ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/165

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘੁਮਾਉਣ ਲੱਗਿਆ। ਕਦੇ-ਕਦਾਈਂ ਰੁਕ ਕੇ ਉਹ ਅੰਕੜਿਆਂ ਉੱਪਰ ਆਪਣੀ ਨਜ਼ਰ ਗੱਡ ਲੈਂਦਾ। ਨਿਰਮਾਤਾ ਨੇ ਕਲਪਨਾ ਕਰ ਲਈ ਕਿ ਕੇ. ਨੂੰ ਸ਼ੰਕਾ ਸੀ, ਸ਼ਾਇਦ ਇਹ ਅੰਕੜਾ ਸਹੀ ਢੰਗ ਨਾਲ ਕੱਢਿਆ ਨਹੀਂ ਗਿਆ ਸੀ, ਪਰ ਉਹ ਅੰਕੜਾ ਕੋਈ ਮਹੱਤਵਪੂਰਨ ਨਹੀਂ ਸੀ। ਉਸਨੇ ਕਾਗਜ਼ਾਂ ਨੂੰ ਆਪਣੇ ਹੱਥ ਨਾਲ ਢਕ ਲਿਆ, ਅਤੇ ਕੇ. ਦੇ ਕਾਫ਼ੀ ਕੋਲ ਆਕੇ, ਉਸ ਲੈਣ-ਦੇਣ ਦੀ ਗਣਨਾ ਦੀ ਮੁੜ ਸ਼ੁਰੂਆਤ ਕੀਤੀ।

"ਇਹ ਮੁਸ਼ਕਿਲ ਹੈ," ਕੇ. ਨੇ ਕਿਹਾ, ਅਤੇ ਆਪਣੇ ਹੱਥਾਂ ਨੂੰ ਚਿੱਥਦਾ ਹੋਇਆ ਉਹਨਾਂ ਕਾਗਜ਼ਾਂ 'ਤੇ ਜਿਹੜੇ ਹੁਣ ਢਕੇ ਹੋਏ ਸਨ, ਵੇਖਦਾ ਹੋਇਆ ਕੁਰਸੀ 'ਚ ਧਸ ਗਿਆ। ਜਦੋਂ ਮੈਨੇਜਰ ਦਾ ਬੂਹਾ ਖੁੱਲ੍ਹਾ ਹੋਇਆ ਸੀ ਤਾਂ ਉਸਨੇ ਉਂਝ ਹੀ ਉਸਤੇ ਨਜ਼ਰ ਸੁੱਟੀ ਅਤੇ ਉਸ ਵਿੱਚੋਂ ਡਿਪਟੀ ਮੈਨੇਜਰ ਨੂੰ ਬਾਹਰ ਨਿਕਲਦੇ ਹੋਏ ਵੇਖਿਆ ਜਿਵੇਂ ਕਿ ਉਹ ਕਿਸੇ ਕੈਦਖ਼ਾਨੇ ਵਿੱਚੋਂ ਬਾਹਰ ਨਿਕਲ ਰਿਹਾ ਹੋਵੇ। ਹੁਣ ਕੇ. ਨੇ ਡਿਪਟੀ ਮੈਨੇਜਰ ਦੇ ਬਾਰੇ ਵਿੱਚ ਸੋਚਣਾ ਬੰਦ ਕਰ ਦਿੱਤਾ, ਅਤੇ ਉਸਦੇ ਫ਼ੌਰੀ ਪ੍ਰਭਾਵਾਂ ਦੇ ਬਾਰੇ ਵਿੱਚ ਸੋਚਣ ਲੱਗਾ ਜਿਹੜੇ ਉਸਨੂੰ ਕਾਫ਼ੀ ਢੁੱਕਵੇਂ ਲੱਗੇ ਸਨ। ਕਿਉਂਕਿ ਉਸਨੂੰ ਵੇਖਦੇ ਹੀ ਨਿਰਮਾਤਾ ਇੱਕ ਦਮ ਉੱਠ ਖੜ੍ਹਾ ਹੋਇਆ ਅਤੇ ਡਿਪਟੀ ਮੈਨੇਜਰ ਦੇ ਵੱਲ ਭੱਜ ਪਿਆ, ਹਾਲਾਂਕਿ ਕੇ. ਤਾਂ ਚਾਹੁੰਦਾ ਸੀ ਕਿ ਉਹ ਇਸ ਗਤੀ ਤੋਂ ਦਸ ਗੁਣਾ ਤੇਜ਼ ਗਤੀ ਨਾਲ ਭੱਜਕੇ ਉਸ ਕੋਲ ਪਹੁੰਚ ਜਾਵੇ। ਕਿਉਂਕਿ ਉਸਨੂੰ ਖ਼ਤਰਾ ਸੀ ਕਿ ਡਿਪਟੀ ਮੈਨੇਜਰ ਕਿਤੇ ਇੱਕ ਵਾਰ ਫਿਰ ਨਾ ਗਵਾਚ ਜਾਵੇ। ਪਰ ਹੁਣ ਉਸਨੂੰ ਡਰਨ ਦੀ ਲੋੜ ਨਹੀਂ ਸੀ, ਦੋਵੇਂ ਮਿਲੇ, ਹੱਥ ਮਿਲਾਏ ਅਤੇ ਦੋਵੇਂ ਇੱਕਠੇ ਕੇ. ਦੇ ਮੇਜ਼ ਕੋਲ ਆ ਗਏ। ਨਿਰਮਾਤਾ ਨੇ ਸ਼ਿਕਾਇਤ ਕੀਤੀ ਕਿ ਇਸ ਸੀਨੀਅਰ ਕਲਰਕ ਦਾ ਕੰਮ ਨਬੇੜਨ ਵਿੱਚ ਕੋਈ ਧਿਆਨ ਨਹੀਂ ਹੈ। ਉਸਨੇ ਕੇ. ਵੱਲ ਇਸ਼ਾਰਾ ਕੀਤਾ, ਜਿਹੜਾ ਹੁਣ ਡਿਪਟੀ ਮੈਨੇਜਰ ਦੇ ਵੱਲ ਵੇਖ ਕੇ ਮੁੜ ਆਪਣੇ ਕੰਮ ਵਿੱਚ ਰੁੱਝ ਗਿਆ ਸੀ। ਜਦੋਂ ਉਹ ਦੋਵੇਂ ਉਸਦੇ ਮੇਜ਼ 'ਤੇ ਝੁਕ ਗਏ ਅਤੇ ਨਿਰਮਾਤਾ ਡਿਪਟੀ ਮੈਨੇਜਰ ਨੂੰ ਜਿੱਤਣ ਦੀਆਂ ਕੋਸ਼ਿਸ਼ਾਂ ਵਿੱਚ ਜੁਟਿਆ ਰਿਹਾ ਤਾਂ ਕੇ. ਨੂੰ ਲੱਗਿਆ ਜਿਵੇਂ ਉਸਦੇ ਸਿਰ ਦੇ ਉੱਪਰ ਖੜ੍ਹੇ ਦੋ ਆਦਮੀ, ਜਿਹੜੇ ਉਸਨੂੰ ਆਪਣੇ ਕੱਦ ਤੋਂ ਵੱਡੇ ਵਿਖਾਈ ਦੇ ਰਹੇ ਸਨ, ਉਸਦੇ ਸਿਰ ਦਾ ਮੁੱਲ ਲਾ ਰਹੇ ਹਨ। ਉਸਨੇ ਧਿਆਨ ਨਾਲ ਆਪਣੀਆਂ ਨਜ਼ਰਾਂ ਉੱਪਰ ਚੁੱਕੀਆਂ ਅਤੇ ਹੌਲੀ ਜਿਹੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਸਦੇ ਉੱਪਰ ਕੀ ਹੋ ਰਿਹਾ ਹੈ। ਅਤੇ ਫ਼ਿਰ ਇਸਨੂੰ ਵੇਖੇ ਬਿਨ੍ਹਾਂ ਮੇਜ਼ ਉੱਪਰੋਂ ਇੱਕ ਕਾਗਜ਼ ਚੁੱਕ ਲਿਆ ਅਤੇ ਇਸਨੂੰ ਆਪਣੀ

171 ॥ ਮੁਕੱਦਮਾ