱਦਮਾ ਬਿਲਕੁਲ ਹੁੰਦਾ ਹੀ ਨਾ। ਪਰ ਹੁਣ ਉਸਦਾ ਚਾਚਾ ਖਿੱਚਕੇ ਉਸਨੂੰ ਇਸ ਵਕੀਲ ਕੋਲ ਲੈ ਆਇਆ ਹੈ ਅਤੇ ਪਰਿਵਾਰਕ ਸਬੰਧਾਂ ਨੇ ਆਪਣਾ ਇਹ ਰੋਲ ਅਦਾ ਕੀਤਾ ਹੈ। ਹੁਣ ਕੇ. ਮੁਕੱਦਮੇ ਵਿੱਚ ਬਿਲਕੁਲ ਹੀ ਆਜ਼ਾਦ ਸਥਿਤੀ ਵਿੱਚ ਨਹੀਂ ਹੈ, ਇਸਦਾ ਉਸਨੇ ਜ਼ਿਕਰ ਵੀ ਕਰ ਦਿੱਤਾ ਹੈ ਅਤੇ ਜਿਸ ਨਾਲ ਉਸਨੂੰ ਇੱਕ ਅਕਹਿ ਸੰਤੁਸ਼ਟੀ ਵੀ ਮਿਲੀ ਹੈ। ਖ਼ਾਸ ਕਰਕੇ ਜਦੋਂ ਉਹ ਆਪਣੇ ਜਾਣਨ ਵਾਲਿਆਂ ਨਾਲ ਗੱਲ ਕਰਦਾ, ਜਦਕਿ ਦੂਜੇ ਲੋਕ ਇਹ ਸਭ ਕਿਸੇ ਅਣਜਾਣ ਢੰਗ ਨਾਲ ਵੀ ਜਾਣ ਲੈਂਦੇ ਸਨ। ਫ਼ਰਾਊਲਿਨ ਬ੍ਰਸਤਨਰ ਦੇ ਨਾਲ ਉਸਦੇ ਸਬੰਧ ਇਸ ਕੇਸ ਦੇ ਕਾਰਨ ਹਿਚਕੋਲੇ ਖਾ ਰਹੇ ਸਨ। ਹੁਣ ਉਸਦੇ ਕੋਲ ਇਸ ਮੁਕੱਦਮੇ ਨੂੰ ਛੱਡਣ ਜਾਂ ਜਾਰੀ ਰੱਖਣ ਦੀ ਚੋਣ ਨਹੀਂ ਬਚੀ ਸੀ, ਉਹ ਇਸਦੇ ਵਿਚਾਲੇ ਫਸਿਆ ਸੀ ਅਤੇ ਆਪਣਾ ਬਚਾਅ ਤਾਂ ਜ਼ਰੂਰੀ ਸੀ। ਥੱਕਿਆ ਹੋਇਆ ਵਿਖਾਈ ਦੇਣਾ ਉਸਦੇ ਲਈ ਮਾੜਾ ਸ਼ਗਨ ਸੀ।

ਫ਼ਿਰ ਵੀ ਇਸ ਸਮੇਂ ਦੌਰਾਨ ਕੋਈ ਵਧੇਰੇ ਫ਼ਿਕਰ ਕਰਨ ਦੀ ਲੋੜ ਨਹੀਂ ਸੀ। ਤੁਲਨਾਤਮਕ ਢੰਗ ਨਾਲ ਵੇਖਿਆ ਜਾਵੇ ਤਾਂ ਬਹੁਤ ਘੱਟ ਸਮੇਂ ਵਿੱਚ ਉਸਨੇ ਬੈਂਕ ਵਿੱਚ ਉੱਚੇ ਅਹੁਦੇ 'ਤੇ ਦੋਬਾਰਾ ਕੰਮ ਕਰਨ ਲਈ ਆਪਣੇ-ਆਪ ਨੂੰ ਤਿਆਰ ਕਰ ਲਿਆ ਸੀ ਅਤੇ ਆਪਣੀ ਯੋਗਤਾ ਦੇ ਸਹਾਰੇ ਉਹ ਇੱਥੇ ਬਣਿਆ ਹੋਇਆ ਸੀ, ਜਿਸਨੂੰ ਹਰ ਕੋਈ ਮੰਨਦਾ ਸੀ। ਇਸ ਸਮਰੱਥਾ ਦਾ, ਜਿਸਨੇ ਉਸਨੂੰ ਇਸ ਕਾਬਿਲ ਬਣਾਇਆ ਸੀ, ਦਾ ਕੁੱਝ ਇਸਤੇਮਾਲ ਉਹ ਆਪਣੇ ਮੁਕੱਦਮੇ ਵਿੱਚ ਕਰ ਸਕਦਾ ਸੀ, ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਅੰਤ ਸਭ ਠੀਕ ਹੋ ਜਾਵੇਗਾ। ਸਭ ਤੋਂ ਵਧੇਰੇ, ਜੇਕਰ ਉਸਨੇ ਕੁੱਝ ਵੀ ਪ੍ਰਾਪਤ ਕਰਨਾ ਸੀ ਤਾਂ ਸ਼ੁਰੂ ਤੋਂ ਹੀ ਉਸਨੂੰ ਕਿਸੇ ਸੰਭਾਵਿਤ ਅਪਰਾਧ-ਬੋਧ ਦੇ ਵਿਚਾਰ ਨੂੰ ਤਿਆਗਣਾ ਜ਼ਰੂਰੀ ਸੀ। ਉਸਨੂੰ ਅਜਿਹਾ ਕੋਈ ਅਪਰਾਧ-ਬੋਧ ਸੀ ਵੀ ਜਾਂ ਨਹੀਂ। ਇਹ ਮੁਕੱਦਮਾ ਬੜੇ ਵਪਾਰਕ ਲੈਣ-ਦੇਣ ਦੀ ਤਰ੍ਹਾਂ ਸੀ, ਜਿਹੜਾ ਉਸਨੇ ਆਪਣੇ ਬੈਂਕ ਦੇ ਫ਼ਾਇਦੇ ਲਈ ਕਈ ਵਾਰ ਕਈ ਵਾਰ

166 ॥ ਮੁਕੱਦਮਾ