ਸਮੱਗਰੀ 'ਤੇ ਜਾਓ

ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/173

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇਰੀ ਸਿਫ਼ਾਰਿਸ਼ ਕਰਾਂ ਤਾਂ ਪੱਕਾ ਵੀ ਉਹ ਜੋ ਕੁੱਝ ਤੇਰੇ ਲਈ ਕਰ ਸਕਦਾ ਹੋਇਆ ਕਰੇਗਾ। ਮੈਂ ਸੱਚਮੁਚ ਸੋਚਦਾ ਹਾਂ ਕਿ ਤੈਨੂੰ ਜਾਣਾ ਚਾਹੀਦਾ ਹੈ। ਭਾਵੇਂ ਅੱਜ ਮੈਨੂੰ ਤੇਰੇ ਜਾਣ ਦੀ ਉਮੀਦ ਨਹੀਂ ਹੈ, ਪਰ ਕਦੇ ਤਾਂ ਜ਼ਰੂਰ। ਉਸ ਸਮੇਂ ਜਦੋਂ ਤੈਨੂੰ ਠੀਕ ਲੱਗੇ। ਅਤੇ ਹਾਂ, ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਤੈਨੂੰ ਤਿਤੋਰੇਲੀ ਦੇ ਕੋਲ ਸਿਰਫ਼ ਇਸ ਲਈ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਮੈਂ ਇਹ ਕਹਿ ਰਿਹਾ ਹਾਂ। ਜੇ ਤੈਨੂੰ ਲੱਗਦਾ ਹੈ ਕਿ ਉਸਦੇ ਬਿਨ੍ਹਾਂ ਤੂੰ ਆਪਣਾ ਕੰਮ ਚਲਾ ਸਕਦਾ ਏਂ ਤਾਂ ਇਹੀ ਠੀਕ ਹੋਵੇਗਾ ਕਿ ਉਸਨੂੰ ਇਸ ਸਾਰੇ ਝਮੇਲੇ ਵਿੱਚ ਨਾ ਪਾ। ਸ਼ਾਇਦ ਤੂੰ ਇਸ ਬਾਰੇ ਕੋਈ ਪੱਕੀ ਰਾਏ ਬਣਾਈ ਹੋਵੇਗੀ ਕਿ ਅਤੇ ਤਿਤੋਰਲੀ ਉਸਨੂੰ ਖ਼ਰਾਬ ਕਰ ਸਕਦਾ ਹੈ। ਉਸ ਜਿਹੇ ਆਦਮੀ ਤੋਂ ਸਲਾਹ ਲੈਣੀ ਹਮੇਸ਼ਾ ਠੀਕ ਵੀ ਨਹੀਂ ਹੁੰਦੀ। ਫ਼ਿਰ ਵੀ, ਜੋ ਕੁੱਝ ਤੈਨੂੰ ਠੀਕ ਲੱਗੇ ਉਹੀ ਕਰ। ਇਹ ਰਿਹਾ ਉਸਦਾ ਪਛਾਣ-ਪੱਤਰ ਅਤੇ ਪਤਾ।"

ਖ਼ਤ ਨੂੰ ਲੈ ਕੇ ਆਪਣੀ ਜੇਬ ਵਿੱਚ ਰੱਖਦੇ ਹੋਏ ਕੇ. ਨਿਰਾਸ਼ ਹੋ ਗਿਆ ਸੀ। ਅਤਿ ਮਦਦਗਾਰ ਸਮੇਂ ਵਿੱਚ ਇਸ ਸਿਫ਼ਾਰਿਸ਼ ਨਾਲ ਉਸਨੂੰ ਜੋ ਲਾਭ ਮਿਲਣ ਵਾਲਾ ਸੀ, ਉਹ ਇਸ ਤੱਥ ਤੋਂ ਸੀ ਕਿ ਨਿਰਮਾਤਾ ਉਸਦੇ ਮੁਕੱਦਮੇ ਦੇ ਬਾਰੇ ਵਿੱਚ ਸਭ ਕੁੱਝ ਜਾਣ ਗਿਆ ਹੈ। ਪੇਂਟਰ ਉਸਦੇ ਬਾਰੇ ਖ਼ਬਰਾਂ ਫੈਲਾ ਰਿਹਾ ਸੀ। ਉਹ ਨਿਰਮਾਤਾ ਨੂੰ ਧੰਨਵਾਦ ਕਰਨ ਦੇ ਲਈ ਬੜੀ ਔਖ ਨਾਲ ਸ਼ਬਦਾਂ ਨੂੰ ਲੱਭ ਸਕਿਆ, ਜਿਹੜਾ ਇਸਤੋਂ ਪਹਿਲਾਂ ਹੀ ਬੂਹੇ ਦੇ ਵੱਲ ਚਲਾ ਗਿਆ ਸੀ।

"ਮੈਂ ਜਾ ਕੇ ਉਸਨੂੰ ਮਿਲਦਾ ਹਾਂ, ਉਸਨੇ ਕਿਹਾ, ਜਦੋਂ ਉਹ ਬੂਹੇ ਦੇ ਕੋਲ ਉਸ ਨਾਲ ਹੱਥ ਮਿਲਾ ਰਿਹਾ ਸੀ, "ਜਾਂ ਜਿਵੇਂ ਕਿ ਮੈਂ ਇਸ ਵੇਲੇ ਬਹੁਤ ਰੁੱਝਿਆ ਹਾਂ, ਮੈਂ ਉਸਨੂੰ ਮਗਰੋਂ ਖ਼ਤ ਲਿਖ ਕੇ ਇੱਥੇ ਦਫ਼ਤਰ ਵਿੱਚ ਬੁਲਾ ਲਵਾਂਗਾ।"

"ਮੈਨੂੰ ਯਕੀਨ ਸੀ, ਨਿਰਮਾਤਾ ਨੇ ਕਿਹਾ, "ਕਿ ਤੂੰ ਉਸਦੇ ਨਾਲ ਵਿਹਾਰ ਕਰਨ ਦਾ ਕੋਈ ਵਧੀਆ ਮੌਕਾ ਲੱਭ ਹੀ ਲਵੇਂਗਾ। ਪਰ ਮੈਂ ਤਾਂ ਸਿਰਫ਼ ਇਹੀ ਸੋਚ ਰਿਹਾ ਸੀ ਕਿ ਤੂੰ ਤਿਤੋਰੇਲੀ ਜਿਹੇ ਲੋਕਾਂ ਨਾਲ ਆਪਣੇ ਮੁਕੱਦਮੇ ਬਾਰੇ ਗੱਲ ਕਰਨ ਲਈ ਉਹਨਾਂ ਨੂੰ ਇੱਥੇ ਬੈਂਕ ਨਹੀਂ ਬੁਲਾਵੇਂਗਾ। ਇਸਦੇ ਇਲਾਵਾ ਅਜਿਹੇ ਕੰਮਾਂ ਨੂੰ ਲੈ ਕੇ ਕਿਸੇ ਚਿੱਠੀ ਉੱਪਰ ਤੇਰੇ ਦਸਤਖ਼ਤ ਹੋਣਾ ਵੀ ਠੀਕ ਨਹੀਂ ਹੈ। ਪਰ ਮੈਨੂੰ ਯਕੀਨ ਹੈ ਕਿ ਉਸ ਸਭ ਉੱਤੇ ਤੂੰ ਵਿਚਾਰ ਕਰ ਲਿਆ ਹੋਵੇਗਾ ਅਤੇ ਹੁਣ ਪਤਾ ਲੱਗੇਗਾ ਕਿ ਤੂੰ ਕੀ ਕਰਨਾ ਹੈ।"

ਕੇ. ਨੇ ਸਿਰ ਹਿਲਾਇਆ ਅਤੇ ਬਾਹਰੀ ਦਫ਼ਤਰ ਤੋਂ ਉਸਦੇ ਨਾਲ-ਨਾਲ

179 ॥ ਮੁਕੱਦਮਾ