ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/163

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹੋਵੇਗਾ ਅਤੇ ਜਦੋਂ ਉਸ ਕੋਲ ਬਹੁਤ ਸਾਰਾ ਵਿਹਲਾ ਸਮਾਂ ਹੋਵੇ।

ਪਰ ਇਸ ਵੇਲੇ, ਜਦੋਂ ਕੇ. ਪੂਰੀ ਤਰ੍ਹਾਂ ਆਪਣੇ ਕੰਮ ਵਿੱਚ ਮਨ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਹਰੇਕ ਘੰਟਾ ਬਹੁਤ ਤੇਜ਼ ਗਤੀ ਨਾਲ ਲੰਘ ਰਿਹਾ ਸੀ ਕਿਉਂਕਿ ਉਹ ਆਪਣਾ ਰਸਤਾ ਤੈਅ ਕਰ ਰਿਹਾ ਸੀ ਅਤੇ ਡਿਪਟੀ ਮੈਨੇਜਰ ਨੂੰ ਹਟਾਏ ਜਾਣ ਲਈ ਤਿਆਰ ਸੀ। ਅਤੇ ਉਹ ਆਪਣੀਆਂ ਇਹਨਾਂ ਛੋਟੀਆਂ ਸ਼ਾਮਾਂ ਨੂੰ ਅਤੇ ਰਾਤਾਂ ਦਾ ਆਨੰਦ ਲੈਣ ਦਾ ਇੱਛੁਕ ਵੀ ਹੋਵੇ ਜਿਵੇਂ ਕਿ ਹਰੇਕ ਜਵਾਨ ਆਦਮੀ ਦੀ ਲੋੜ ਹੁੰਦੀ ਹੈ, ਉਦੋਂ ਹੀ ਇਸ ਵੇਲੇ ਉਹ ਆਪਣੀਆਂ ਦਲੀਲਾਂ ਬਣਾਉਣ ਵਿੱਚ ਲੱਗਾ ਹੋਇਆ ਸੀ। ਇੱਕ ਵਾਰ ਫੇਰ ਉਸਦੇ ਵਿਚਾਰਾਂ ਦੀ ਰੇਲ ਉਸਦੀਆਂ ਆਪਣੀਆਂ ਤਕਲੀਫ਼ਾਂ ਦੀ ਰਿਹਰਸਲ ਕਰਨ ਲੱਗੀ ਸੀ। ਲਗਭਗ ਅਣਇੱਛਤ ਰੂਪ ਵਿੱਚ, ਸਿਰਫ਼ ਇਹ ਸਭ ਖ਼ਤਮ ਕਰਨ ਦੇ ਲਈ, ਉਸਨੇ ਆਪਣੀ ਉਂਗਲ ਘੰਟੀ 'ਤੇ ਰੱਖੀ ਜਿਹੜੀ ਉਸਨੂੰ ਬਾਹਰ ਦਫ਼ਤਰ ਵਿੱਚ ਵੱਜਦੀ ਸੁਣਾਈ ਦਿੱਤੀ। ਉਸਨੇ ਜਿਵੇਂ ਹੀ ਉਸਨੂੰ ਦਬਾਇਆ, ਉਸਦੀ ਨਜ਼ਰ ਦੀਵਾਰ ਉੱਪਰ ਟੰਗੀ ਘੜੀ 'ਤੇ ਜਾ ਟਿਕੀ। ਗਿਆਰਾਂ ਵੱਜੇ ਸਨ। ਉਹ ਪੂਰੇ ਦੋ ਘੰਟਿਆਂ ਤੱਕ ਸੁਪਨੇ ਲੈਂਦਾ ਰਿਹਾ ਸੀ। ਇੱਕ ਲੰਮਾ ਅਤੇ ਕੀਮਤ ਸਮਾਂ, ਅਤੇ ਕੁਦਰਤੀ ਤੌਰ 'ਤੇ ਹੁਣ ਉਹ ਪਹਿਲਾਂ ਤੋਂ ਵਧੇਰੇ ਖਾਲੀ ਹੋ ਗਿਆ ਸੀ। ਪਰ ਇਸਦੇ ਬਾਵਜੂਦ ਸਮਾਂ ਪੂਰੀ ਤਰ੍ਹਾਂ ਵੀ ਬੇਕਾਰ ਨਹੀਂ ਗਿਆ ਸੀ, ਉਸਨੇ ਕੁੱਝ ਫ਼ੈਸਲੇ ਲਏ ਸਨ ਜਿਹੜੇ ਕਿ ਕੀਮਤੀ ਹੋ ਸਕਦੇ ਸਨ। ਕਲਰਕ ਕੁੱਝ ਚਿੱਠੀਆਂ ਅਤੇ ਬਾਹਰ ਕਾਫ਼ੀ ਦੇਰ ਕੇ. ਦੀ ਉਡੀਕ ਕਰ ਰਹੇ ਦੋ ਆਦਮੀ ਕਾਰਡ ਲਿਆਏ ਸਨ। ਅਸਲ ਵਿੱਚ ਉਹ ਬੈਂਕ ਦੇ ਬਹੁਤ ਮਹੱਤਵਪੂਰਨ ਗਾਹਕ ਸਨ, ਜਿਨ੍ਹਾਂ ਨੂੰ ਕਿਸੇ ਵੀ ਹਾਲਤ ਵਿੱਚ ਉਡੀਕ ਨਹੀਂ ਕਰਵਾਈ ਜਾਣੀ ਚਾਹੀਦੀ ਸੀ। ਪਰ ਉਹ ਭਲਾਂ ਐਹੋ ਜਿਹੇ ਬੇਮੌਕੇ ਇੱਧਰ ਆਏ ਹੀ ਕਿਉਂ ਸਨ, ਅਤੇ ਕੀ (ਉਸਨੇ ਬੂਹੇ ਦੇ ਪਾਰ ਉਹਨਾਂ ਨੂੰ ਕੁੱਝ ਪੁੱਛਦੇ ਹੋਏ ਕਲਪਨਾ ਕਰ ਲਈ ਸੀ) ਉਸਨੇ ਬੈਂਕ ਦਾ ਮਹੱਤਵਪੂਰਨ ਸਮਾਂ ਆਪਣੇ ਕੰਮ ਕਰਦਿਆਂ ਗਵਾਇਆ ਸੀ? ਜਿਹੜਾ ਬੀਤ ਚੁੱਕਾ ਸੀ ਉਸਤੋਂ ਅਤੇ ਜੋ ਅੱਗੇ ਆਉਣ ਵਾਲਾ ਸੀ, ਉਸਤੋਂ ਫ਼ਿਕਰਮੰਦ ਹੋ ਕੇ ਕੇ. ਆਪਣੀ ਸੀਟ ਤੋਂ ਉੱਠ ਖੜ੍ਹਾ ਹੋਇਆ ਤਾਂ ਕਿ ਉਹ ਇਹਨਾਂ ਗਾਹਕਾਂ ਦਾ ਸਵਾਗਤ ਕਰ ਸਕੇ।

ਇਹ ਇੱਕ ਛੋਟੇ ਕੱਦ ਦਾ, ਖ਼ੁਸ਼ ਤਬੀਅਤ ਆਦਮੀ ਸੀ, ਜਿਹੜਾ ਕਿਸੇ ਚੀਜ਼ ਦਾ ਨਿਰਮਾਤਾ ਸੀ ਅਤੇ ਕੇ. ਜਿਸਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸਨੇ ਕੇ. ਨੂੰ ਤੰਗ ਕਰਨ ਦੇ ਪ੍ਰਤੀ ਮੁਆਫ਼ੀ ਮੰਗੀ ਅਤੇ ਕੇ. ਨੇ ਉਸਨੂੰ ਇੰਨੀ ਉਡੀਕ ਕਰਾਉਣ ਲਈ

169 ॥ ਮੁਕੱਦਮਾ