ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਕ਼ਤ ਉਸਨੂੰ ਪੌੜੀਆਂ ਤੋਂ ਉੱਪਰ, ਅਦਾਲਤ ਦੇ ਅਧਿਕਾਰੀ ਉਸਦੇ ਮੁਕੱਦਮੇ ਦੇ ਕਾਗਜ਼ਾਂ ਨਾਲ ਖਿਲਵਾੜ ਕਰ ਰਹੇ ਹਨ, ਅਜਿਹੇ ਵਿੱਚ ਕੀ ਉਹ ਬੈਂਕ ਦੇ ਕਿਰਿਆ-ਕਲਾਪ ਵਿੱਚ ਰੁੱਝਿਆ ਰਹਿ ਸਕਦਾ ਹੈ? ਕੀ ਇਹ ਸਜ਼ਾ ਦਾ ਹੀ ਇੱਕ ਦੂਜਾ ਰੂਪ ਨਹੀਂ ਹੈ, ਜਿਹੜਾ ਬੈਂਕ ਦੀ ਮਦਦ ਨਾਲ ਮੁਕੱਦਮੇ ਨਾਲ ਜੁੜਿਆ ਹੋਇਆ ਹੈ ਅਤੇ ਇਸਦਾ ਹੀ ਹਿੱਸਾ ਹੈ ਅਤੇ ਬੈਂਕ ਵਿੱਚ ਜਦੋਂ ਉਸਦੇ ਕੰਮ ਦਾ ਪਰੀਖਣ ਕਰ ਰਹੇ ਹਨ, ਤਾਂ ਕੀ ਉਹ ਉਸ ਖ਼ਾਸ ਸਥਿਤੀ 'ਤੇ ਵੀ ਗੌਰ ਕਰ ਰਹੇ ਹਨ ਜਿਸ ਨਾਲ ਅੱਜ ਉਹ ਦੋ-ਚਾਰ ਹਨ? ਨਹੀਂ, ਕੋਈ ਇੱਕ ਵੀ ਇਹ ਨਹੀਂ ਜਾਣ ਸਕੇਗਾ। ਭਾਵੇਂ ਬੈਂਕ ਦੇ ਕੁੱਝ ਲੋਕ ਇਸ ਮੁਕੱਦਮੇ ਨਾਲ ਜਾਣ ਜ਼ਰੂਰ ਹਨ, ਫ਼ਿਰ ਵੀ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸਦੇ ਬਾਰੇ ਕਿੰਨਾ ਕੁੱਝ ਜਾਣਦੇ ਹਨ ਅਤੇ ਕਿਵੇਂ ਜਾਣਦੇ ਹਨ। ਪਰ ਇਹ ਉਮੀਦ ਤਾਂ ਅਜੇ ਬਚੀ ਹੈ ਕਿ ਅਫ਼ਵਾਹ ਡਿਪਟੀ ਮੈਨੇਜਰ ਤੱਕ ਨਹੀਂ ਪੁੱਜੀ ਹੈ, ਨਹੀਂ ਤਾਂ ਇਸਦਾ ਕੇ. ਦੇ ਵਿਰੁੱਧ ਇਸਤੇਮਾਲ ਕਰਨ ਵਿੱਚ ਬਿਲਕੁਲ ਦੇਰੀ ਨਹੀਂ ਕਰੇਗਾ। ਫ਼ਿਰ ਉਹ ਹਮਦਰਦੀ ਦੇ ਸਾਰੇ ਸਿਧਾਂਤ ਵੀ ਭੁੱਲ ਜਾਵੇਗਾ। ਅਤੇ ਆਪ ਮੈਨੇਜਾਰ? ਇਸ ਵਿੱਚ ਸ਼ੱਕ ਨਹੀਂ ਹੈ ਕਿ ਕੇ. ਦੇ ਪ੍ਰਤੀ ਉਸਦੀ ਸਦਭਾਵਨਾ ਹੈ ਅਤੇ ਜਿਵੇਂ ਹੀ ਮੁਕੱਦਮੇ ਦੇ ਬਾਰੇ ਵਿੱਚ ਸੁਣੇਗਾ ਤਾਂ ਸ਼ਾਇਦ ਕੇ. ਦਾ ਬੋਝ ਘੱਟ ਕਰਨ ਦੀ ਕੋਸ਼ਿਸ਼ ਕਰੇਗਾ, ਪਰ ਇਹ ਤਾਂ ਤੈਅ ਹੈ ਕਿ ਉਸਨੂੰ ਇਸ ਵਿੱਚ ਸਫ਼ਲਤਾ ਮਿਲਣ ਵਾਲੀ ਨਹੀਂ ਹੈ, ਕਿਉਂਕਿ ਡਿਪਟੀ ਮੈਨੇਜਰ ਦੇ ਉਲਟ ਸੰਤੁਲਨ ਬਣਾਈ ਰੱਖਣ ਦੀ ਕੇ. ਦੀ ਸਮਰੱਥਾ ਕਾਫ਼ੀ ਘੱਟ ਹੋ ਰਹੀ ਹੈ, ਜਿਹੜਾ ਆਪਣਾ ਮਾਣ ਵਧਾਈ ਰੱਖਣ ਦੇ ਉਦੇਸ਼ ਨਾਲ ਮੈਨੇਜਰ ਦੀ ਖ਼ਰਾਬ ਸਿਹਤ ਦਾ ਫ਼ਾਇਦਾ ਚੁੱਕ ਰਿਹਾ ਹੈ। ਇਸ ਲਈ ਕੇ. ਕਿਹੋ ਜਿਹੀ ਉਮੀਦ ਕਰੇ? ਸ਼ਾਇਦ ਇਨ੍ਹਾਂ ਸਭ ਚੀਜ਼ਾਂ 'ਤੇ ਨਿਰਭਰ ਰਹਿ ਕੇ ਉਹ ਆਪਣੀ ਸੰਘਰਸ਼ ਕਰਨ ਦੀ ਤਾਕਤ ਨੂੰ ਹੀ ਕਮਜ਼ੋਰ ਕਰ ਰਿਹਾ ਹੈ, ਪਰ ਕਿਸੇ ਤਰ੍ਹਾਂ ਦੀ ਕਾਲਪਨਿਕ ਸਥਿਤੀ ਵਿੱਚ ਰਹਿਣਾ ਵਿਅਰਥ ਸੀ, ਅਤੇ ਇਸ ਵੇਲੇ ਚੀਜ਼ਾਂ ਨੂੰ ਉਸੇ ਤਰ੍ਹਾਂ ਵੇਖਿਆ ਜਾਣਾ ਜ਼ਰੂਰੀ ਸੀ ਜਿਵੇਂ ਕਿ ਉਹ ਅੱਜ ਸਨ।

ਕਿਸੇ ਖ਼ਾਸ ਕਾਰਨ ਨਾਲ ਨਹੀਂ, ਪਰ ਅਜੇ ਤੱਕ ਕੇ. ਨੇ ਆਪਣੇ ਮੇਜ਼ ਦੇ ਕੋਲ ਨਾ ਜਾਣ ਦੀ ਇੱਛਾ ਦੇ ਕਾਰਨ ਖਿੜਕੀ ਖੋਲ੍ਹ ਦਿੱਤੀ। ਇਸਨੂੰ ਖੋਲ੍ਹਣਾ ਔਖਾ ਸੀ ਅਤੇ ਉਸਨੇ ਇਸਨੂੰ ਖੋਲ੍ਹਣ ਲਈ ਆਪਣੇ ਦੋਹਾਂ ਹੱਥਾਂ ਦਾ ਜ਼ੋਰ ਲਾਇਆ। ਫ਼ਿਰ ਖਿੜਕੀ ਦੇ ਪੂਰੇ ਖੁੱਲ੍ਹੇ ਖੇਤਰ ਵਿੱਚੋਂ ਧੁੰਦ ਅਤੇ ਧੂੰਏ ਦਾ ਇੱਕ ਪੂਰਾ ਬੱਦਲ ਅੰਦਰ ਆ ਵੜਿਆ ਅਤੇ ਕਮਰੇ ਵਿੱਚ ਸੜਨ ਦੀ ਤਿੱਖੀ ਗੰਧ ਫੈਲ ਗਈ। ਬਰਫ਼ ਦੇ ਕੁੱਝ

175 ॥ ਮੁਕੱਦਮਾ