ਪੰਨਾ:ਮੁਕੱਦਮਾ - ਫ਼ਰਾਂਜ਼ ਕਾਫ਼ਕਾ.pdf/180

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਇਆ। "ਓਹ!" ਉਹ ਚੀਕਿਆ ਜਦੋਂ ਉਸਨੇ ਸਮੂਹ ਨੂੰ ਉੱਧਰ ਆਉਂਦੇ ਵੇਖਿਆ, ਅਤੇ ਉਹ ਗਾਇਬ ਹੋ ਗਿਆ। ਕੁੱਬੀ ਕੁੜੀ ਨੇ ਖੁਸ਼ੀ ਨਾਲ ਤਾੜੀ ਵਜਾਈ ਅਤੇ ਦੂਜੀਆਂ ਕੁੜੀਆਂ ਕੇ. ਨੂੰ ਧੱਕਾ ਲਾਉਣ ਲੱਗੀਆਂ ਤਾਂ ਕਿ ਉਹ ਛੇਤੀ ਉੱਪਰ ਪਹੁੰਚ ਜਾਵੇ।

ਪਰ ਜਦੋਂ ਤੱਕ ਉਹ ਉੱਪਰ ਪਹੁੰਚਦੇ ਚਿੱਤਰਕਾਰ ਨੇ ਬੂਹਾ ਪੂਰਾ ਖੋਲ੍ਹ ਦਿੱਤਾ ਅਤੇ ਉਸਨੇ ਕੇ. ਨੂੰ ਸਲਾਮ ਕੀਤਾ ਕਿ ਉਹ ਅੰਦਰ ਆ ਜਾਵੇ। ਕੁੜੀਆਂ, ਫ਼ਿਰ ਵੀ, ਮੁੜ ਗਈਆਂ ਸਨ, ਕਿਉਂਕਿ ਉਸਨੇ ਉਹਨਾਂ ਨੂੰ ਅੰਦਰ ਨਹੀਂ ਆਉਣ ਦੇਣਾ ਸੀ, ਭਾਵੇਂ ਉਹ ਜਿੰਨੀਆਂ ਮਰਜ਼ੀ ਮਿੰਨਤਾਂ ਕਰਦੀਆਂ, ਅਤੇ ਭਾਵੇਂ ਉਹ ਉਸਦੀ ਇਜਾਜ਼ਤ ਤੋਂ ਬਿਨ੍ਹਾਂ ਅੰਦਰ ਆਉਣ ਲਈ ਜਿੰਨਾ ਮਰਜ਼ੀ ਜ਼ੋਰ ਲਾ ਲੈਂਦੀਆਂ। ਸਿਰਫ਼ ਉਹ ਕੁੱਬੀ ਕੁੜੀ ਹੀ ਉਸਦੀ ਲੰਮੀ ਬਾਂਹ ਹੇਠੋਂ ਨਿਕਲਣ ਵਿੱਚ ਸਫਲ ਹੋ ਸਕੀ, ਪਰ ਚਿੱਤਰਕਾਰ ਉਸਦੇ ਪਿੱਛੇ ਭੱਜਿਆ, ਉਸਦੀ ਸਕਰਟ ਨੂੰ ਫੜ੍ਹਿਆ, ਘੁਮਾਇਆ, ਅਤੇ ਉਸਨੂੰ ਬੂਹੇ ਦੇ ਬਾਹਰ ਦੂਜੀਆਂ ਕੁੜੀਆਂ ਦੇ ਨਾਲ ਛੱਡ ਦਿੱਤਾ ਜਿਹਨਾਂ ਵਿੱਚੋਂ ਕਿਸੇ ਨੇ ਇਸ ਦੌਰਾਨ ਅੰਦਰ ਦਾਖ਼ਲ ਹੋਣ ਦੀ ਹਿੰਮਤ ਨਹੀਂ ਕੀਤੀ ਸੀ। ਕੇ. ਨੂੰ ਪਤਾ ਨਹੀਂ ਸੀ ਕਿ ਉਹ ਇਹਨਾਂ ਘਟਨਾਵਾਂ ਤੋਂ ਕੀ ਅੰਦਾਜ਼ਾ ਲਾ ਸਕਦਾ ਹੈ। ਇਹ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਸਭ ਕੁੱਝ ਉਹਨਾਂ ਦੇ ਦੋਸਤਾਨਾ ਸਮਝੌਤੇ ਕਰਕੇ ਹੋ ਰਿਹਾ ਸੀ। ਬੂਹੇ ਦੇ ਬਾਹਰ ਖੜ੍ਹੀਆਂ ਕੁੜੀਆਂ ਨੇ ਇੱਕ-ਦੂਜੀ ਦੇ ਪਿੱਛੇ ਹੋ ਕੇ ਗਰਦਨਾਂ ਅੱਗੇ ਵੱਲ ਕੀਤੀਆਂ ਅਤੇ ਉਹ ਚਿੱਤਰਕਾਰ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੀਆਂ ਸਨ, ਜੋ ਕਿ ਇੱਕ ਤਰ੍ਹਾਂ ਨਾਲ ਮਜ਼ਾਕ ਉਡਾਉਣਾ ਹੀ ਸੀ, ਪਰ ਕੇ. ਨੂੰ ਉਹਨਾਂ ਦੀ ਸਮਝ ਨਹੀਂ ਸੀ। ਇਸ ਤੋਂ ਇਲਾਵਾ ਚਿੱਤਰਕਾਰ ਵੀ ਹੱਸ ਰਿਹਾ ਸੀ ਜਦੋਂ ਉਸਨੇ ਹਵਾ ਵਿੱਚ ਉਸ ਕੁੱਬੀ ਕੁੜੀ ਨੂੰ ਬਾਹਰ ਵੱਲ ਉਛਾਲਿਆ ਸੀ। ਉਸ ਪਿੱਛੋਂ ਉਸਨੇ ਬੂਹਾ ਬੰਦ ਕਰ ਦਿੱਤਾ ਅਤੇ ਕੇ. ਵੱਲ ਸਲਾਮ ਕਰਨ ਲਈ ਝੁਕਿਆ, ਉਸ ਨਾਲ ਹੱਥ ਮਿਲਾਇਆ ਅਤੇ ਆਪਣੀ ਪਛਾਣ ਕਰਾਉਂਦਿਆਂ ਕਿਹਾ, "ਤਿਤੋਰੇਲੀ, ਕਲਾਕਾਰ," ਕੇ. ਨੇ ਬੂਹੇ ਵੱਲ ਇਸ਼ਾਰਾ ਕੀਤਾ ਜਿਸਦੇ ਪਿੱਛੇ ਕੁੜੀਆਂ ਘੁਸਰ-ਮੁਸਰ ਕਰ ਰਹੀਆਂ ਸਨ ਅਤੇ ਕਿਹਾ, "ਤੁਸੀਂ ਇੱਥੇ ਕਾਫ਼ੀ ਮਸ਼ਹੂਰ ਲੱਗਦੇ ਹੋ।" ਉਸਨੇ ਕਿਹਾ, "ਓਹ ਇਹ ਬਦਮਾਸ਼!", ਅਤੇ ਉਸਨੇ ਆਪਣੇ ਸੌਣ ਵਾਲੇ ਗਾਊਨ ਦੇ ਉੱਪਰਲੇ ਬਟਨ ਬੰਦ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਉਸਦੇ ਪੈਰ ਵੀ ਨੰਗੇ ਸਨ, ਇਸ ਤੋਂ ਇਲਾਵਾ ਉਸਨੇ ਸਿਰਫ਼ ਇੱਕ ਸਿਰਫ਼ ਪਜਾਮਾ ਪਾਇਆ ਹੋਇਆ ਸੀ ਜਿਸਨੂੰ ਕਿ ਇੱਕ ਬੈਲਟ ਨਾਲ ਬੰਨ੍ਹਿਆ ਹੋਇਆ ਸੀ ਅਤੇ ਜਿਸਦੇ

186 ॥ ਮੁਕੱਦਮਾ