ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/161

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਤਾ ਸੀ- ਅਜਿਹੇ ਵਪਾਰਕ ਲੈਣ-ਦੇਣ, ਜਿਹਨਾਂ ਵਿੱਚ ਅਕਸਰ ਸਾਹਮਣੇ ਪੈਣ ਵਾਲੇ ਖਤਰਿਆਂ ਤੋਂ ਬਚਣਾ ਹੁੰਦਾ ਹੈ। ਅਜਿਹਾ ਕਰਨ ਲਈ, ਕੋਈ ਅਪਰਾਧ-ਬੋਧ ਮੰਨ ਲੈਣਾ ਸੰਭਵ ਨਹੀਂ ਹੈ, ਪਰ ਜਿੰਨਾ ਵੀ ਮੁਮਕਿਨ ਹੋ ਸਕੇ ਉੱਥੇ ਤੱਕ ਆਪਣੀ ਲਾਹੇਵੰਦੀ ਸਾਬਿਤ ਕਰਨੀ ਹੁੰਦੀ ਹੈ। ਇਸ ਵਿਚਾਰ ਦੇ ਹਿਸਾਬ ਨਾਲ, ਉਸਦੇ ਕੋਲ ਬਹੁਤ ਛੇਤੀ ਹੀ ਇਹ ਮੁਕੱਦਮਾ ਇਸ ਵਕੀਲ ਤੋਂ ਵਾਪਸ ਲਏ ਜਾਣ ਤੋਂ ਇਲਾਵਾ ਹੋਰ ਕੋਈ ਚੋਣ ਨਹੀਂ ਹੈ। ਉਸ ਸ਼ਾਮ ਦਾ ਇਹੀ ਆਦਰਸ਼ ਫੈਸਲਾ ਸੀ। ਵਿਅਕਤੀ ਦੇ ਆਪਣੇ ਹਿਸਾਬ ਨਾਲ ਇਹ ਸੱਚ ਹੈ ਕਿ ਅਜਿਹਾ ਅੱਜ ਤੱਕ ਸੁਣਿਆ ਨਹੀਂ ਗਿਆ ਹੈ ਅਤੇ ਸ਼ਾਇਦ ਇਹ ਬਹੁਤ ਅਪਮਾਨ ਭਰਿਆ ਹੈ ਪਰ ਕੇ. ਇਹ ਸਹਿਣ ਨਹੀਂ ਕਰ ਸਕਦਾ ਸੀ ਕਿ ਉਸਦੀ ਮਿਹਨਤ ਵਿੱਚ ਅਜਿਹੇ ਅੜਿੱਕੇ ਪੈਦਾ ਹੋਣ ਜਿਹੜੇ ਸ਼ਾਇਦ ਉਸਦਾ ਆਪਣਾ ਵਕੀਲ ਖੜ੍ਹਾ ਕਰ ਰਿਹਾ ਹੋਵੇ। ਫ਼ਿਰ ਜਦੋਂ ਵਕੀਲ ਨੂੰ ਇੱਕ ਝਟਕਾ ਦੇ ਦਿੱਤਾ ਜਾਵੇਗਾ, ਫ਼ਿਰ ਸ਼ੁਰੂਆਤੀ ਦਲੀਲਾਂ ਫ਼ੌਰਨ ਅਦਾਲਤ ਵਿੱਚ ਪੇਸ਼ ਕਰ ਦਿੱਤੀਆਂ ਜਾਣਗੀਆਂ, ਅਤੇ ਹਰ ਰੋਜ਼ ਸੰਭਵ ਨਹੀਂ ਤਾਂ ਇਹ ਦਬਾਅ ਬਣਾਈ ਰੱਖਿਆ ਜਾਵੇਗਾ ਕਿ ਉਨ੍ਹਾਂ 'ਤੇ ਧਿਆਨ ਦਿੱਤਾ ਜਾਵੇ। ਇਸ ਕੰਮ ਦੇ ਲਈ ਇਹ ਕਾਫ਼ੀ ਨਹੀਂ ਹੋਵੇਗਾ ਕਿ ਕੇ. ਦੂਜੇ ਮੁਅੱਕਿਲਾਂ ਦੇ ਨਾਲ ਬਾਹਰ ਗੈਲਰੀ ਵਿੱਚ ਬੈਠੇ ਅਤੇ ਆਪਣਾ ਹੈਟ ਬੈਂਚ ਦੇ ਹੇਠਾਂ ਰੱਖ ਛੱਡੇ। ਉਸਨੂੰ ਆਪ ਜਾਂ ਕਿਸੇ ਔਰਤ ਨੂੰ ਜਾਂ ਕਿਸੇ ਹੋਰ ਨੂੰ ਹਰ ਰੋਜ਼ ਉੱਥੇ ਭੇਜਕੇ ਅਧਿਕਾਰੀਆਂ ਨੂੰ ਬੇਨਤੀ ਕਰਨੀ ਹੋਵੇਗੀ ਜਾਂ ਉਹਨਾਂ ਨੂੰ ਮਜਬੂਰ ਕਰਨਾ ਹੋਵੇਗਾ ਕਿ ਉਹ ਬਾਹਰ ਗੈਲਰੀ ਵਿੱਚ ਹੋਈ ਨੱਕਾਸ਼ੀ ਨੂੰ ਵੇਖਣ ਦੀ ਬਜਾਏ ਆਪਣੀਆਂ ਸੀਟਾਂ ਤੇ ਬੈਠਕੇ ਉਸਨੂੰ ਦਿੱਤੀਆਂ ਗਈਆਂ ਦਲੀਲਾਂ ਦਾ ਅਧਿਐਨ ਕਰਨ। ਇਸ ਮਿਹਨਤ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ ਜਾ ਸਕਦਾ, ਹਰ ਚੀਜ਼ ਨੂੰ ਇੱਕਠੀ ਕਰਕੇ ਚੰਗੀ ਤਰ੍ਹਾਂ ਨਿਰੀਖਣ ਦੇ ਲਈ ਤਿਆਰ ਕੀਤਾ ਜਾਣਾ ਹੈ, ਤਾਂ ਕਿ ਅਦਾਲਤ ਦੇ ਸਾਹਮਣੇ ਇੱਕ ਅਜਿਹੇ ਮੁਅੱਕਿਲ ਦੀ ਤਸਵੀਰ ਪੇਸ਼ ਕੀਤੀ ਜਾ ਸਕੇ, ਜਿਹੜਾ ਆਪਣੇ ਅਧਿਕਾਰੀਆਂ ਦੇ ਪ੍ਰਤੀ ਸੁਚੇਤ ਹੋਵੇ।

ਪਰ ਸ਼ਾਇਦ ਕੇ. ਨੂੰ ਵਿਸ਼ਵਾਸ ਸੀ ਕਿ ਉਹ ਇਹ ਕਰ ਸਕਦਾ ਹੈ, ਪਰ ਆਪਣਾ ਪੱਖ ਪੇਸ਼ ਕਰਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਸਨ। ਪਹਿਲਾਂ, ਲਗਭਗ ਇੱਕ ਹਫ਼ਤਾ ਪਹਿਲਾਂ, ਇਸ ਵਿਚਾਰ ਤੇ, ਕਿ ਉਸਨੂੰ ਆਪਣੀ ਇਸ ਤਰ੍ਹਾਂ ਦੀ ਪੇਸ਼ਕਾਰੀ ਖ਼ੁਦ ਕਰਨੀ ਹੋਵੇਗੀ, ਉਸਨੂੰ ਥੋੜ੍ਹੀ ਜਿਹੀ ਸ਼ਰਮ ਮਹਿਸੂਸ ਹੋ ਰਹੀ ਸੀ, ਪਰ ਉਸਨੂੰ ਇਹ ਅਹਿਸਾਸ ਕਦੇ ਨਹੀਂ ਹੋਇਆ ਸੀ ਕਿ ਉਸਦੇ ਲਈ ਇਹ

167 ॥ ​ਮੁਕੱਦਮ