ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/164

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਹੁਤ ਅਫ਼ਸੋਸ ਜਤਾਇਆ। ਪਰ ਇਹ ਅਫ਼ਸੋਸ ਇੰਨੇ ਯੰਤਰਿਕ ਢੰਗ ਨਾਲ ਜ਼ਾਹਰ ਹੋਇਆ ਸੀ ਤੇ ਇਸ ਤੇ ਇੰਨਾ ਝੂਠ ਬੋਲ ਦਿੱਤਾ ਗਿਆ ਸੀ ਕਿ ਉਹ ਨਿਰਮਾਤਾ ਸ਼ਾਇਦ ਇਸਨੂੰ ਸਮਝ ਗਿਆ ਹੋਵੇਗਾ ਜੇ ਉਹ ਪੂਰੀ ਤਰ੍ਹਾਂ ਆਪਣੇ ਕੰਮਾਂ ਵਿੱਚ ਗਵਾਚਿਆ ਹੋਇਆ ਨਹੀਂ ਸੀ। ਤਾਂ ਜਿਵੇਂ ਕਿ ਸੀ, ਉਸਨੇ ਛੇਤੀ ਨਾਲ ਆਪਣੇ ਹਰ ਜੇਬ ਵਿੱਚੋਂ ਕਾਗਜ਼ ਕੱਢ ਕੇ ਕੇ. ਦੇ ਅੱਗੇ ਮੇਜ਼ ਉੱਪਰ ਫੈਲਾ ਦਿੱਤੇ, ਹਰ ਕ੍ਰਮ ਦੀ ਵਿਆਖਿਆ ਦੀ ਇੱਕ ਛੋਟੀ ਅੰਕਗਣਿਤਿਕ ਗ਼ਲਤੀ ਨੂੰ ਸੁਧਾਰ ਦਿੱਤਾ ਜੋ ਉਸਨੂੰ ਇੱਕ ਦਮ ਨਜ਼ਰ ਆਈ ਸੀ ਜਦੋਂ ਕਿ ਉਹ ਸਭ ਕੁੱਝ ਸਰਸਰੀ ਨਿਗ੍ਹਾ ਨਾਲ ਵੇਖਦਾ ਚਲਿਆ ਜਾ ਰਿਹਾ ਸੀ, ਅਤੇ ਫ਼ਿਰ ਉਸਨੇ ਕੇ. ਨੂੰ ਇੱਕ ਅਜਿਹੇ ਹੀ ਮਾਮਲੇ ਦੀ ਯਾਦ ਦਵਾਈ ਜਿਹੜਾ ਲਗਭਗ ਇੱਕ ਸਾਲ ਪਹਿਲਾਂ ਉਸਨੇ ਇੱਥੇ ਕੀਤਾ ਸੀ। ਉਸਨੇ ਸਰਸਰੀ ਤੌਰ 'ਤੇ, ਇਸ ਸਮੇਂ ਕਹਿ ਦਿੱਤਾ ਕਿ ਇਸ ਕੰਮ ਨੂੰ ਹਾਸਲ ਕਰਨ ਦੇ ਲਈ ਇੱਕ ਦੂਜਾ ਬੈਂਕ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਦੇ ਲਈ ਤਿਆਰ ਹੈ, ਅਤੇ ਫਿਰ ਇੱਕ ਦਮ ਚੁੱਪ ਹੋ ਗਿਆ ਤਾਂ ਕਿ ਇਸ ਬਾਰੇ ਵਿੱਚ ਕੇ. ਦੀ ਪ੍ਰਤਿਕਿਰਿਆ ਜਾਣ ਸਕੇ। ਫ਼ਿਰ ਦਰਅਸਲ ਕੇ. ਉਸ ਆਦਮੀ ਦੀ ਗੱਲਬਾਤ ਦੀ ਸ਼ੁਰੂਆਤ ਪੂਰੀ ਗੰਭੀਰਤਾ ਨਾਲ ਫੜ ਸਕਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਉਦੋਂ ਇਸ ਮਹੱਤਵਪੂਰਨ ਵਪਾਰ ਦਾ ਵਿਚਾਰ ਉਸਦੇ ਦਿਮਾਗ 'ਤੇ ਹਾਵੀ ਹੋ ਗਿਆ ਸੀ, ਅਤੇ ਮਾੜੀ ਕਿਸਮਤ ਨਾਲ ਉਹ ਜ਼ਿਆਦਾ ਦੇਰ ਬੋਲਿਆ ਨਹੀਂ ਸੀ। ਉਸਨੇ ਛੇਤੀ ਹੀ ਸੁਣਨਾ ਬੰਦ ਕਰ ਦਿੱਤਾ ਸੀ, ਅਤੇ ਕੁੱਝ ਦੇਰ ਦੇ ਲਈ ਤਾਂ ਉਸ ਨਿਰਮਾਤਾ ਦੀਆਂ ਫ਼ੈਸਲੇਕੁੰਨ ਟਿੱਪਣੀਆਂ 'ਤੇ ਐਵੇਂ ਹੀ ਸਿਰ ਵੀ ਹਿਲਾ ਦਿੱਤਾ ਸੀ। ਅੰਤ ਉਸਨੇ ਇਹ ਕਰਨਾ ਵੀ ਬੰਦ ਕਰ ਦਿੱਤਾ ਸੀ, ਅਤੇ ਸਿਰਫ਼ ਕਾਗਜ਼ਾਂ ਤੇ ਝੁਕੇ ਹੋਏ ਉਸਦੇ ਗੰਜੇ ਸਿਰ ਨੂੰ ਇੱਕ ਟਕ ਵੇਖਣ ਲੱਗਾ ਗਿਆ ਸੀ ਅਤੇ ਸੋਚ ਰਿਹਾ ਸੀ ਕਿ ਕੀ ਨਿਰਮਾਤਾ ਇਸ ਗੱਲ ਨੂੰ ਸਮਝ ਲਏਗਾ ਕਿ ਉਸਦੀ ਪੂਰੀ ਗੱਲਬਾਤ ਇੱਕ ਦਮ ਵਿਅਰਥ ਸੀ। ਜਦੋਂ ਉਸ ਆਦਮੀ ਨੇ ਬੋਲਣਾ ਬੰਦ ਕਰ ਦਿੱਤਾ ਤਾਂ ਕੇ. ਨੇ ਪਹਿਲਾਂ ਤਾਂ ਸੱਚਮੁਚ ਇਹ ਸੋਚ ਲਿਆ ਸੀ ਕਿ ਉਹ ਉਸਨੂੰ ਮੌਕਾ ਦੇ ਰਿਹਾ ਹੈ ਕਿ ਉਹ ਮੰਨ ਲਵੇ ਕਿ ਉਹ ਹੁਣ ਸੁਣਨ ਦੀ ਸਥਿਤੀ ਵਿੱਚ ਨਹੀਂ ਹੈ। ਪਰ ਥੋੜ੍ਹੇ ਜਿਹੇ ਵਕਫ਼ੇ ਪਿੱਛੋਂ ਹੀ ਉਸਨੇ ਨਿਰਮਾਤਾ ਦੀਆਂ ਆਸਵੰਦ ਨਿਗਾਹਾਂ ਵੱਲ ਤੱਕਿਆ ਜਿਹੜੀਆਂ ਕਿ ਕੇ. ਦੀ ਸਾਰੀਆਂ ਉਲਝਣਾਂ ਨੂੰ ਸਹਿਣ ਕਰਨ ਲਈ ਤਿਆਰ ਸਨ। ਉਹ ਆਗਿਆਪੂਰਨ ਢੰਗ ਨਾਲ ਝੁਕਿਆ ਸੀ ਜਿਵੇਂ ਕਿ ਕਿਸੇ ਹੁਕਮ ਦੀ ਤਾਮੀਲ ਕਰ ਰਿਹਾ ਹੋਵੇ ਅਤੇ ਹੌਲ਼ੀ ਜਿਹੇ ਕਾਗਜ਼ਾਂ 'ਤੇ ਆਪਣੀ ਪੈਂਸਿਲ ਇੱਧਰ-ਉੱਧਰ

170 ॥ ਮੁਕੱਦਮਾ